ਕਿਸਾਨ ਅੰਦੋਲਨ ਦੇ ਸਮਰਥਨ ’ਚ ਬਸਪਾ ਪੰਜਾਬ ਪ੍ਰਧਾਨ ਨੇ ਘਰ ’ਤੇ ਲਹਿਰਾਇਆ ਕਾਲਾ ਝੰਡਾ
ਇਕ ਫੋਨ ਕਾਲ ਦੀ ਦੂਰੀ 130 ਦਿਨਾਂ ਵਿਚ ਪ੍ਰਧਾਨ ਮੰਤਰੀ ਦਫਤਰ ਤੈਅ ਨਹੀਂ ਕਰ ਸਕਿਆ- ਜਸਵੀਰ ਸਿੰਘ ਗੜ੍ਹੀ
ਬਲਾਚੌਰ: ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਸਾਨ ਅੰਦੋਲਨ ਅਤੇ ਕਿਸਾਨਾਂ ਵੱਲੋਂ ਐਲਾਨੇ ਕਾਲਾ ਦਿਵਸ ਦੇ ਸਮਰਥਨ ਵਿਚ ਅਪਣੇ ਘਰ ਉੱਤੇ ਕਾਲਾ ਝੰਡਾ ਲਹਿਰਾਇਆ ਤਾਂਕਿ ਕਿਸਾਨ ਅੰਦੋਲਨ ਮਜ਼ਬੂਤ ਹੋਵੇ ਅਤੇ ਭਾਜਪਾ ਦੀ ਮੋਦੀ ਸਰਕਾਰ ਅਪਣੀ ਹੈਂਕੜਬਾਜ਼ੀ ਛੱਡ ਕੇ ਕਿਸਾਨਾਂ ਦੇ ਪੱਖ ਵਿੱਚ ਫੈਸਲਾ ਲਵੇ।
ਜਸਵੀਰ ਗੜ੍ਹੀ ਨੇ ਕਿਹਾ ਕਿ ਭਾਜਪਾ ਦੀ ਮੋਦੀ ਸਰਕਾਰ ਦਾ ਪ੍ਰਬੰਧ ਤੇ ਪ੍ਰਸ਼ਾਸ਼ਨ ਇੰਨਾ ਨਿਕੰਮਾ ਹੈ ਕਿ ਪਿਛਲੇ 130 ਦਿਨਾਂ ਜਨਵਰੀ ਮਹੀਨੇ ਤੋਂ ਅੱਜ ਤੱਕ ਪ੍ਰਧਾਨ ਮੰਤਰੀ ਦਾ ਦਫਤਰ ਕਿਸਾਨਾਂ ਨਾਲ ਇਕ ਫੋਨ ਕਾਲ ਦੀ ਦੂਰੀ ਤੈਅ ਨਹੀਂ ਕਰ ਸਕਿਆ, ਸਗੋਂ ਪ੍ਰਧਾਨ ਮੰਤਰੀ ਦੇਸ਼ ਵਾਸੀਆਂ ਨੂੰ ਗੁੰਮਰਾਹ ਕਰਨ ਲਈ ਮਗਰਮੱਛ ਹੰਝੂ ਵਹਾ ਰਹੇ ਹੈ।
ਉਹਨਾਂ ਕਿਹਾ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਦੇਸ਼ ਦੀ ਗੰਗਾ ਨਦੀ ਲਾਸ਼ਾਂ ਨਾਲ ਭਰੀ ਪਈ ਹੈ, ਕਿਸਾਨ ਅੰਦੋਲਨ ਤਹਿਤ 500 ਦੇ ਲਗਭਗ ਕਿਸਾਨ ਸ਼ਹੀਦ ਹੋ ਚੁੱਕੇ ਹਨ। ਬਸਪਾ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਕਾਲੇ ਕਾਨੂੰਨ ਤੁਰੰਤ ਰੱਦ ਕਰਕੇ ਕਿਸਾਨਾਂ ਨੂੰ ਰਾਹਤ ਦਿੱਤੀ ਜਾਵੇ।