ਲੋੜਵੰਦਾਂ ਦੀ ਮਦਦ ਕਰਨ ਵਿਚ ਲਗਾਤਾਰ ਜੁਟੇ ਹੋਏ ਨੇ ਕਰਨ ਗਿਲਹੋਤਰਾ

ਏਜੰਸੀ

ਖ਼ਬਰਾਂ, ਪੰਜਾਬ

ਇਸ ਮੌਕੇ ਉਹਨਾਂ ਨੇ ਚੈਂਬਰ ਨੂੰ ਸਮਰਥਨ ਦੇਣ ਲਈ ਕੋਕਾ ਕੋਲਾ ਦਾ ਬਹੁਤ ਧੰਨਵਾਦ ਕੀਤਾ।

Karan Gilhotra With Others

ਚੰਡੀਗੜ੍ਹ - ਪੀ.ਐਚ.ਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ, ਪੰਜਾਬ ਦੇ ਚੇਅਰਮੈਨ ਕਰਨ ਗਿਲਹੋਤਰਾ ਨੇ ਸ਼੍ਰੀ ਰੁਪਿੰਦਰ ਸਚਦੇਵਾ ਨਾਲ ਮਿਲ ਕੇ ਚੰਡੀਗੜ੍ਹ ਗੋਲਫ ਕਲੱਬ ਦੇ ਸਹਾਇਤਾ ਅਮਲੇ  ਲਈ 12500 ਜੂਸ ਦੀਆਂ ਬੋਤਲਾਂ ਦਾਨ ਕੀਤੀਆਂ ਹਨ। ਇਸ ਮੌਕੇ ਉਹਨਾਂ ਨੇ ਚੈਂਬਰ ਨੂੰ ਸਮਰਥਨ ਦੇਣ ਲਈ ਕੋਕਾ ਕੋਲਾ ਦਾ ਬਹੁਤ ਧੰਨਵਾਦ ਕੀਤਾ।

ਇਸ ਦੇ ਨਾਲ ਹੀ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਪੀ.ਐਚ.ਡੀ. ਰੂਰਲ ਡਿਵੈਲਪਮੈਂਟ ਫ਼ਾਊਂਡੇਸ਼ਨ ਵਲੋਂ ਕੋਕਾ ਕੋਲਾ ਦੇ ਸਹਿਯੋਗ ਨਾਲ ਕੋਵਿਡ -19 ਤੋਂ ਪ੍ਰਭਾਵਤ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਦਾ ਸਿਲਸਿਲਾ ਜਾਰੀ ਹੈ। ਪਿਛਲੇ ਦਿਨੀਂ ਫ਼ਾਜ਼ਿਲਕਾ ਜ਼ਿਲ੍ਹੇ ਵਿਚ 4 ਟਰੱਕ ਸੇਬ ਜੂਸ ਦੇ ਵੰਡਣ ਤੋਂ ਬਾਅਦ ਇਨ੍ਹਾਂ ਦੋਵੇਂ ਸੰਗਠਨਾਂ ਨੇ ਕੋਰੋਨਾ ਪ੍ਰਭਾਵਿਤ ਅਤੇ ਕੋਰੋਨਾ ਯੋਧਿਆਂ ਨੂੰ ਵੰਡਣ ਲਈ ਸੇਬ ਜੂਸ ਦੇ ਦੋ ਟਰੱਕ ਜ਼ਿਲ੍ਹਾ ਪ੍ਰਸ਼ਾਸਨ ਨੂੰ ਭੇਜੇ ਸਨ। ਇਹ ਸਾਰੇ ਯਤਨ ਪੀਐਚਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ, ਪੰਜਾਬ ਚੈਪਟਰ ਦੇ ਚੇਅਰਮੈਨ ਅਤੇ ਮੂਲ ਰੂਪ ਵਿਚ ਫ਼ਾਜ਼ਿਲਕਾ ਨਿਵਾਸੀ ਕਰਨ ਗਿਲਹੋਤਰਾ ਕਰ ਰਹੇ ਹਨ।

ਉਹ ਪਹਿਲਾਂ ਵੀ ਅਪਣੀ ਸੰਸਥਾ ਦੁਆਰਾ ਫ਼ਾਜ਼ਿਲਕਾ ਲਈ ਕੁੱਝ ਨਾ ਕੁੱਝ ਕਰਦੇ ਹੀ ਰਹਿੰਦੇ ਹਨ। ਸੇਬ ਜੂਸ ਟਰੱਕਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਵੰਡਣ ਲਈ ਜ਼ਿਲ੍ਹਾ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੂੰ ਭੇਂਟ ਕੀਤੇ ਗਏ ਸਨ। ਇਹ ਜੂਸ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੁਆਰਾ ਸੰਚਾਲਿਤ ਸਾਡੀ ਰਸੋਈ ਵਿਚ ਖਾਣੇ ਲਈ ਆਉਣ ਵਾਲੇ ਲੋਕਾਂ ਨੂੰ ਮੁਹੱਈਆ ਕਰਵਾਏ ਗਏ ਅਤੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਕੋਰੋਨਾ ਮਹਾਂਮਾਰੀ ਨਾਲ ਲੜਨ ਵਾਲੇ ਡਾਕਟਰ, ਪੁਲਿਸ, ਸਵੈ-ਸੇਵਕ ਅਤੇ ਐਨ.ਜੀ.ਓ. ਦੇ ਮੈਂਬਰਾਂ ਵਿਚ ਵੰਡੇ ਗਏ।