ਮਾਰਕਫ਼ੈਡ ਵਲੋਂ ਪਸ਼ੂ-ਖ਼ੁਰਾਕ ਦੇ ਦੋ ਨਵੇਂ ਬ੍ਰਾਂਡ ਲਾਂਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੁਧ ਉਤਪਾਦਨ ਵਧਾਉਣ ਲਈ ਅਤੇ ਸੰਤੁਲਿਤ ਪਸ਼ੂ-ਖ਼ੁਰਾਕ ਉਪਲਬਧ ਕਰਾਉਣ ਦੇ ਅਪਣੇ ਯਤਨਾਂ ਵਿਚ ਵਾਧਾ ਕਰਦਿਆਂ ਮਾਰਕਫ਼ੈਡ ਨੇ 2 ਨਵੇਂ ਉਤਪਾਦ ...

Sukhjinder Singh randhava Launching Brand

ਦੁਧ ਉਤਪਾਦਨ ਵਧਾਉਣ ਲਈ ਅਤੇ ਸੰਤੁਲਿਤ ਪਸ਼ੂ-ਖ਼ੁਰਾਕ ਉਪਲਬਧ ਕਰਾਉਣ ਦੇ ਅਪਣੇ ਯਤਨਾਂ ਵਿਚ ਵਾਧਾ ਕਰਦਿਆਂ ਮਾਰਕਫ਼ੈਡ ਨੇ 2 ਨਵੇਂ ਉਤਪਾਦ ਮਾਰਕਫ਼ੈਡ-5000 ਅਤੇ ਮਾਰਕਫ਼ੈਡ-8000 ਬਾਜ਼ਾਰ ਵਿਚ ਉਤਾਰੇ ਹਨ। ਮਾਰਕਫ਼ੈਡ ਪਸ਼ੂ-ਖ਼ੁਰਾਕ ਫ਼ੈਕਟਰੀ, ਗਿੱਦੜਬਾਹਾ ਵਿਖੇ ਇਨ੍ਹਾਂ ਉਤਪਾਦਾਂ ਨੂੰ ਲਾਂਚ ਕਰਦਿਆਂ ਸਹਿਕਾਰਤਾ ਅਤੇ ਜੇਲ ਮੰਤਰੀ, ਸੁਖਜਿੰਦਰ ਸਿੰਘ ਰੰਧਾਵਾ  ਨੇ ਦਸਿਆ ਕਿ ਮਾਰਕਫ਼ੈਡ ਹੁਣ ਦੁਧਾਰੂ ਪਸ਼ੂਆਂ ਦੇ ਹਰੇਕ ਵਰਗ ਵਾਸਤੇ ਪਸ਼ੂ-ਖ਼ੁਰਾਕ ਸਪਲਾਈ ਕਰਨ ਦੇ ਸਮਰੱਥ ਹੋ ਗਿਆ ਹੈ।

ਰੰਧਾਵਾ ਨੇ ਐਲਾਨ ਕੀਤਾ ਕਿ ਸਹਿਕਾਰਤਾ ਵਿਭਾਗ ਨੇ ਪਸ਼ੂ-ਪਾਲਣ ਤੇ ਡੇਅਰੀ ਵਿਭਾਗ ਦੇ ਸਹਿਯੋਗ ਨਾਲ ਪੰਜਾਬ ਵਿਚ ਦੁਧਾਰੂ ਪਸ਼ੂਆਂ ਦੀ ਬੇਹਤਰ ਸਿਹਤ ਅਤੇ ਦੁਧ ਦੇ ਉਤਪਾਦਨ ਵਿਚ ਵਾਧਾ ਕਰਨ ਨੂੰ ਯਕੀਨੀ ਬਣਾਏਗਾ।ਇਸ ਮੌਕੇ ਰਾਹੁਲ ਤਿਵਾੜੀ, ਆਈ.ਏ.ਐਸ., ਪ੍ਰਬੰਧਕ ਨਿਰਦੇਸ਼ਕ, ਮਾਰਕਫ਼ੈਡ ਨੇ ਦਸਿਆ ਕਿ ਪਸ਼ੂ-ਖ਼ੁਰਾਕ ਨਵੀਂ ਤਕਨਾਲੋਜੀ ਨਾਲ ਬਣਾਉਣ ਲਈ ਮਾਰਕਫ਼ੈਡ  ਨੇ ਪਹਿਲਾਂ ਹੀ ਕਪੂਰਥਲਾ ਵਿਖੇ ਇਕ ਮਾਡਰਨ ਕਾਰਖਾਨਾ ਲਗਾਉਣ ਦਾ ਫ਼ੈਸਲਾ ਕੀਤਾ ਹੈ। 

ਇਸ ਮੌਕੇ ਐਮ.ਅੈਲ.ਏ. , ਗਿੱਦੜਬਾਹਾ ਰਾਜਾ ਵੜਿੰਗ ਨੇ ਸੰਬੋਧਨ ਕਰਦਿਆਂ ਕਿਹਾ ਕਿ ਗਿੱਦੜਬਾਹਾ ਵਿਖੇ ਵੀ ਮਾਰਕਫੈੱਡ ਆਪਣਾ ਕੋਈ ਨਵਾਂ ਯੂਨਿਟ ਲਾਉਣ ਦੀ ਯੋਜਨਾ ਤਿਆਰ ਕਰੇਗੀ। ਇਸ ਮੌਕੇ ਤੇ ਡਿਪਟੀ ਸਪੀਕਰ, ਵਿਧਾਨ ਸਭਾ ਅਜੈਬ ਸਿੰੰਘ ਭੱਟੀ ਅਤੇ ਐਮ.ਅੈਲ.ਏ., ਜ਼ੀਰਾ ਕੁਲਬੀਰ ਸਿੰਘ ਵੀ ਹਾਜਿਰ ਸਨ।
ਸਹਿਕਾਰਤਾ ਮੰਤਰੀ ਜੀ ਨੇ ਗਿੱਦੜਬਾਹਾ ਪਲਾਂਟ ਅਤੇ ਮਲੌਟ ਵਿਖੇ ਬੰਦ ਪਈ ਸ਼ੂਗਰ ਮਿਲ ਦਾ ਵੀ ਦੌਰਾ ਕੀਤਾ। ਉਨ੍ਹਾਂ ਨਾਲ ਇਸ ਮੌਕੇ ਡਿਪਟੀ ਕਮਿਨਸ਼ਰ, ਮੁਕਤਸਰ ਸੁਮਿਤ ਕੁਮਾਰ ਜਾਰੰਗਲ ਅਤੇ ਐਸ.ਐਸ.ਪੀ. ਮੁਕਤਸਰ ਸੁਸ਼ੀਲ ਕੁਮਾਰ ਵੀ ਹਾਜ਼ਰ ਸਨ।