ਸ੍ਰੀ ਹਜ਼ੂਰ ਸਾਹਿਬ ਸ਼ਰਧਾਲੂਆਂ ਨੂੰ ਲੈਣ ਜਾ ਰਹੀ PRTC ਬੱਸ ਦੇ ਡਰਾਈਵਰ ਦੀ ਮੌਤ

ਏਜੰਸੀ

ਖ਼ਬਰਾਂ, ਪੰਜਾਬ

ਸ੍ਰੀ ਹਜ਼ੂਰ ਸਾਹਿਬ ਤੋਂ ਵਾਪਸ ਲਿਆਉਣ ਲਈ ਜਾ ਰਹੀਆਂ ਸਰਕਾਰੀ ਬੱਸਾਂ ਦੇ ਕਾਫ਼ਲੇ...

Manjit singh the driver sri hazur sahib

ਚੰਡੀਗੜ੍ਹ: ਸ਼੍ਰੀ ਹਜ਼ੂਰ ਸਾਹਿਬ ਵਿਚ ਪਿਛਲੇ ਇੱਕ ਮਹੀਨੇ ਤੋਂ ਸ਼ਰਧਾਲੂਆਂ ਰੁਕੇ ਹੋਏ ਸਨ ਪਰ ਲਾਕਡਾਊਨ ਹੋਣ ਕਾਰਨ ਉਹ ਉੱਥੇ ਹੀ ਫਸ ਗਏ ਸਨ। ਹਾਲ ਹੀ ਵਿਚ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਸ੍ਰੀ ਹਜ਼ੂਰ ਸਾਹਿਬ ਤੋਂ ਵਾਪਸ ਲਿਆਉਣ ਲਈ ਜਾ ਰਹੀਆਂ ਸਰਕਾਰੀ ਬੱਸਾਂ ਦੇ ਕਾਫ਼ਲੇ ਵਿਚ ਸ਼ਾਮਲ ਇੱਕ PRTC ਬੱਸ ਦੇ ਡਰਾਈਵਰ ਮਨਜੀਤ ਸਿੰਘ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ।

ਸਰਕਾਰੀ ਬੱਸ ਦਾ ਇਹ 34-35 ਸਾਲਾਂ ਉਮਰ ਦਾ ਡਰਾਈਵਰ ਮਨਜੀਤ ਸਿੰਘ ਸੰਗਰੂਰ ਜ਼ਿਲ੍ਹੇ ਦੇ ਪਿੰਡ ਬਡਵੜ ਦਾ ਦੱਸਿਆ ਜਾ ਰਿਹਾ ਹੈ। ਦੱਸ ਦੇਈਏ ਕਿ ਲੌਕਡਾਊਨ ਕਾਰਨ ਆਵਾਜਾਈ ਦੇ ਸਾਰੇ ਸਾਧਨ ਬੰਦ ਹੋ ਗਏ ਸਨ ਜਿਸ ਕਾਰਨ ਇਨ੍ਹਾਂ ਸ਼ਰਧਾਲੂਆਂ ਦਾ ਵਾਪਸ ਆਉਣ ਮੁਸ਼ਕਲ ਹੋ ਗਿਆ ਸੀ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਮਹਾਰਾਸ਼ਟਰ ਸਰਕਾਰ ਨਾਲ ਗੱਲ ਕਰਕੇ ਇਨ੍ਹਾਂ ਸ਼ਰਧਾਲੂਆਂ ਨੂੰ ਵਾਪਸ ਲਿਆਉਣ ਲਈ ਰਸਤਾ ਸਾਫ ਕਿਤਾ।

ਕੁਝ ਬੱਸਾਂ ਮਹਾਰਾਸ਼ਟਰ ਸਰਕਾਰ ਨੇ ਭੇਜੀਆਂ ਅਤੇ ਕੁਝ ਬੱਸਾਂ ਪੰਜਾਬ ਤੋਂ ਵੀ ਇਨ੍ਹਾਂ ਸ਼ਰਧਾਲੂਆਂ ਨੂੰ ਲੈਣ ਲਈ ਪਹੁੰਚੀਆਂ ਹਨ। 16 ਸ਼ਰਧਾਲੂਆਂ 'ਚ 14 ਸੰਗਰੂਰ ਦੇ ਹਨ ਤੇ ਦੋ ਬਰਨਾਲਾ ਜ਼ਿਲ੍ਹੇ ਦੇ ਹਨ। ਹਜ਼ੂਰ ਸਾਹਿਬ ਵਿਚ ਫਸੇ ਸ਼ਰਧਾਲੂਆਂ ਵਿਚ ਸੁਰਜੀਤ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇੱਥੇ ਬਹੁਤ ਜ਼ਿਆਦਾ ਸੰਗਤ ਹੈ, ਜੋ ਪੰਜਾਬ, ਹਰਿਆਣਾ ਅਤੇ ਦਿੱਲੀ ਨਾਲ ਸਬੰਧਿਤ ਹੈ।

ਉਨ੍ਹਾਂ ਦੱਸਿਆ, "ਗੁਰਦੁਆਰਾ ਸਾਹਿਬ ਵਿਚ ਰਹਿਣ ਲਈ ਕਮਰੇ ਹਨ, ਲੰਗਰ ਦਾ ਪ੍ਰਬੰਧ ਹੈ ਪਰ ਕੋਰੋਨਾਵਾਇਰਸ ਦੇ ਕਾਰਨ ਉਹ ਚਿੰਤਤ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਵਾਪਸੀ ਲਈ ਉਹ ਰਾਜਨੀਤਿਕ ਆਗੂਆਂ, ਮੰਤਰੀਆਂ, ਐੱਸਜੀਪੀਸੀ ਸਭ ਨੂੰ ਫ਼ੋਨ ਕਰ ਕੇ ਅਤੇ ਵੀਡੀਓ ਭੇਜ ਕੇ ਥੱਕ ਚੁੱਕੇ ਹਨ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਸੁਰਜੀਤ ਕੌਰ ਆਪਣੇ ਜੱਥੇ ਨਾਲ ਰੇਲਗੱਡੀ 'ਤੇ 14 ਮਾਰਚ ਨੂੰ ਹਜ਼ੂਰ ਸਾਹਿਬ ਵਿਖੇ ਪਹੁੰਚੇ ਸਨ। 

ਉਨ੍ਹਾਂ ਦੇ ਜੱਥੇ ਵਿੱਚ 40 ਦੇ ਕਰੀਬ ਸ਼ਰਧਾਲੂ ਹਨ, ਜਿਨ੍ਹਾਂ ਵਿੱਚ ਬਜ਼ੁਰਗ, ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ ਅਤੇ ਉਨ੍ਹਾਂ ਦੀ ਵਾਪਸੀ ਦੀ ਟਿਕਟ 22 ਮਾਰਚ ਦੀ ਸੀ। ਪਰ ਇਸ ਤੋਂ ਪਹਿਲਾਂ ਹੀ ਲੌਕਡਾਊਨ ਹੋ ਗਿਆ ਅਤੇ ਉਹ ਇੱਥੇ ਫਸ ਗਏ। ਉਨ੍ਹਾਂ ਦੱਸਿਆ ਕਿ ਗੁਰੂ ਦੇ ਘਰ ਬੈਠੇ ਹਾਂ ਡਰ ਕਿਸੇ ਗੱਲ ਦਾ ਨਹੀਂ ਪਰ ਚਿੰਤਾ ਮੌਜੂਦਾ ਹਾਲਤ ਦੀ ਬਣੀ ਹੋਈ ਹੈ ਅਤੇ ਸਭ ਤੋਂ ਜ਼ਿਆਦਾ ਚਿੰਤਾ ਬਜ਼ੁਰਗਾਂ ਦੀ ਹੈ। 

ਇਨ੍ਹਾਂ ਹੀ ਸ਼ਰਧਾਲੂਆਂ ਵਿਚ ਸ਼ਾਮਲ ਇੱਕ ਹੋਰ ਵਿਅਕਤੀ ਜਰਨੈਲ ਸਿੰਘ ਨੇ ਦੱਸਿਆ ਕਿ ਜੱਥੇ ਵਿਚ ਕਈ ਵਿਅਕਤੀ ਅਜਿਹੇ ਵੀ ਹਨ, ਜਿੰਨ੍ਹਾਂ ਕੋਲ ਪੈਸੇ ਵੀ ਹੁਣ ਖ਼ਤਮ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਉਹ ਗੁਰਦਾਸਪੁਰ ਵਿੱਚ ਪੋਸਟ ਆਫ਼ਿਸ ਵਿਚ ਸਰਕਾਰੀ ਨੌਕਰੀ ਕਰਦੇ ਹਨ ਅਤੇ ਛੁੱਟੀ ਲੈ ਕੇ ਗੁਰੂ ਘਰ ਦੇ ਦਰਸ਼ਨਾਂ ਲਈ ਆਏ ਸੀ ਪਰ ਲੌਕਡਾਊਨ ਕਰ ਕੇ ਉਹ ਇੱਥੇ ਹੀ ਫਸ ਗਏ। ਉਨ੍ਹਾਂ ਕਹਿੰਦੇ ਹਨ, "ਘਰ ਵਿਚ ਬੱਚੇ ਇਕੱਲੇ ਹਨ, ਫ਼ਿਕਰ ਇਸੇ ਗੱਲ ਦਾ ਹੈ।"

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।