ਗੁਰਦਾਸਪੁਰ 'ਚ ਖੇਤਾਂ ਵਿਚ ਪਲਟੀ ਬੱਚਿਆਂ ਨਾਲ ਭਰੀ ਸਕੂਲੀ ਬੱਸ, ਬੱਚਿਆਂ ਨੂੰ ਲੱਗੀਆਂ ਮਾਮੂਲੀ ਸੱਟਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰਾਹਤ ਦੀ ਗੱਲ ਕਿਸੇ ਤਰ੍ਹਾਂ ਦਾ ਨਹੀਂ ਹੋਇਆ ਜਾਨੀ ਨੁਕਸਾਨ

PHOTO

 

ਗੁਰਦਾਸਪੁਰ : ਗੁਰਦਾਸਪੁਰ 'ਚ ਬੁੱਧਵਾਰ ਸਵੇਰੇ ਬੱਚਿਆਂ ਨਾਲ ਭਰੀ ਸਕੂਲੀ ਬੱਸ ਖੇਤਾਂ ਵਿਚ ਪਲਟ ਗਈ। ਬੱਸ ਪਿੰਡ ਹਰਦਾਨ ਨੇੜਲੇ ਖੇਤਾਂ 'ਚ ਪਲਟੀ। ਰਾਹਤ ਦੀ ਗੱਲ ਹੈ ਕਿ ਇਸ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਬੱਸ ਵਿਚ ਸਵਾਰ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

ਇਹ ਵੀ ਪੜ੍ਹੋ: ਭਾਰਤ ਅਪਣਾ ਮਾਣ ਬਰਕਰਾਰ ਰੱਖਣ ਲਈ ਐਲ.ਓ.ਸੀ. ਪਾਰ ਕਰਨ ਨੂੰ ਤਿਆਰ : ਰਾਜਨਾਥ

ਜਾਣਕਾਰੀ ਅਨੁਸਾਰ ਅੱਜ ਸਵੇਰੇ ਇਕ ਨਿੱਜੀ ਸਕੂਲ ਦੀ ਬੱਸ ਪਿੰਡ ਤੋਂ ਬੱਚਿਆਂ ਨੂੰ ਲਿਆ ਰਹੀ ਸੀ। ਜਦੋਂ ਉਹ ਪਿੰਡ ਹਰਦਾਣਾ ਨੇੜੇ ਪੁੱਜੀ ਤਾਂ ਮੀਂਹ ਅਤੇ ਚਿੱਕੜ ਕਾਰਨ ਸੜਕ ਦੇ ਦੋਵੇਂ ਪਾਸੇ ਟੁੱਟੇ ਪਏ ਸਨ। ਇਸ ਕਾਰਨ ਜਿਵੇਂ ਹੀ ਬੱਸ ਸੜਕ ਦੇ ਕਿਨਾਰੇ ਪੁੱਜੀ ਤਾਂ ਅਚਾਨਕ ਖੇਤਾਂ ਵਿਚ ਪਲਟ ਗਈ। ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
 

ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਕਤਲਕਾਂਡ ਨਾਲ ਜੁੜੀ ਵੱਡੀ ਖ਼ਬਰ, ਮਾਨਸਾ ਅਦਾਲਤ ਨੇ ਸਾਰੇ ਮੁਲਜ਼ਮਾਂ ਖਿਲਾਫ਼ ਦੋਸ਼ ਕੀਤੇ ਤੈਅ

ਹਾਦਸਾ ਹੁੰਦੇ ਹੀ ਰਾਹਗੀਰਾਂ ਨੇ ਤੁਰੰਤ ਪਲਟੀ ਬੱਸ ਵਿਚੋਂ ਸਕੂਲੀ ਬੱਚਿਆਂ ਨੂੰ ਬਾਹਰ ਕੱਢਿਆ। ਦੂਜੇ ਪਾਸੇ ਇਸ ਹਾਦਸੇ ਸਬੰਧੀ ਬੱਚਿਆਂ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਇਹ ਹਾਦਸਾ ਡਰਾਈਵਰ ਦੀ ਗਲਤੀ ਕਾਰਨ ਵਾਪਰਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਬੱਸ ਚਾਲਕ ਅਕਸਰ ਹੀ ਬੱਸ ਨੂੰ ਗਲਤ ਢੰਗ ਨਾਲ ਚਲਾਉਂਦਾ ਹੈ। ਜਿਸ ਨੂੰ ਕਈ ਵਾਰ ਰੋਕਿਆ ਵੀ ਗਿਆ। ਘਟਨਾ ਦੀ ਜਾਣਕਾਰੀ ਸਕੂਲ ਪ੍ਰਬੰਧਕ ਨੂੰ ਦੇਣ ਦੀ ਬਜਾਏ ਬੱਸ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ |ਬੱਚਿਆਂ ਦੇ ਮਾਪਿਆਂ ਨੇ ਸਕੂਲੀ ਬੱਸ ਡਰਾਈਵਰ 'ਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ।