ਹੁਸ਼ਿਆਰਪੁਰ ਦੀ ਧੀ ਨੇ ਵਿਦੇਸ਼ 'ਚ ਗੱਡੇ ਝੰਡੇ, ਅਮਰੀਕਾ ਦੀ ਸਪੈਸ਼ਲ ਈ-ਫੋਰਸ ’ਚ ਹੋਈ ਸ਼ਾਮਲ
ਜ਼ਿਲ੍ਹਾ ਹੁਸ਼ਿਆਰਪੁਰ ਦੀ ਰਹਿਣ ਵਾਲੀ ਹੈ ਪਰਮੀਤ ਕੌਰ
ਹੁਸ਼ਿਆਰਪੁਰ ( ਗਗਨਦੀਪ ਕੌਰ) ਅੱਜ ਕੁੜੀਆਂ ਕਿਸੇ ਵੀ ਖੇਤਰ ’ਚ ਮੁੰਡਿਆਂ ਨਾਲੋਂ ਘੱਟ ਨਹੀਂ ਹਨ। ਇਥੋਂ ਤੱਕ ਕਿ ਕੁੜੀਆਂ ਨੇ ਵਿਦੇਸ਼ਾਂ ਦੀ ਧਰਤੀ ’ਤੇ ਜਾ ਕੇ ਵੀ ਮੱਲ੍ਹਾਂ ਮਾਰੀਆਂ ਹਨ ਜਿਸ ਦੀ ਤਾਜ਼ਾ ਮਿਸਾਲ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਅਜਨੋਹਾ ਤੋਂ ਸਾਹਮਣੇ ਆਈ ਹੈ। ਇਥੋਂ ਦੀ ਧੀ ਪਰਮੀਤ ਕੌਰ ਮਿਨਹਾਸ ਪੁੱਤਰੀ ਗੁਰਜੀਤ ਸਿੰਘ ਨੇ ਯੂ.ਐੱਸ.ਏ. 'ਚ ਸਪੈਸ਼ਲ ਈ ਫੋਰਸ ’ਚ ਸ਼ਾਮਲ ਹੋਈ। ਧੀ ਦੀ ਮਾਣਮੱਤੀ ਪ੍ਰਾਪਤੀ ਨੇ ਪਿੰਡ ਤੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ।
ਜ਼ਿਕਰਯੋਗ ਹੈ ਕਿ ਪਰਮੀਤ ਕੌਰ ਦੇ ਦਾਦਾ ਖ਼ੁਸ਼ੀਆ ਸਿੰਘ ਏਅਰ ਫੋਰ ’ਚ ਅਫ਼ਸਰ ਸਨ ਤੇ ਉਸ ਦੇ ਨਾਨਾ ਡਾ. ਸੁਖਦੇਵ ਸਿੰਘ ਬੱਡੋਂ ਵੀ ਆਰਮੀ ਅਫ਼ਸਰ ਸਨ। ਪਰਮੀਤ ਕੌਰ 2014 ’ਚ ਆਪਣੇ ਮਾਪਿਆਂ ਨਾਲ ਅਮਰੀਕਾ ਚਲੀ ਗਈ ਸੀ ਤੇ ਇਥੇ ਉਸ ਨੇ 8ਵੀਂ ਜਮਾਤ ਦੀ ਸਿੱਖਿਆ ਕੇਂਦਰੀ ਵਿਦਿਆਲਿਆ ਆਦਮਪੁਰ ਤੋਂ ਪ੍ਰਾਪਤ ਕੀਤੀ ਸੀ ਤੇ ਉਸ ਨੇ 12ਵੀਂ ਜਮਾਤ ਦੇ ਲੈਵਲ ਦੀ ਪੜ੍ਹਾਈ ਸਨ ਸੁਨਾਇਟੀ ਅਮਰੀਕਾ ’ਚ ਪੂਰੀ ਕੀਤੀ। ਉਸ ਦਾ ਸੁਪਨਾ ਸੀ ਕਿ ਉਹ ਅਮਰੀਕਾ ਦੀ ਆਰਮੀ ਜੁਆਇਨ ਕਰੇ। ਮੀਡੀਆ ਨਾਲ ਗੱਲ਼ਬਾਤ ਕਰਦਿਆਂ ਪਰਮੀਤ ਨੇ ਕਿਹਾ ਕਿ ਜਿਸ ਫੀਲਡ ਚ ਮੈਂ ਗਈ ਹਾਂ ਉਸ ਵਿਚ ਜ਼ਿਆਦਾਤਰ ਮੁੰਡੇ ਹੀ ਹੁੰਦੇ ਹਨ, ਜਿਸ ਕਰਕੇ ਮੈਨੂੰ ਕਾਫੀ ਪਰੇਸ਼ਾਨੀ ਆਈ ਪਰ ਮੁਸ਼ਕਿਲਾਂ ਨੂੰ ਪਾਰ ਕਰਦਿਆਂ ਮੈਂ ਸਫਲਤਾ ਹਾਸਲ ਕੀਤੀ।