ਦੇਖੋ ਕਿਵੇਂ ਗੁਰੂ ਨਾਨਕ ਮੋਦੀਖਾਨਾ ਰਾਹੀਂ ਹੋ ਰਿਹਾ ਗਰੀਬ ਧੀਆਂ ਦਾ ਵਿਆਹ

ਏਜੰਸੀ

ਖ਼ਬਰਾਂ, ਪੰਜਾਬ

ਹਰਪ੍ਰੀਤ ਸਿੰਘ ਖਾਲਸਾ ਨੇ ਦਸਿਆ ਕਿ ਗੁਰੂ ਨਾਨਕ ਦੇਵ ਜੀ ਦੀਆਂ...

Poor Daughters Getting Married Modikhana Mandeep Singh Manna

ਫਰੀਦਕੋਟ: ਅੱਜ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਤੇ ਚਲ ਕੇ ਸਿੱਖਾਂ ਨੇ ਬਹੁਤ ਹੀ ਲੋੜਵੰਦਾਂ ਦੀ ਮਦਦ ਕੀਤੀ ਹੈ। ਪੰਜਾਬ ਵਿਚ ਕਈ ਥਾਵਾਂ ਤੇ ਮੈਡੀਕਲ ਦੇ ਮੋਦੀਖਾਨੇ ਖੁੱਲ੍ਹੇ ਹੋਏ ਹਨ, ਕਿਤੇ ਰਾਸ਼ਨ ਦੀਆਂ ਹੱਟੀਆਂ ਵੀ। ਹੁਣ ਇਕ ਹੋਰ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈ ਜਿਸ ਵਿਚ ਗਰੀਬ  ਪਰਿਵਾਰ ਦੀਆਂ ਲੜਕੀਆਂ ਦੇ ਵਿਆਹ ਮੋਦੀਖਾਨਾ ਵੱਲੋਂ ਕੀਤੇ ਜਾ ਰਹੇ ਹਨ।

ਹਰਪ੍ਰੀਤ ਸਿੰਘ ਖਾਲਸਾ ਨੇ ਦਸਿਆ ਕਿ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅਨੁਸਾਰ ਕਿ ਸਿੱਖਾਂ ਨੂੰ ਦਸਵੰਧ ਕੱਢਣਾ ਚਾਹੀਦਾ ਹੈ ਤੇ ਇਹ ਦਸਵੰਧ ਵੀ ਸਹੀ ਥਾਂ ਤੇ ਲੱਗਣਾ ਚਾਹੀਦਾ ਹੈ। ਪਿਛਲੇ ਸਾਲ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਗੁਰੂ ਨਾਨਕ ਮੋਦੀਖਾਨਾ ਚਲਾਇਆ ਜਾ ਰਿਹਾ ਹੈ। ਇਸ ਸੰਸਥਾ ਵੱਲੋਂ ਹਰੇਕ ਪ੍ਰਕਾਰ ਦੀ ਮਦਦ ਕੀਤੀ ਜਾਂਦੀ ਹੈ।

ਕਿਸੇ ਗਰੀਬ ਕੋਲ ਰਾਸ਼ਨ ਨਹੀਂ ਹੈ ਤਾਂ ਉਸ ਨੂੰ ਰਾਸ਼ਨ ਦਿੱਤਾ ਜਾਂਦਾ ਹੈ, ਕਿਸੇ ਕੋਲ ਪੈਸੇ ਨਹੀਂ ਹਨ ਤਾਂ ਉਸ ਨੂੰ ਪੈਸੇ ਦਿੱਤੇ ਜਾਂਦੇ ਹਨ, ਜੇ ਕਿਸੇ ਕੋਲ ਲੜਕੀ ਦਾ ਵਿਆਹ ਨਹੀਂ ਕੀਤਾ ਜਾਂਦਾ ਤਾਂ ਉਸ ਦੀ ਵੀ ਮਦਦ ਕੀਤੀ ਜਾਂਦੀ ਹੈ। ਉਹਨਾਂ ਨੇ ਹੁਣ ਤਕ ਕਈ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਅਨੰਦ ਕਾਰਜ ਕਰਵਾਏ ਹਨ।

ਇਸ ਤੋਂ ਇਲਾਵਾ ਕਈ ਘਰਾਂ ਦੀਆਂ ਛੱਤਾਂ ਮੀਂਹ ਕਾਰਨ ਜਾਂ ਕਮਜ਼ੋਰ ਹੋਣ ਕਾਰਨ ਡਿੱਗ ਪਈਆਂ ਸਨ ਉਹ ਵੀ ਤਿਆਰ ਕਰਵਾਈਆਂ ਗਈਆਂ ਹਨ। ਹੁਣ ਤਕ ਉਹਨਾਂ ਨੇ 15 ਹਜ਼ਾਰ ਲੋੜਵੰਦ ਪਰਿਵਾਰਾਂ ਤਕ ਪਹੁੰਚ ਕਰ ਕੇ ਉਹਨਾਂ ਦੀ ਮਦਦ ਕੀਤੀ ਹੈ।

ਉਹਨਾਂ ਨਾਲ ਜਿੰਨੇ ਵੀ ਸੇਵਾਦਾਰ ਸੇਵਾ ਨਿਭਾ ਰਹੇ ਹਨ ਉਹਨਾਂ ਵੱਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਉੱਥੇ ਹੀ ਉਹਨਾਂ ਨੇ ਹੋਰਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵੀ ਅਪਣੀ ਕਮਾਈ ਵਿਚੋਂ 10ਵਾਂ ਹਿੱਸਾ ਜ਼ਰੂਰ ਲੋੜਵੰਦਾਂ ਦੇ ਲੇਖੇ ਲਾਉਣ ਤਾਂ ਜੋ ਉਹਨਾਂ ਦੀ ਮਦਦ ਹੋ ਸਕੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।