ਡੇਰਾ ਬਾਬਾ ਨਾਨਕ ਨੇੜੇ ਪਿੰਡ ਸਮਰਾਏ ’ਚ ਨਿਕਲਦੀ ਨਹਿਰ ਦੀ ਸਫ਼ਾਈ ਦੌਰਾਨ ਮਿਲੇ ਪੁਰਾਣੇ ਹੈਂਡ ਗ੍ਰਨੇਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿੰਡ ਸਮਰਾਏ ਵਿਚ ਅੱਜ ਜ਼ਿੰਦਾ ਹੈਂਡ ਗ੍ਰਨੇਡ ਮਿਲਣ ਕਾਰਨ ਇਲਾਕੇ ਵਿਚ...

Punjab Police

ਡੇਰਾ ਬਾਬਾ ਨਾਨਕ: ਪਿੰਡ ਸਮਰਾਏ ਵਿਚ ਅੱਜ ਜ਼ਿੰਦਾ ਹੈਂਡ ਗ੍ਰਨੇਡ ਮਿਲਣ ਕਾਰਨ ਇਲਾਕੇ ਵਿਚ ਸਨਸਨੀ ਫੈਲ ਗਈ ਹੈ। ਸਰਹੱਦੀ ਹਲਕਾ ਡੇਰਾ ਬਾਬਾ ਨਾਨਕ ਦੇ ਨੇੜੇ ਪਿੰਡ ਸਮਰਾਏ ਵਿਚ ਨਿਕਲਦੀ ਨਹਿਰ ਦੀ ਸਫ਼ਾਈ ਦੌਰਾਨ ਲੇਬਰ ਨੂੰ ਪੁਰਾਣੇ ਗ੍ਰਨੇਡ ਮਿਲੇ ਹਨ।

ਜਦੋਂ ਲੇਬਰ ਨੇ ਸਫ਼ਾਈ ਦੌਰਾਨ ਹੱਥ ਗੋਲੇ ਦੇਖੇ ਤਾਂ ਉਨ੍ਹਾਂ ਨੇ ਇਸ ਦੀ ਸੂਚਨਾ ਤੁਰੰਤ ਡੇਰਾ ਬਾਬਾ ਨਾਨਕ ਪੁਲਿਸ ਨੂੰ ਦਿੱਤੀ। ਜਿਸ ਮਗਰੋਂ ਪੁਲਿਸ ਪਾਰਟੀ ਮੌਕੇ ‘ਤੇ ਪੁੱਜੀ ਅਤੇ ਹੱਥ ਗੋਲਿਆਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ।

ਇਸ ਸੰਬੰਧੀ ਪੁਲਿਸ ਨੇ ਦੱਸਿਆ ਕਿ ਪਿੰਡ ਸਮਰਾਏ ਦੀ ਨਹਿਰ ਦੀ ਸਫ਼ਾਈ ਦੌਰਾਨ 3 ਗ੍ਰਨੇਡ ਮਿਲੇ ਹਨ, ਜਿਸ ਨੂੰ ਡੇਰਾ ਬਾਬਾ ਨਾਨਕ ਪੁਲਿਸ ਦੀ ਵਿਸ਼ੇਸ਼ ਟੀਮ ਵੱਲੋਂ ਡਿਫਿਊਜ਼ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਨਾਲ ਕੋਈ ਅਣਸੁਖਾਵੀਂ ਘਟਨਾ ਵਾਪਰਨ ਤੋਂ ਬਚਾਅ ਹੋ ਗਿਆ ਹੈ।