MP ਰਵਨੀਤ ਸਿੰਘ ਬਿੱਟੂ ਨੇ ਕੀਤਾ ਟਵੀਟ, ਕਿਹਾ-ਲੋਕਾਂ ਦਾ ਫਤਵਾ ਹਮੇਸ਼ਾ ਹੀ ਸਰਵਉੱਚ ਹੁੰਦਾ ਹੈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਅਮਨ ਪਸੰਦ ਲੋਕ ਹਨ। ਇਸ ਵਾਰ ਜ਼ਿਮਨੀ ਚੋਣਾਂ ਵਿਚ ਵੀ ਲੋਕਾਂ ਨੇ ਅਕਾਲੀ ਦਲ ਨੂੰ ਮੂੰਹ ਨਹੀਂ ਲਾਇਆ।

Ravneet Bittu



ਚੰਡੀਗੜ੍ਹ: ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸੰਗਰੂਰ 'ਚ ਹੋਈ ਜ਼ਿਮਨੀ ਚੋਣ ਦੇ ਨਤੀਜੇ ਸਾਹਮਣੇ ਆਏ ਹਨ। ਇਸ 'ਤੇ ਪ੍ਰਤੀਕਿਰਿਆ ਦਿੰਦਿਆਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਹਿੰਸਕ ਅੱਤਵਾਦੀਆਂ ਅਤੇ ਡੁੱਬ ਰਹੇ ਅਕਾਲੀ ਦਲ ਦੇ ਨੁਮਾਇੰਦੇ ਕਮਲਦੀਪ ਰਾਜੋਆਣਾ ਦੀ ਜ਼ਮਾਨਤ ਜ਼ਬਤ ਹੋਈ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਲੋਕਾਂ ਦਾ ਫਤਵਾ ਹਮੇਸ਼ਾ ਹੀ ਸਰਵਉੱਚ ਹੁੰਦਾ ਹੈ।

Kamaldeep Kaur Rajoana

ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਅਮਨ ਪਸੰਦ ਲੋਕ ਹਨ। ਇਸ ਵਾਰ ਜ਼ਿਮਨੀ ਚੋਣਾਂ ਵਿਚ ਵੀ ਲੋਕਾਂ ਨੇ ਅਕਾਲੀ ਦਲ ਨੂੰ ਮੂੰਹ ਨਹੀਂ ਲਾਇਆ। ਇਹ ਹਾਰ ਸਿਰਫ਼ ਅਕਾਲੀ ਦਲ ਦੀ ਹੀ ਨਹੀਂ ਹੈ, ਸਗੋਂ ਇਹ ਉਹਨਾਂ ਸਾਰਿਆਂ ਦੀ ਹਾਰ ਹੈ, ਜੋ ਹਿੰਸਕ ਸੋਚ ਦੇ ਮਾਲਕ ਹਨ।

Tweet

ਉਹਨਾਂ ਲਿਖਿਆ, “ਹੁਣ ਸੁਖਬੀਰ ਬਾਦਲ, ਪੰਨੂ ਅਤੇ ਰਾਜੋਆਣਾ ਨੂੰ ਆ ਕੇ ਆਪਣੇ ਉਮੀਦਵਾਰ ਦੀ ਜ਼ਮਾਨਤ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਪੰਜਾਬ ਦੇ ਲੋਕਾਂ ਨੇ ਇਕ ਵਾਰ ਫਿਰ ਸ਼ਹੀਦ ਬੇਅੰਤ ਸਿੰਘ ਦੇ ਕਾਤਲਾਂ ਨੂੰ ਉਹਨਾਂ ਦੀ ਅਸਲੀ ਜਗ੍ਹਾ ਦਿਖਾ ਕੇ ਬੇਅੰਤ ਸਿੰਘ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਬੇਅੰਤ ਸਿੰਘ ਜੀ ਦੀ ਸ਼ਾਂਤਮਈ ਪੰਜਾਬ ਦੀ ਵਿਚਾਰਧਾਰਾ ਪੰਜਾਬੀਆਂ ਦੇ ਦਿਲਾਂ 'ਚ ਵਸਦੀ ਹੈ”।

Photo

ਇਕ ਹੋਰ ਪੋਸਟ ਸਾਂਝੀ ਕਰਦਿਆਂ ਉਹਨਾਂ ਕਿਹਾ, “ ਲੋਕਾਂ ਵੱਲੋਂ ਦਿੱਤਾ ਗਿਆ ਫਤਵਾ ਹਮੇਸ਼ਾ ਹੀ ਸਰਵਉੱਚ ਹੁੰਦਾ ਹੈ ਅਤੇ ਇਸ ਵਾਰ ਇਹ ਫਤਵਾ ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿੱਚ ਹੈ। ਪਰ ਮਾਨ ਦੀ ਵਿਚਾਰਧਾਰਾ ਅਤੀਤ ਵਿੱਚ ਪੰਜਾਬ ਅਤੇ ਦੇਸ਼ ਲਈ ਘਾਤਕ ਸਾਬਤ ਹੋਈ ਹੈ। ਉਸ ਦਾ ਖਾਲਿਸਤਾਨੀ ਏਜੰਡਾ ਪੰਜਾਬ ਅਤੇ ਦੇਸ਼ ਦੀ ਸ਼ਾਂਤੀ ਅਤੇ ਅਖੰਡਤਾ ਲਈ ਖਤਰਾ ਹੈ। ਸਾਨੂੰ ਸਭ ਨੂੰ ਨਾਗਰਿਕ ਹੋਣ ਦੇ ਨਾਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਹ ਸ਼ਾਂਤੀ ਅਤੇ ਅਖੰਡਤਾ ਹਮੇਸ਼ਾ ਬਰਕਰਾਰ ਰਹੇ”।