ਫਰੀਦਕੋਟ ਆਉਣ ਤੋਂ ਪਹਿਲਾਂ ਮਾਸਕ ਪਹਿਨਣਾ ਹੋਇਆ ਲਾਜਮੀ,  ਨਹੀਂ ਤਾਂ ਹੋਵੇਗਾ ਚਲਾਨ...

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਫਰੀਦਕੋਟ ਆਉਣ ਤੋਂ ਪਹਿਲਾਂ ਮਾਸਕ ਪਹਿਨਣਾ ਹੋਇਆ ਲਾਜਮੀ,  ਨਹੀਂ ਤਾਂ ਹੋਵੇਗਾ ਚਲਾਨ...

Punjab Police

ਫਰੀਦਕੋਟ: ਸ਼ਰਾਰਤੀ ਲੋਕਾਂ ਵਲੋਂ ਫਰੀਦਕੋਟ ਵਿਚ ਲਗਤਾਰ ਹੀ ਟਰੈਫਿਕ ਨਿਯਮਾਂ ਦੀ ਅਣਦੇਖੀ  ਕੀਤੀ ਜਾ ਰਹੀ ਹੈ ਅਤੇ ਟ੍ਰੈਫਿਕ ਨਿਯਮਾਂ ਨੂੰ ਛਿੱਕੇ ਟੰਗ ਕੇ ਲਗਾਤਾਰ ਮੋਟਰਸਾਈਕਲ ‘ਤੇ ਤਿੰਨ ਸਵਾਰੀਆਂ ਦਾ ਬੈਠਣਾ, ਫੈਂਸੀ ਨੰਬਰ ਪਲੇਟ, ਬਿਨਾਂ ਹੇਲਮੇਟ, ਬੋਲਟ ਦੇ ਸਲੈਂਸਰ ਨਾਲ ਛੇੜਖਾਨੀ ਕਰ ਆਵਾਜ ਪ੍ਰਦੂਸ਼ਣ ਵਧਾਉਣ ਅਤੇ ਬੁਲਟ ਮੋਟਰਸਾਇਕਲ ਦੇ ਪਟਾਖੇ ਮਰਾਉਣਾ ਆਮ ਹੀ ਹੋ ਗਿਆ ਸੀ ਅਤੇ ਇਸਤੋਂ ਇਲਾਵਾ ਟ੍ਰੈਫਿਕ ਨਿਯਮਾਂ ਨੂੰ ਧੜੱਲੇ ਨਾਲ ਤੋੜਿਆ ਜਾ ਰਿਹਾ ਹੈ।

ਜਿਸ ਦੇ ਚੱਲਦੇ ਫਰੀਦਕੋਟ ਪੁਲਿਸ ਵਲੋਂ ਸਖ਼ਤੀ ਕੀਤੀ ਗਈ ਹੈ ਅਤੇ ਜਾਣਬੁਝ ਕੇ ਨਿਯਮਾਂ ਨੂੰ ਤੋੜਨ ਵਾਲੇ ਵਾਹਨ ਚਾਲਕਾਂ ਦੇ ਚਲਾਨ ਵੀ ਕੱਟੇ ਜਾ ਰਹੇ ਹਨ ਅਤੇ ਨਾਲ ਹੀ ਕਰੋਨਾ ਮਹਾਂਮਾਰੀ ਦੌਰਾਨ ਮਾਸਕ ਨਾ ਪਹਿਣ ਵਾਲਿਆਂ ਦੇ ਚਲਾਨ ਕੱਟੇ ਜਾ ਰਹੇ ਹਨ।

ਇਸ ਮੌਕੇ ਜਾਣਕਾਰੀ ਦਿੰਦਿਆਂ ਫਰੀਦਕੋਟ ਸਿਟੀ ਦੇ ਅਡੀਸ਼ਨਲ ਐਸਐਚਓ ਵਕੀਲ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਗਾਈਡਲਾਈਨਜ਼ ਮੁਤਾਬਿਕ ਟ੍ਰੈਫਿਕ ਦੀ ਸਮੱਸਿਆ ਨੂੰ ਠੱਲ੍ਹ ਪਾਉਣ ਲਈ ਲਗਤਾਰ ਨਾਕੇ ਲਗਾਏ ਜਾ ਰਹੇ ਹਨ ਅਤੇ ਲਗਾਤਾਰ ਬੁਲਟ ਮੋਟਰਸਾਈਕਲਾਂ ਦੇ  ਪਟਾਕੇ ਮਾਰ ਰਹੇ ਸਨ।

ਉਨ੍ਹਾਂ ਦੇ ਚਲਾਨ ਕੱਟੇ ਜਾ ਰਹੇ ਹਨ ਨਾਲ ਹੀ ਉਨ੍ਹਾਂ ਨੂੰ ਕਿਹਾ ਕਿ ਕੋਰੋਨਾ ਦੀਆਂ ਜੋ ਗਾਈਡਲਾਈਂਸ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਹਨ ਉਸ ਦੇ ਆਧਾਰ ‘ਤੇ ਵੀ ਹੁਣ ਚਲਾਨ ਸ਼ੁਰੂ ਕਰ ਦਿੱਤੇ ਗਏ ਹਨ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਘਰੋਂ ਨਿਕਲਦੇ ਸਮੇਂ ਮਾਸਕ ਲਗਾ ਕੇ ਰੱਖਣ ਅਤੇ ਸੈਨੀਟਾਇਜ਼ਰ ਦਾ ਇਸਤੇਮਾਲ ਕਰਨ ਨਾਲ ਹੀ ਉਨ੍ਹਾਂ ਕਿਹਾ ਕਿ ਘਰੋਂ ਨਿਕਲਦੇ ਸਮੇ ਬਾਈਕਾਂ ਜ਼ਾ ਕਾਰ ਦੇ ਸਾਰੇ ਕਾਗਜ਼ ਕੋਲ ਰੱਖਣ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ।