ਕੋਰੋਨਾ ਤੋਂ ਬਚਾਉਣ ਵਾਲਾ ਤਿਆਰ ਹੋਇਆ ਕਵਚ, ਰਾਕੇਟ ਰਾਹੀਂ ਨਸ਼ਟ ਹੋਵੇਗਾ ਕੋਰੋਨਾ

ਏਜੰਸੀ

ਖ਼ਬਰਾਂ, ਪੰਜਾਬ

ਅਜਿਹੇ ਡਿਵਾਇਸਸ ਤੇ ਜਿਹਨਾਂ ਨਾਲ ਕੋਰੋਨਾ ਵਾਇਰਸ ਤੋਂ...

Lovely Professional University corona Virus

ਜਲੰਧਰ: ਵਿਸ਼ਵਭਰ ਵਿਚ ਕੋਰੋਨਾ ਨੇ ਪੈਰ ਪਸਾਰੇ ਹੋਏ ਹਨ ਜਿਸ ਦੇ ਚਲਦੇ ਹਰ ਕੋਈ ਕੋਰੋਨਾ ਦਾ ਤੋੜ ਲੱਭਣ, ਜਾਂ ਫਿਰ ਕੋਰੋਨਾ ਤੋਂ ਬਚਾਉਣ ਵਾਲੇ ਸਾਧਨਾਂ ਦੀ ਖੋਜ ਵਿਚ ਲੱਗਿਆ ਹੋਇਆ ਹੈ। ਅਜਿਹਾ ਕੁੱਝ ਦਾਅਵਾ ਕੀਤਾ ਹੈ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਤੇ ਹੋਰ ਟੀਮ ਨੇ। ਜਿਹਨਾਂ ਨੇ ਕੁੱਝ ਅਜਿਹੇ ਡਿਵਾਇਸ ਬਣਾਉਣ ਦਾ ਦਾਅਵਾ ਕੀਤਾ ਹੈ ਜੋ ਕਿਤੇ ਨਾ ਕਿਤੇ ਸੋਸ਼ਲ ਡਿਸਟੈਂਸਿੰਗ ਬਣਾਉਣ ਵਿਚ ਮਦਦ ਕਰਨਗੇ।

ਇਸ ਦੇ ਨਾਲ ਹੀ ਇਹ ਡਿਵਾਇਸ ਸਤਲ ਉੱਤੇ ਪਏ ਕੋਰੋਨਾ ਦੇ ਕਿਟਾਣੂਆਂ ਨੂੰ ਨਸ਼ਟ ਕਰਨ ਵਿਚ ਵੀ ਸਹਾਈ ਹੋਣਗੇ। ਇਹਨਾਂ ਵਿਚ ਇਕ ਡਿਵਾਇਸ ਹੈ ਕੋਰੋਨਾ ਕਵਚ। ਜੇ ਕੋਈ ਵੀ ਵਿਅਕਤੀ 2 ਮੀਟਰ ਤੋਂ ਘਟ ਦੂਰੀ ਤੇ ਹੋਵੇਗਾ ਤਾਂ ਇਹ ਡਿਵਾਇਸ ਅਲਾਰਮ ਵਜਾ ਕੇ ਅਲਰਟ ਕਰੇਗਾ।

ਇੰਨਾ ਹੀ ਨਹੀਂ ਇਸ ਦੇ ਨਾਲ ਹੀ ਦੋ ਯੰਤਰ ਹੋਰ ਤਿਆਰ ਕੀਤੇ ਗਏ ਹਨ ਜੋ ਕਿ ਕੋਰੋਨਾ ਦੀ ਰੈਡੀਏਸ਼ਨ ਨੂੰ ਤਿਆਰ ਕਰਨ ਵਾਲਾ ਰੌਕਟ ਹੈ। ਉੱਥੋਂ ਦੇ ਅਧਿਆਪਕ ਨੇ ਦਸਿਆ ਕਿ ਜਿਹੜੇ ਸਮੇਂ WHO ਨੇ ਕੋਰੋਨਾ ਵਾਇਰਸ ਨੂੰ ਪੈਂਡੈਮਿਕ ਡਿਕਲੇਅਰ ਕੀਤਾ ਹੈ ਉਦੋਂ ਤੋਂ ਉਹਨਾਂ ਦੀ ਟੀਮ ਨੇ ਇਸ ਤੇ ਬਹੁਤ ਤੇਜ਼ੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ।

ਅਜਿਹੇ ਡਿਵਾਇਸਸ ਤੇ ਜਿਹਨਾਂ ਨਾਲ ਕੋਰੋਨਾ ਵਾਇਰਸ ਤੋਂ ਛੁਟਕਾਰਾ ਪਾਇਆ ਜਾ ਸਕੇ। ਇਸ ਡਿਵਾਇਸ ਨਾਲ ਆਸ-ਪਾਸ ਨੂੰ ਚੈੱਕ ਕੀਤਾ ਜਾ ਸਕਦਾ ਹੈ। ਜਿਵੇਂ ਹੀ ਕੋਈ ਵਿਅਕਤੀ ਨੇੜੇ ਆਉਂਦਾ ਹੈ ਤਾਂ ਇਸ ਦਾ ਅਲਾਰਮ ਅਪਣੇ-ਆਪ ਵੱਜਣਾ ਸ਼ੁਰੂ ਹੋ ਜਾਂਦਾ ਹੈ।

ਇਸ ਨਾਲ ਸ਼ਰੀਰ ਦਾ ਤਾਪਮਾਨ ਵੀ ਚੈੱਕ ਕੀਤਾ ਜਾ ਸਕਦਾ ਹੈ। ਜਿਵੇਂ ਕੋਈ ਬਾਹਰੋਂ ਚੀਜ਼ ਆਈ ਚੀਜ਼ ਜਾਂ ਕਿਸੇ ਵਿਅਕਤੀ ਨੂੰ ਸੁਰੱਖਿਅਤ ਕਰਨ ਲਈ ਜਾਂ ਉਸ ਨੂੰ ਕੀਟਾਣੂ ਰਹਿਤ ਕਰਨ ਲਈ ਉਸ ਤੇ ਅਲਟਰਾ ਵਾਲਿਡ ਰਿਏਸ਼ਨ ਨੂੰ ਘੁੰਮਾ ਕੇ ਉਸ ਨੂੰ ਕੀਟਾਣੂ ਰਹਿਤ ਕੀਤਾ ਜਾ ਸਕਦਾ ਹੈ।

ਜਿਹੜੇ ਕੋਰੋਨਾ ਵਾਇਰਸ ਪਾਜ਼ੀਟਿਵ ਹੋ ਜਾਂਦੇ ਹਨ ਉਹਨਾਂ ਕੋਲ ਰਹਿਣ ਵਾਲੇ ਲੋਕ ਵੀ ਉਹਨਾਂ ਦੇ ਪ੍ਰਭਾਵ ਹੇਠ ਆ ਜਾਂਦੇ ਹਨ। ਅਜਿਹੇ ਵਿਚ ਉਹਨਾਂ ਨੇ ਇਕ ਡਿਵਾਇਸ ਬਣਾਈ ਕਿ ਕੋਰੋਨਾ ਵਾਇਰਸ ਪੀੜਤ ਕੋਲ ਇਕ ਵਿਅਕਤੀ ਨਾ ਜਾ ਕੇ ਇਕ ਰੋਬੋਟ ਜਾਵੇ, ਇਸ ਦੇ ਲਈ ਵਾਇਰਸ ਕੰਟਰੋਲ ਰੋਬੋਟ ਬਣਾਇਆ ਗਿਆ ਜਿਸ ਨੂੰ ਬੁਲਾਇਆ ਜਾ ਸਕਦਾ ਹੈ। ਇਹ ਕੋਰੋਨਾ ਮਰੀਜ਼ ਕੋਲ ਜਾ ਕੇ ਉਸ ਨੂੰ ਦਵਾਈ ਦੇ ਸਕਦਾ ਹੈ, ਉਸ ਦੇ ਆਸ-ਪਾਸ ਸਫ਼ਾਈ ਵੀ ਕਰ ਸਕਦਾ ਹੈ।

https://www.facebook.com/pg/RozanaSpokesmanOfficial/videos/?ref=page_internal

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।