Ravneet Bittu ਦੇ ਬਿਆਨ ਤੋਂ ਲੈ ਕੇ ਬਾਦਲਾਂ ਦੀ ਕੁਰਸੀ ਤਕ Brindar Dhillon ਦੀਆਂ ਖਰੀਆਂ-ਖਰੀਆਂ
ਇਹ ਮਸਲਾ ਇਕ ਸੋਚ ਦਾ ਹੈ ਤੇ ਇਸ ਸੋਚ ਨੂੰ ਕਿਸ...
ਚੰਡੀਗੜ੍ਹ: ਪਿਛਲੇ ਕਈ ਦਿਨਾਂ ਤੋਂ ਇਕ ਅਹਿਮ ਮੁੱਦੇ ਖਾਲਿਸਤਾਨ ਤੇ ਰਵਨੀਤ ਬਿੱਟੂ ਵੱਲੋਂ ਚਰਚਾ ਛੇੜੀ ਜਾ ਰਹੀ ਹੈ ਕਿ ਦਲਜੀਤ ਦੁਸਾਂਝ ਅਤੇ ਜੈਜ਼ੀ ਬੀ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਕਿਉਂ ਕਿ ਉਹਨਾਂ ਨੇ ਲੋਕਾਂ ਨੂੰ ਉਕਸਾਉਣ ਦੀ ਕੋਸ਼ਿਸ਼ ਕੀਤੀ ਹੈ। ਉੱਥੇ ਹੀ ਪੰਜਾਬ ਯੂਥ ਕਾਂਗਰਸ ਪ੍ਰਧਾਨ ਬਰਿੰਦਰ ਢਿੱਲੋਂ ਨੇ ਕਿਹਾ ਕਿ ਉਹ ਰਵਨੀਤ ਬਿੱਟੂ ਦੇ ਇਸ ਤਰੀਕੇ ਦੀ ਨਿਖੇਧੀ ਕਰਦੇ ਹਨ ਕਿ ਪਰਚੇ ਕਰਵਾ ਕੇ ਕਦੇ ਕੋਈ ਹੱਲ ਨਹੀਂ ਹੋਏ।
ਦਲਜੀਤ ਦੁਸਾਂਝ ਦਾ ਗੀਤ 1984 ਤੇ ਸੀ ਤੇ ਉਸ ਵਿਚ ਸੱਚਾਈ ਵੀ ਹੈ। ਉਸ ਸਮੇਂ ਮਾਵਾਂ ਦੇ ਪੁੱਤ ਮਰੇ ਸੀ, ਭੈਣਾਂ ਨੇ ਵੀ ਵੀਰ ਗਵਾਏ ਸੀ ਤੇ ਇਸ ਗੱਲ ਨੂੰ ਝੂਠਲਾਇਆ ਨਹੀਂ ਜਾ ਸਕਦਾ। ਉਹਨਾਂ ਅੱਗੇ ਕਿਹਾ ਕਿ ਇਸ ਵਿਚਾਰ ਨਾਲ ਯੂਥ ਤੇ ਗਲਤ ਪ੍ਰਭਾਵ ਪਵੇਗਾ ਕਿਉਂ ਕਿ ਇਸ ਨੂੰ ਇਕ ਨਿਜੀ ਤੌਰ ਤੇ ਨਹੀਂ ਲਿਆ ਜਾ ਸਕਦਾ।
ਇਹ ਮਸਲਾ ਇਕ ਸੋਚ ਦਾ ਹੈ ਤੇ ਇਸ ਸੋਚ ਨੂੰ ਕਿਸ ਤਰੀਕੇ ਨਾਲ ਅੱਗੇ ਲੈ ਕੇ ਜਾਣਾ ਹੈ ਪਰ ਆਰਗਿਨਾਈਜੇਸ਼ਨ ਇਕ ਵਿਅਕਤੀ ਜਾਂ ਉਸ ਦੀ ਸੋਚ ਤੋਂ ਵੱਡੀ ਹੁੰਦੀ ਹੈ ਤੇ ਉਸ ਨੂੰ ਮੁੱਖ ਰੱਖ ਕੇ ਅਜਿਹੇ ਫ਼ੈਸਲੇ ਲਏ ਜਾਂਦੇ ਹਨ। ਇਸ ਤਰ੍ਹਾਂ ਯੂਥ ਨੂੰ ਪਰਚਿਆਂ ਤੋਂ ਦੂਰ ਰੱਖ ਕੇ ਇਸ ਦਾ ਹੱਲ ਕੱਢਣਾ ਜ਼ਰੂਰੀ ਹੈ। ਯੂਥ ਕਾਂਗਰਸ ਨੂੰ ਲੋਕ ਉਸ ਸੰਗਠਨ ਤੋਂ ਜਾਣਨ ਜਿਸ ਨਾਲ ਨੌਜਵਾਨਾਂ ਨੂੰ ਸਿੱਧੇ ਰਾਹ ਤੇ ਪਾਇਆ ਜਾ ਸਕੇ ਤੇ ਉਹਨਾਂ ਨੂੰ ਸਹੀ ਗਲਤ ਦਾ ਫ਼ੈਸਲਾ ਦੱਸੇ।
2017 ਵਿਚ ਪੰਜਾਬ ਸਰਕਾਰ ਵੱਲੋਂ ਕੀਤੇ ਵਾਅਦਿਆਂ ਨੂੰ ਲੈ ਕੇ ਉਹਨਾਂ ਕਿਹਾ ਕਿ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਪੰਜਾਬ ਵਿਚੋਂ ਨਸ਼ਾ ਖ਼ਤਮ ਕੀਤਾ ਜਾਵੇਗਾ ਤੇ ਉਹਨਾਂ ਨੇ ਹੁਣ ਨਸ਼ੇ ਦਾ ਲੱਕ ਤੋੜ ਦਿੱਤਾ ਹੈ। ਬਰਿੰਦਰ ਢਿੱਲੋਂ ਦਾ ਕਹਿਣਾ ਹੈ ਕਿ ਉਹਨਾਂ ਨੇ ਹੁਣ ਤਕ ਨਸ਼ੇ ਤੇ ਬਹੁਤ ਤੇਜ਼ੀ ਨਾਲ ਠੱਲ੍ਹ ਪਾਈ ਹੈ। ਇਸ ਤੋਂ ਇਲਾਵਾ ਜਿਹੜੇ ਹੋਰ ਨਸ਼ੇ ਵਿਕਦੇ ਹਨ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ ਪਰ ਜੋ ਚਿੱਟੇ ਦਾ ਨਸ਼ਾ ਹੈ ਉਸ ਨਾਲ ਲੋਕਾਂ ਦੇ ਘਰ ਬਰਬਾਦ ਹੋ ਜਾਂਦੇ ਹਨ।
ਸਮਾਰਟ ਫੋਨਜ਼ ਨੂੰ ਲੈ ਕੇ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਪੈਸੇ ਅਲੋਟ ਕੀਤੇ ਜਾ ਚੁੱਕੇ ਹਨ ਤੇ ਟੈਂਡਰ ਲੱਗ ਚੁੱਕਿਆ ਹੈ ਤੇ ਜਦੋਂ ਬਿਮਾਰੀ ਖਤਮ ਹੋ ਜਾਵੇਗੀ ਤਾਂ ਉਹ ਲੋਕਾਂ ਨੂੰ ਸਮਾਰਟ ਫੋਨਜ਼ ਜ਼ਰੂਰ ਦੇਣਗੇ। ਇਹ ਸਮਾਰਟ ਫੋਨਜ਼ ਉਹਨਾਂ ਨੂੰ ਦਿੱਤੇ ਜਾਣਗੇ ਜਿਹਨਾਂ ਨੂੰ ਇਸ ਦੀ ਸਭ ਤੋਂ ਵਧ ਜ਼ਰੂਰਤ ਹੋਵੇਗੀ।
ਜਦੋਂ ਹਾਲਾਤ ਬਦਲਗੇ ਤਾਂ ਉਹ ਚੀਨ ਨਾ ਸਹੀ ਪਰ ਉਹ ਹੋਰ ਕਿਤੋਂ ਮੰਗਵਾ ਦੇਣਗੇ। ਰੁਜ਼ਗਾਰ ਦੇਣਾ ਇਕੱਲੀ ਪੰਜਾਬ ਸਰਕਾਰ ਦੇ ਹੱਥ ਵਿਚ ਨਹੀਂ ਹੈ ਕਿਉਂ ਕਿ ਪੰਜਾਬ ਸਰਕਾਰ ਨੇ ਵੀ ਪੜ੍ਹਾਈ ਤੇ ਕੋਰਸ ਦੇ ਆਧਾਰ ਤੇ ਹੀ ਫ਼ੈਸਲਾ ਲੈਣਾ ਹੈ ਤੇ ਇਸ ਦੇ ਜੋ ਵੀ ਪੈਸਾ ਲੱਗੇਗਾ ਉਹ ਕੇਂਦਰ ਸਰਕਾਰ ਦੀ ਸਹਾਇਤਾ ਤੋਂ ਬਿਨਾਂ ਨਹੀਂ ਕੀਤਾ ਜਾ ਸਕਦਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।