ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਭਰਤ ਇੰਦਰ ਚਾਹਲ ਦੀ ਜ਼ਮਾਨਤ ਅਰਜ਼ੀ ਖਾਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚਾਹਲ ਦੀਆਂ ਵੱਖ-ਵੱਖ ਜਾਇਦਾਦਾਂ ਬਾਰੇ ਪਿਛਲੇ ਸਾਲ ਨਵੰਬਰ ਮਹੀਨੇ ਕੀਤੀ ਗਈ ਸੀ ਜਾਂਚ ਸ਼ੁਰੂ

Bharat Inder Chahal

 

ਮੁਹਾਲੀ- ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਭਰਤ ਇੰਦਰ ਸਿੰਘ ਚਾਹਲ ਦੀਆਂ ਮੁਸੀਬਤਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਵਿਜੀਲੈਂਸ ਵਲੋਂ ਚੱਲ ਰਹੀ ਜਾਂਚ ਸਬੰਧੀ ਚਾਹਲ ਨੇ ਅਦਾਲਤ ’ਚ ਅਗਾਉਂ ਜ਼ਮਾਨਤ ਦੀ ਅਰਜ਼ੀ ਦਾਖ਼ਲ ਕੀਤੀ ਸੀ।

ਇਹ ਵੀ ਪੜ੍ਹੋ: ਜੈਪੁਰ: ਕਸਟਮ ਅਧਿਕਾਰੀਆਂ ਦੀ ਨਜ਼ਰ ਤੋਂ ਬਚੇ ਮੁਲਜ਼ਮ ਨੂੰ ਜੈਪੁਰ ਪੁਲਿਸ ਨੇ 2 ਕਿਲੋ ਸੋਨੇ ਸਮੇਤ ਕੀਤਾ ਕਾਬੂ 

ਜਿਸ ’ਤੇ ਸੁਣਵਾਈ ਕਰਦਿਆਂ ਐਡੀਸ਼ਨਲ ਸੈਸ਼ਨਜ਼ ਜੱਜ ਮਨੀਸ਼ ਅਰੋੜਾ ਦੀ ਅਦਾਲਤ ਨੇ ਚਾਹਲ ਦੀ ਅਰਜ਼ੀ ਨੂੰ ਖਾਰਜ ਕਰ ਦਿਤਾ। ਵਿਜੀਲੈਂਸ ਵਲੋਂ ਭਰਤਇੰਦਰ ਸਿੰਘ ਚਾਹਲ ਦੀਆਂ ਵੱਖ-ਵੱਖ ਜਾਇਦਾਦਾਂ ਬਾਰੇ ਪਿਛਲੇ ਸਾਲ ਨਵੰਬਰ ਮਹੀਨੇ ਜਾਂਚ ਸ਼ੁਰੂ ਕੀਤੀ ਗਈ ਸੀ।

ਇਹ ਵੀ ਪੜ੍ਹੋ: ਫਿਰੋਜ਼ਪੁਰ ਕੇਂਦਰੀ ਜੇਲ ਦੇ ਬਾਹਰ ਨਸ਼ੀਲੇ ਪਦਾਰਥ ਸੁੱਟਣ ਵਾਲੇ 2 ਗ੍ਰਿਫ਼ਤਾਰ

ਵਿਜੀਲੈਂਸ ਚਾਹਲ ਦੇ ਸਰਹਿੰਦ ਰੋਡ ਸਥਿਤ ਮੈਰਿਜ ਪੈਲੇਸ, ਜੇਲ ਰੋਡ ਸਥਿਤ ਸ਼ਾਪਿੰਗ ਮਾਲ ਸਮੇਤ ਹੋਰ ਜਾਇਦਾਦਾਂ ਦੀ ਕਾਗਜ਼ੀ ਜਾਂਚ ਕਰ ਚੁੱਕੀ ਹੈ।