ਗਰੀਬ ਲਈ ਕਾਲ ਬਣ ਕੇ ਆਇਆ ਮੀਂਹ, ਮਕਾਨ ਦੀ ਛੱਤ ਡਿੱਗਣ ਨਾਲ ਨੌਜਵਾਨ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰਿਸ਼ਤੇਦਾਰੀ 'ਚ ਜਾਣ ਨਾਲ ਪ੍ਰਵਾਰ ਦੇ ਬਾਕੀ ਜੀਆਂ ਦਾ ਹੋਇਆ ਬਚਾਅ

photo

 

ਬਠਿੰਡਾ: ਸੂਬੇ ਦੇ ਕਈ ਇਲਾਕਿਆਂ 'ਚ ਕੱਲ਼੍ਹ ਤੋਂ ਭਾਰੀ ਮੀਂਹ ਪੈ ਰਿਹਾ ਹੈ। ਕਿਸੇ ਲਈ  ਇਹ ਮੀਂਹ ਸੁਹਾਵਣਾ ਤੇ ਕਿਸੇ ਲਈ ਇਹ ਮੀਂਹ ਚਿੰਤਾ ਦਾ ਵਿਸ਼ਾ ਹੈ। ਅਜਿਹੀ ਹੀ ਮਾੜੀ ਖਬਰ ਤਲਵੰਡੀ ਸਾਬੋ ਦੇ ਪਿੰਡ ਮਲਕਾਣਾ ਦੇ ਇਕ ਗਰੀਬ ਮਜ਼ਦੂਰ ਦੀ ਹੈ। ਜਿਸ ਲਈ ਇਹ ਮੀਂਹ ਕਾਲ ਬਣ ਕੇ ਆਇਆ।

ਇਹ ਵੀ ਪੜ੍ਹੋ: ਓਡੀਸ਼ਾ : ਸਵਾਰੀਆਂ ਨਾਲ ਭਰੀਆਂ ਦੋ ਬੱਸਾਂ ਦੀ ਹੋਈ ਟੱਕਰ, 12 ਲੋਕਾਂ ਦੀ ਮੌਤ, ਕਈ ਜ਼ਖ਼ਮੀ

ਮੀਂਹ ਨਾਲ ਘਰ ਦੀ ਛੱਤ ਡਿੱਗਣ ਨਾਲ ਇਕ ਵਿਅਕਤੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਘਰ ਦੇ ਬਾਕੀ ਮੈਂਬਰ ਕਿਸੇ ਰਿਸ਼ਤੇਦਾਰੀ ਵਿਚ ਗਏ ਹੋਣ ਕਾਰਨ ਬਚ ਗਏ। ਮ੍ਰਿਤਕ ਦੀ ਪਹਿਚਾਣ ਰਾਮਪਾਲ ਸਿੰਘ ਪੁੱਤਰ ਸੁਰਜੀਤ ਸਿੰਘ ਵਜੋਂ ਹੋਈ ਹੈ।

ਇਹ ਵੀ ਪੜ੍ਹੋ: ਦਿਆਲੂ ਲੁਟੇਰੇ! ਜੋੜੇ ਨੂੰ ਲੁੱਟਣ ਵਕਤ ਮਿਲੇ ਮਹਿਜ਼ 20 ਰੁਪਏ ਤਾਂ ਪੱਲਿਉਂ 100 ਰੁਪਏ ਦੇ ਕੇ ਹੋਏ ਫ਼ਰਾਰ

ਇਸ ਸਬੰਧੀ ਪਿੰਡ ਵਾਸੀਆਂ ਨੇ ਦਸਿਆ ਕਿ ਰਾਤ ਸਮੇਂ ਪਏ ਮੀਂਹ ਦਾ ਪਾਣੀ ਛੱਤ ’ਤੇ ਜਮ੍ਹਾਂ ਹੋ ਗਿਆ, ਜਿਸ ਨਾਲ ਛੱਤ ਡਿੱਗ ਗਈ। ਰਾਮਪਾਲ ਜੋ ਹੇਠਾਂ ਸੌ ਰਿਹਾ ਸੀ, ਉਪਰ ਡਿੱਗ ਗਈ ਅਤੇ ਮਲਬੇ ਹੇਠ ਆਉਣ ਨਾਲ ਮਜ਼ਦੂਰ ਦੀ ਮੌਤ ਹੋ ਗਈ, ਜਿਸ ਦਾ ਪਤਾ ਸਵੇਰ ਸਮੇਂ ਲੋਕਾਂ ਨੂੰ ਲੱਗਾ। ਪਿੰਡ ਦੇ ਸਰਪੰਚ ਬਲਵਿੰਦਰ ਸਿੰਘ ਤੇ ਬੇਅੰਤ ਸਿੰਘ ਤੇ ਪਿੰਡ ਵਾਸੀਆਂ ਨੇ ਗਰੀਬ ਮਜ਼ਦੂਰ ਪਰਿਵਾਰ ਦੀ ਪਤਨੀ ਤੇ ਦੋ ਬੱਚਿਆਂ ਲਈ ਮੁੜ ਤੋਂ ਘਰ ਬਨਾਉਣ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ।