ਲੋਕ ਨਾਚ ਝੂਮਰ ਦੇ ਬਾਬਾ ਬੋਹੜ ਨਿਧਾਨ ਸਿੰਘ ਦਾ ਦੇਹਾਂਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬੀ ਅਤੇ ਹਿੰਦੀ ਫ਼ਿਲਮਾਂ 'ਚ ਦਿਖਾ ਚੁੱਕੇ ਸਨ ਅਪਣੀ ਕਲਾ ਦੇ ਜੌਹਰ 

famed Jhumar exponent Nidhan singh dies at 95 (file photo)


ਫ਼ਾਜ਼ਿਲਕਾ : ਪੰਜਾਬ ਦੇ ਪ੍ਰਸਿੱਧ ਲੋਕ ਨਾਚ ਝੂਮਰ ਦੇ ਬਾਬਾ ਬੋਹੜ ਨਿਧਾਨ ਸਿੰਘ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ 95 ਸਾਲ ਦੀ ਉਮਰ ਵਿਚ ਆਖਰੀ ਸਾਹ ਲਏ ਹਨ।

ਬਾਬਾ ਨਿਧਾਨ ਸਿੰਘ ਨੇ ਲੋਕ ਨਾਚ ਝੂਮਰ ਜ਼ਰੀਏ ਆਲਮੀ ਪੱਧਰ 'ਤੇ ਪ੍ਰਸਿੱਧੀ ਖੱਟੀ ਹੈ। ਉਹ ਕਈ ਪੰਜਾਬੀ ਅਤੇ ਹਿੰਦੀ ਫ਼ਿਲਮਾਂ ਵਿਚ ਵੀ ਅਪਣੀ ਕਲਾ ਦੇ ਜੌਹਰ ਦਿਖਾ ਚੁੱਕੇ ਸਨ। ਪੰਮੀ ਬਾਈ, ਕਨਵਰ ਗਰੇਵਾਲ ਸਮੇਤ ਕਈ ਕਲਾਕਾਰਾਂ ਨਾਲ ਕੰਮ ਕਰ ਚੁੱਕੇ ਹਨ।

ਇਹ ਵੀ ਪੜ੍ਹੋ: ਸਿੱਖੀ ਸਰੂਪ ਵਾਲੇ ਮੁੱਕੇਬਾਜ਼ ਇੰਦਰ ਸਿੰਘ ਬਾਸੀ ਨੇ ਜਿੱਤੀ ਸਦਰਨ ਇੰਗਲੈਂਡ ਚੈਂਪੀਅਨਸ਼ਿਪ 

ਬਾਬਾ ਨਿਧਾਨ ਸਿੰਘ ਨੇ ਅਪਣੇ ਨਾਂਅ ਕਈ ਪ੍ਰਾਪਤੀਆਂ ਦਰਜ ਕੀਤੀਆਂ ਹਨ। ਉਨ੍ਹਾਂ ਨੂੰ 1961 ਵਿਚ ਤਤਕਾਲੀ ਰਾਸ਼ਟਰਪਤੀ ਡਾ. ਰਜਿੰਦਰ ਪ੍ਰਸਾਦ ਅਤੇ ਫਿਰ ਸੰਨ੍ਹ 2006 ਵਿਚ ਰਾਸ਼ਟਰਪਤੀ ਡਾ. ਅਬਦੁਲ ਕਲਾਮ ਵਲੋਂ ਸਨਮਾਨਿਤ ਕੀਤਾ ਜਾ ਚੁੱਕਿਆ ਹੈ।

ਜੇਕਰ ਗੱਲ ਕਰੀਏ ਤਾਂ ਬਾਬਾ ਨਿਧਾਨ ਸਿੰਘ ਨੇ ਸਿਰਫ ਲੋਕ ਨਾਚ ਵਿਚ ਹੀ ਨਹੀਂ ਸਗੋਂ ਖੇਡਾਂ ਵਿਚ ਵੀ ਮੱਲਾਂ ਮਾਰੀਆਂ ਸਨ। ਉਨ੍ਹਾਂ ਨੇ ਭਾਰਤ-ਪਾਕਿ ਖੇਡਾਂ ਅਤੇ ਵਿਸ਼ਵ ਕਬੱਡੀ ਕੱਪ ਵਿਚ ਵੀ ਚੰਗਾ ਪ੍ਰਦਰਸ਼ਨ ਕੀਤਾ। ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਵੀ ਸਨਮਾਨਿਤ ਹੋ ਚੁੱਕੇ ਹਨ।
ਬਾਬਾ ਨਿਧਾਨ ਸਿੰਘ ਦੇ ਦੇਹਾਂਤ ਨਾਲ ਫ਼ਿਲਮ ਜਗਤ ਅਤੇ ਉਨ੍ਹਾਂ ਨੂੰ ਚਾਹੁਣ ਵਾਲਿਆਂ ਵਿਚ ਸੋਗ ਦੀ ਲਹਿਰ ਹੈ।