ਪੰਜਾਬ 'ਚ ਬੀਤੇ 24 ਘੰਟੇ ਅੰਦਰ 34 ਨਵੇਂ ਕਰੋਨਾ ਕੇਸ ਦਰਜ਼, 4 ਨਰਸਾਂ ਵੀ ਸ਼ਾਮਿਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਚ ਆਏ ਦਿਨ ਕਰੋਨਾ ਵਾਇਰਸ ਦੇ ਕੇਸ ਸਾਹਮਣੇ ਆ ਰਹੇ ਹਨ। ਉੱਥੇ ਹੀ ਕੱਲ ਸੋਮਵਾਰ ਨੂੰ 34 ਨਵੇਂ ਕੇਸ ਦਰਜ਼ ਹੋਏ ਹਨ।

Corona Virus

ਚੰਡੀਗੜ੍ਹ : ਪੰਜਾਬ ਵਿਚ ਆਏ ਦਿਨ ਕਰੋਨਾ ਵਾਇਰਸ ਦੇ ਕੇਸ ਸਾਹਮਣੇ ਆ ਰਹੇ ਹਨ। ਉੱਥੇ ਹੀ ਕੱਲ ਸੋਮਵਾਰ ਨੂੰ 34 ਨਵੇਂ ਕੇਸ ਦਰਜ਼ ਹੋਏ ਹਨ।  ਇਨ੍ਹਾਂ ਵਿਚੋਂ 16 ਜਲੰਧਰ ਵਿਚੋਂ, ਅਮ੍ਰਿੰਤਰਸਰ 6, ਪਠਾਨਕੋਟ 5, ਲੁਧਿਆਣਾ 2, ਇਸ ਦੇ ਨਾਲ ਹੀ ਕਪੂਰਥਲਾ, ਮੋਹਾਲੀ, ਤਰਨਤਾਰਨ, ਸੰਗਰੂਰ ਅਤੇ ਪਟਿਆਲਾ ਵਿਚੋਂ ਇਕ-ਇਕ ਕੇਸ ਸਾਹਮਣੇ ਆਇਆ ਹੈ।

ਇਨ੍ਹਾਂ ਵਿਚੋਂ 16 ਮਰੀਜ਼ ਕੇਵਲ 4 ਪਰਿਵਾਰਾਂ ਦੇ ਹੀ ਸਨ। ਜਿਸ ਤੋਂ ਬਾਅਦ ਸੂਬੇ ਅੰਦਰ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ 2,215 ਹੋ ਗਈ ਹੈ। ਸੋਮਵਾਰ ਨੂੰ ਆਏ 16 ਮਰੀਜ਼ਾਂ ਵਿਚੋਂ 15 ਮਰੀਜ਼ ਇਕ-ਦੂਜੇ ਦੇ ਸੰਪਰਕ ਵਿਚ ਆਉਂਣ ਨਾਲ ਸੰਕਮ੍ਰਿਤ ਹੋਏ ਹਨ। ਇਨ੍ਹਾਂ ਵਿਚ ਸਿਵਲ ਹਸਪਤਾਲ ਦੀਆਂ ਚਾਰ ਨਰਸਾਂ, ਦਾਦਾ ਕਾਲੋਨੀ ਦੇ 5 ਪ੍ਰਵਾਸੀ, ਲਾਜਪੱਤ ਨਗਰ ਦੇ ਰਹਿਣ ਕਾਰੋਬਾਰੀ ਦੇ ਪਰਿਵਾਰ ਦੇ 3 ਮੈਂਬਰ, ਅਤੇ ਦੋ ਉਨ੍ਹਾਂ ਦੇ ਕਰੀਬੀ ਅਤੇ 1 ਨੋਕਰ ਦੀ ਰਿਪੋਰਟ ਵੀ ਪੌਜਟਿਵ ਆਈ ਹੈ।

ਦੱਸ ਦੱਈਏ ਕਿ ਸੂਬੇ ਅੰਦਰ 8 ਜ਼ਿਲੇ ਅਜਿਹੇ ਵੀ ਹਨ ਜਿੱਥੇ ਇਸ ਸਮੇਂ ਕਰੋਨਾ ਵਾਇਰਸ ਦਾ ਇਕ ਵੀ ਕੇਸ ਨਹੀਂ ਹੈ। ਇਨ੍ਹਾਂ ਵਿਚ ਫਾਜਿਲਕਾ, ਫਿਰੋਜਪੁਰ ਫਤਿਹਗੜ੍ਹ ਸਾਹਿਬ, ਮਾਨਸਾ, ਰੋਪੜ, ਮੋਗਾ, ਨਵਾਂਸ਼ਹਿਰ ਅਤੇ ਫਰੀਦਕੋਟ ਸ਼ਾਮਿਲ ਹੈ।  ਇਸ ਤੋਂ ਇਲਾਵਾ ਕਰੋਨਾ ਮੁਕਤ ਹੋਏ ਸੰਗਰੂਰ ਅਤੇ ਮੋਹਾਲੀ ਵਿਚ ਕਰੋਨਾ ਵਾਇਰਸ ਨੇ ਇਕ ਵਾਰ ਫਿਰ ਤੋਂ ਦਸਤਕ ਦੇ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਦੇਸ਼ ਵਿਚ ਲੌਕਡਾਊਨ ਦਾ ਚੋਥਾ ਪੜਾਅ ਚੱਲ ਰਿਹਾ ਹੈ ਜਿਸ ਵਿਚ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਦੇਖਦਿਆਂ ਕੁਝ ਰਾਹਤਾਂ ਦਿੱਤੀਆਂ ਗਈਆਂ ਹਨ। ਪਰ ਇਹ ਰਾਹਤਾਂ ਉਨ੍ਹਾਂ ਇਲਾਕਿਆਂ ਵਿਚ ਹੀ ਦਿੱਤੀਆਂ ਗਈਆਂ ਹਨ ਜਿੱਥੇ ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਘੱਟ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।