ਨਸ਼ਾ ਤਸਕਰੀ ਨੂੰ ਨੱਥ ਪਾਉਣ ਲਈ ਪੰਜਾਬ, ਹਰਿਆਣਾ, ਰਾਜਸਥਾਨ ਪੁਲਿਸ ਬਣਾਏਗੀ ਵਾਟਸਅੱਪ ਗਰੁੱਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਾਰਡਰ ਤੋਂ ਹੋਣ ਵਾਲੀ ਤਸਕਰੀ ਰੋਕਣ ਲਈ ਪੈਨੀ ਨਜ਼ਰ ਰੱਖਣ ਅਤੇ ਉਨ੍ਹਾਂ ਦੀ ਧਰਪਕੜ ਲਈ ਇੰਟਰਸਟੇਟ ਨਾਕੇ ਵੀ ਲਗਾਏ ਜਾਣਗੇ...

Punjab Police

ਚੰਡੀਗੜ : ਪੰਜਾਬ ਵਿੱਚ ਲੋਕਸਭਾ ਚੋਣ ਦੇ ਦੌਰਾਨ ਬਾਰਡਰ ਏਰੀਏ ਉੱਤੇ ਸੁਰੱਖਿਆ ਵਿਵਸਥਾ ਸਖਤ ਕਰਨ ਲਈ ਸੋਮਵਾਰ ਨੂੰ 3 ਰਾਜਾਂ ਦੇ ਪੁਲਿਸ ਅਤੇ ਪ੍ਰਬੰਧਕੀ ਅਧਿਕਾਰੀਆਂ ਨੇ ਮੀਟਿੰਗ ਕੀਤੀ। ਮੀਟਿੰਗ ਵਿਚ ਫ਼ੈਸਲਾ ਲਿਆ ਗਿਆ ਕਿ ਸੁਰੱਖਿਆ ਵਿਵਸਥਾ ਨੂੰ ਚੁੱਸਤ-ਦਰੁਸਤ ਰੱਖਣ ਲਈ ਤਿੰਨਾਂ ਰਾਜਾਂ ਦੇ ਅਧਿਕਾਰੀ ਇੱਕ-ਦੂਜੇ ਦੇ ਸੰਪਰਕ ਵਿੱਚ ਰਹਿਣਗੇ। ਕਿਉਂਕਿ ਚੋਣ ਦੇ ਦੌਰਾਨ ਸਰਹੱਦ ਪਾਰ ਤੋਂ ਹੀ ਤਸਕਰੀ ਅਤੇ ਹੋਰ ਘਟਨਾਵਾਂ ਨੂੰ ਅੰਜ਼ਾਮ ਦੇਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਅਜਿਹੇ ਵਿੱਚ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਇਸ ਨਾਲ ਨਿਪਟਣ ਲਈ ਤਿਆਰੀ ਕਰ ਚੁੱਕਾ ਹੈ।

ਇਸ ਨੂੰ ਲੈ ਕੇ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਬਾਰਡਰ ਏਰੀਏ ਦੇ 9 ਜ਼ਿਲ੍ਹਿਆਂ ਦੇ ਡੀਸੀ ਅਤੇ ਐਸਐਸਪੀ ਨੇ ਕਈ ਮਹੱਤਵਪੂਰਨ ਬਿੰਦੂਆਂ ਉੱਤੇ ਚਰਚਾ ਕੀਤੀ। ਤਿੰਨਾਂ ਰਾਜਾਂ ਦੀ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਚੋਣ ਦੇ ਦਿਨਾਂ ਵਿਚ ਅਜਿਹੀ ਘਟਨਾਵਾਂ ਨੂੰ ਰੋਕਣ ਲਈ ਪੁਲਿਸ ਦਾ ਚੇਤੰਨ ਰਹਿਨਾ ਜਰੂਰੀ ਹੈ। ਸੂਬੇ ਦੀਆਂ ਸਰਹੱਦਾ ਹਰਿਆਣਾ, ਰਾਜਸਥਾਨ,  ਹਿਮਾਚਲ,  ਜੰਮੂ-ਕਸ਼ਮੀਰ,  ਚੰਡੀਗੜ ਅਤੇ ਪਾਕਿਸਤਾਨ ਨਾਲ ਜੁੜੀਆਂ ਹੋਈਆਂ ਹਨ। ਇੱਕ-ਦੂਜੇ ਨਾਲ ਤਾਲਮੇਲ ਕਰ ਦੋਸ਼ੀਆਂ ਦੇ ਵਿਰੁੱਧ ਐਕਸ਼ਨ ਲੈਣਗੇ।

ਚੋਣ ਦੇ ਦੌਰਾਨ ਬਾਰਡਰ ਏਰੀਆ ਤੋਂ ਅਸਾਮਾਜਿਕ ਤੱਤ ਆਪਣਾ ਜੋਸ਼ ਵਧਾ ਦਿੰਦੇ ਹਨ। ਬੈਠਕ ਵਿਚ ਤੈਅ ਕੀਤਾ ਗਿਆ ਕਿ ਤਿੰਨਾਂ ਰਾਜਾਂ ਦੇ ਅਧਿਕਾਰੀ ਇੱਕ-ਦੂਜੇ ਦੇ ਸੰਪਰਕ ਵਿਚ ਰਹਿਕੇ ਆਪਸੀ ਤਾਲਮੇਲ ਬਣਾਏ ਰੱਖਣਗੇ, ਤਾਂਕਿ ਜਰੂਰਤ ਪੈਣ ‘ਤੇ ਪੁਲਿਸ ਐਕਸ਼ਨ ਲੈ ਸਕੇ ਅਤੇ ਦੋਸ਼ੀਆਂ ਨੂੰ ਦਬੋਚਿਆ ਜਾ ਸਕੇ।

ਮੁਲਜਮਾਂ ਦਾ ਡਾਟਾ ਕਰਣਗੇ ਸ਼ੇਅਰ:- ਤਿੰਨਾਂ ਰਾਜਾਂ  ਦੇ ਅਧਿਕਾਰੀਆਂ ਦਾ ਇੱਕ ਵਾਟਸਅਪ ਗਰੁੱਪ ਬਣਾਇਆ ਜਾਵੇਗਾ। ਇਸ ਵਿਚ ਬਾਰਡਰ ਏਰੀਏ ਦੇ 3 ਰਾਜਾਂ  ਦੇ ਅਧਿਕਾਰੀ ਸ਼ਾਮਲ ਹੋਣਗੇ। ਇਹ ਅਧਿਕਾਰੀ ਆਪਣੇ ਇਲਾਕਿਆਂ ਦੇ ਮੁਲਜਮਾਂ ਅਤੇ ਤਸਕਰਾਂ ਦਾ ਡਾਟਾ ਇੱਕ-ਦੂਜੇ ਨਾਲ ਸ਼ੇਅਰ ਕਰਣਗੇ। ਇਸਦੀ ਮੱਦਦ ਨਾਲ ਦੂਜੇ ਰਾਜ ਦੇ ਕਿਸੇ ਵੀ ਸ਼ੱਕੀ ਵਿਅਕਤੀ ਨੂੰ ਸੌਖ ਨਾਲ ਫੜਿਆ ਜਾ ਜਾਵੇਗਾ।

ਨਾਕਿਆਂ ਦੀ ਮੱਦਦ ਨਾਲ ਤੇਜ਼ ਹੋਵੇਗੀ ਧਰਪਕੜ:-  ਬਾਰਡਰ ਤੋਂ ਹੋਣ ਵਾਲੀ ਤਸਕਰੀ ਰੋਕਣ ਲਈ ਪੈਨੀ ਨਜ਼ਰ ਰੱਖਣ ਅਤੇ ਉਨ੍ਹਾਂ ਦੀ ਧਰਪਕੜ ਲਈ ਇੰਟਰਸਟੇਟ ਨਾਕੇ ਵੀ ਲਗਾਏ ਜਾਣਗੇ। ਇਸਦੇ ਨਾਲ ਹੀ ਅਜਿਹੇ ਇੰਟਰਸਟੇਟ ਨਾਕਿਆਂ ਦੀ ਮਦਦ ਨਾਲ ਹਰ ਆਉਣ-ਜਾਣ ਵਾਲੇ ਵਿਅਕਤੀਆਂ/ਵਾਹਨਾਂ ਦੀ ਚੈਕਿੰਗ ਕੀਤੀ ਜਾਵੇਗੀ। ਪੰਜਾਬ ਲਈ ਇੰਟਰਸਟੇਟ ਨਾਕੇ ਅਹਿਮ ਹਨ ਕਿਉਂਕਿ ਸੂਬੇ ਦੀ ਸਰਹੱਦ ਦੂਜੇ ਰਾਜਾਂ ਦੇ ਨਾਲ-ਨਾਲ ਇੰਟਰਨੇਸ਼ਨਲ ਬਾਰਡਰ ਪਾਕਿਸਤਾਨ ਨਾਲ ਵੀ ਲੱਗਦੀ ਹੈ।