ਬੇਕਸੂਰ ਬੰਦੇ ਨੂੰ ਜੇਲ੍ਹ 'ਚ ਬੰਦ ਕਰ ਦਿੱਤਾ, ਸਿੱਧੂ ਨੇ ਕਿਸੇ ਨੂੰ ਹੱਥ ਵੀ ਨਹੀਂ ਲਾਇਆ: ਨਵਜੋਤ ਕੌਰ ਸਿੱਧੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ- ਕੈਪਟਨ ਨੇ ਸਾਢੇ ਚਾਰ ਸਾਲ ਭ੍ਰਿਸ਼ਟ ਮੰਤਰੀਆਂ ਖ਼ਿਲਾਫ਼ ਕਾਰਵਾਈ ਕਿਉਂ ਨਹੀਂ ਕੀਤੀ?

Navjot Kaur Sidhu

 

ਸੰਗਰੂਰ: ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਉਹਨਾਂ ਦੇ ਪਤੀ ਨਵਜੋਤ ਸਿੰਘ ਸਿੱਧੂ ਪੂਰੀ ਤਰ੍ਹਾਂ ਬੇਕਸੂਰ ਹਨ। ਉਹਨਾਂ ਨੇ ਮ੍ਰਿਤਕ ਨੂੰ ਹੱਥ ਵੀ ਨਹੀਂ ਲਾਇਆ। ਨਵਜੋਤ ਕੌਰ ਸਿੱਧੂ ਨੇ ਦੱਸਿਆ ਕਿ ਸਿੱਧੂ ਦਾ ਇਲਾਜ ਅਮਰੀਕਾ ਦੀ ਡਾਕਟਰ ਵੱਲੋਂ ਕੀਤਾ ਜਾ ਰਿਹਾ ਹੈ। ਸਿੱਧੂ ਦਿਨ ਵਿਚ ਦੋ-ਤਿੰਨ ਵਾਰ ਡਾਕਟਰ ਨਾਲ ਗੱਲ ਕਰਦੇ ਸਨ, ਉਹ ਆਪਣੇ ਇਲਾਜ ਵਿਚ ਬਹੁਤ ਸਾਰੇ ਰੁੱਖਾਂ ਦੇ ਪੱਤੇ ਚਬਾਉਂਦੇ ਸਨ, ਜੋ ਉਹਨਾਂ ਦੇ ਘਰ ਲੱਗੇ ਹੋਏ ਹਨ।

Navjot Kaur Sidhu

ਦਿੜਬਾ ਪਹੁੰਚੀ ਬੀਬੀ ਸਿੱਧੂ ਨੇ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੀ ਤਾਰੀਫ਼ ਵੀ ਕੀਤੀ ਹੈ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਉਹਨਾਂ ਨੇ ਆਪਣੇ ਕੈਬਨਿਟ ਮੰਤਰੀ ਨੂੰ ਬਰਖਾਸਤ ਕੀਤਾ ਹੈ, ਮੈਂ ਉਸ ਦੀ ਪ੍ਰਸ਼ੰਸਾ ਕਰਦੀ ਹਾਂ। ਭ੍ਰਿਸ਼ਟਾਚਾਰ ਬਾਰੇ ਉਹਨਾਂ ਕਿਹਾ ਕਿ ਅਜਿਹਾ ਇਸ ਲਈ ਹੋਇਆ ਕਿਉਂਕਿ ਆਮ ਆਦਮੀ ਪਾਰਟੀ ਵਿਚ 60 ਫੀਸਦੀ ਲੋਕ ਸਾਡੇ ਵਿਚੋਂ ਆਏ ਹਨ, ਜੋ ਆਪਣੇ ਆਪ ਨੂੰ ਬਚਾਉਣ ਲਈ ਇੱਥੇ ਆਏ ਹਨ। ਆਮ ਆਦਮੀ ਪਾਰਟੀ ਉਹੀ ਕਰ ਰਹੀ ਹੈ ਜੋ ਨਵਜੋਤ ਸਿੰਘ ਸਿੱਧੂ ਕਰਨਾ ਚਾਹੁੰਦੇ ਸਨ।  

Navjot Kaur Sidhu

ਉਹਨਾਂ ਕਿਹਾ, ''ਜੇ ਕੋਈ ਕਹੇ ਕਿ ਦਿੱਲੀ ਤੋਂ ਆ ਕੇ ਕੋਈ ਪੰਜਾਬ ਵਿਚ ਸਰਕਾਰ ਚਲਾਵੇਗਾ ਤਾਂ ਉਹ ਸਰਕਾਰ ਨਹੀਂ ਚੱਲ ਸਕਦੀ ਜੇ ਭਗਵੰਤ ਮਾਨ ਖ਼ੁਦ ਪੰਜਾਬ ਚਲਾਵੇਗਾ ਤਾਂ ਵਧੀਆ ਹੈ ਕਿਉਂਕਿ ਉਸ ਨੂੰ ਪੰਜਾਬ ਨਾਲ ਪਿਆਰ ਹੈ''। ਇਸ ਦੌਰਾਨ ਉਹਨਾਂ ਨੇ ਕਾਂਗਰਸ ਦੇ ਭ੍ਰਿਸ਼ਟ ਮੰਤਰੀਆਂ ਦੀ ਸੂਚੀ 'ਤੇ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ 'ਤੇ ਪਲਟਵਾਰ ਕਰਦਿਆਂ ਕਿਹਾ ਕਿ ਤੁਸੀਂ ਸਾਢੇ ਚਾਰ ਸਾਲਾਂ ਤੋਂ ਕੀ ਕਰ ਰਹੇ ਸੀ। ਉਹਨਾਂ ਲੋਕਾਂ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਅਤੇ ਹੁਣ ਲਿਸਟ ਦੇਣ ਦੀ ਗੱਲ ਕਰ ਰਹੇ ਹੋ। ਤੁਸੀਂ ਆਪਣਾ ਪੂਰਾ ਜ਼ੋਰ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਲਗਾਇਆ ਸੀ। ਸੰਗਰੂਰ ਉਪ ਚੋਣ ਨੂੰ ਲੈ ਕੇ ਨਵਜੋਤ ਕੌਰ ਨੇ ਕਿਹਾ ਕਿ ਉਮੀਦਵਾਰ ਭਾਵੇਂ ਕਿਸੇ ਵੀ ਪਾਰਟੀ ਦਾ ਹੋਵੇ ਪਰ ਸੰਗਰੂਰ ਦੇ ਲੋਕਾਂ ਨੂੰ ਇਮਾਨਦਾਰ ਉਮੀਦਵਾਰ ਨੂੰ ਜਿਤਾਉਣਾ ਚਾਹੀਦਾ ਹੈ।