ਖੰਨਾ( ਧਰਮਿੰਦਰ ਸਿੰਘ) ਖੰਨਾ ਵਿਖੇ ਨੋ ਪਾਰਕਿੰਗ ਜੋਨ ‘ਚ ਕਾਰ ਖੜ੍ਹੀ ਕਰਨ ਨੂੰ ਲੈ ਕੇ ਉਸ ਸਮੇਂ ਇੱਕ ਨੌਜਵਾਨ ਨੇ ਹੰਗਾਮਾ ਖੜ੍ਹਾ ਕਰ ਦਿੱਤਾ (Young man confused with police over car parking) ਜਦੋਂ ਪੁਲਿਸ ਨੇ ਆ ਕੇ ਚਾਲਾਨ ਲਈ ਗੱਡੀ ਦੇ ਕਾਗਜਾਤ ਮੰਗੇ।
ਇਸ ਨੌਜਵਾਨ (Young man confused with police over car parking) ਨੇ ਪਹਿਲਾਂ ਤਾਂ ਕਈ ਲੋਕਾਂ ਦੇ ਨਾਂਅ ਲੈ ਕੇ ਪੁਲਿਸ ਨੂੰ ਦਬਕਾ ਮਾਰਿਆ ਅਤੇ ਮੋਬਾਇਲ ਰਾਹੀਂ ਪੁਲਿਸ ਵਾਲਿਆਂ ਦੀ ਫੋਟੋ ਵੀ ਖਿੱਚ ਕੇ ਡਰਾਉਣ ਦੀ ਕੋਸ਼ਿਸ਼ ਕੀਤੀ ਪਰ, ਨੌਜਵਾਨ ਦੀ ਇੱਕ ਨਾ ਚੱਲੀ।
ਕਰੀਬ ਕਰੀਬ 15 ਮਿੰਟ ਚੱਲੇ ਇਸ ਹੰਗਾਮੇ ਦੇ ਦੌਰਾਨ ਮਾਸੂਮ ਬੱਚਾ ਗਰਮੀ ਵਿਚਕਾਰ ਕਾਰ ਅੰਦਰ ਇਕੱਲਾ ਹੀ ਬੈਠਾ ਰਿਹਾ ਜਿਸ ਬਾਰੇ ਨਾ ਤਾਂ ਪੁਲਿਸ ਅਤੇ ਨਾ ਹੀ ਪਰਿਵਾਰ ਵਾਲਿਆਂ ਨੇ ਸੋਚਿਆ।
ਹੋਰ ਪੜ੍ਹੋ: ਬੇਅਦਬੀ ਮਾਮਲਾ: ਸਿੱਧੂ ਦਾ ਸੁਖਬੀਰ ਬਾਦਲ ਨੂੰ ਜਵਾਬ- ਸਿਆਸੀ ਦਖ਼ਲ ਕਾਰਨ ਇਨਸਾਫ਼ 'ਚ ਹੋਈ ਦੇਰੀ
ਪੁਲਿਸ ( Young man confused with police over car parking) ਨੇ ਨੌਜਵਾਨ ਨੂੰ ਤਸਵੀਰਾਂ ਡਿਲੀਟ ਕਰਨ ਨੂੰ ਕਿਹਾ। ਇਸਨੂੰ ਲੈ ਕੇ ਕਾਫੀ ਨੋਕ ਝੋਕ ਹੋਈ। ਆਖਰ ਪੁਲਿਸ ਨੇ ਚਾਲਾਨ ਕੱਟ ਕੇ ਨੌਜਵਾਨ ਦੇ ਹੱਥ ਫੜ੍ਹਾ ਦਿੱਤਾ। ਉਥੇ ਹੀ ਨੌਜਵਾਨ ਨੇ ਕਿਹਾ ਕਿ ਉਹ ਕਾਰ ਦੇ ਅੰਦਰ ਬੈਠਾ ਸੀ ਅਤੇ ਪਾਰਕ ਕਰਕੇ ਨਹੀਂ ਗਿਆ ਸੀ। ਉਸਨੇ ਸਿਰਫ ਇੰਨਾ ਪੁੱਛਿਆ ਸੀ ਕਿ ਚਾਲਾਨ ਹੋਵੇਗਾ ਜਾਂ ਨਹੀਂ।
ਇਸ ਦੌਰਾਨ ਉਸਨੇ ਪੁਲਿਸ ਵਾਲਿਆਂ ਦੀ ਫੋਟੋ ਖਿੱਚ ਲਈ ਸੀ ਤਾਂ ਪੁਲਿਸ ਵਾਲਿਆਂ ਦੇ ਕਹਿਣ ਤੇ ਫੋਟੋ ਡਿਲੀਟ ਵੀ ਕਰ ਦਿੱਤੀ ਪ੍ਰੰਤੂ ਪੁਲਸ ਉਸਨੂੰ ਕਹਿਣ ਲੱਗੀ ਕਿ ਉਸਨੂੰ ਥਾਣੇ ਲੈ ਕੇ ਜਾਣਾ ਹੈ। ਮੌਕੇ ਤੇ ਮੌਜੂਦ ਟਰੈਫਿਕ ਪੁਲਿਸ ਇੰਚਾਰਜ ਜੇ ਐਸ ਮੁੰਡੀ ਨੇ ਕਿਹਾ ਕਿ ਕਾਰ ਨੋ ਪਾਰਕਿੰਗ ਜੋਨ ਚ ਖੜ੍ਹੀ ਸੀ ਤਾਂ ਉਹ ਚਾਲਾਨ ਕਰਨ ਲੱਗੇ। ਨੌਜਵਾਨ ਨੇ ਉਹਨਾਂ ਨਾਲ ਬਹਿਸ ਕੀਤੀ।
ਹੋਰ ਪੜ੍ਹੋ: ਕਿਸਾਨ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਸੋਚ ਸਮਝ ਕੇ ਫ਼ੈਸਲਾ ਕਰਨਗੇ : ਨਰੇਸ਼ ਟਿਕੈਤ