ਸੰਸਦ ਦਾ ਮਾਨਸੂਨ ਇਜਲਾਸ: ਕਾਂਗਰਸ ਨੇ ਸਰਕਾਰ ਵਿਰੁਧ ਸਦਨ 'ਚ ਦਿਤਾ ਬੇਭਰੋਸਗੀ ਮਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੋਕ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਹੋਈ ਮੁਲਤਵੀ

photo

 

ਨਵੀਂ ਦਿੱਲੀ : ਲੋਕ ਸਭਾ 'ਚ ਬੁੱਧਵਾਰ ਨੂੰ ਕਾਂਗਰਸ ਨੇ ਸਰਕਾਰ ਖਿਲਾਫ ਬੇਭਰੋਸਗੀ ਮਤਾ ਪੇਸ਼ ਕੀਤਾ। ਇਸ ਪ੍ਰਸਤਾਵ ਨੂੰ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਮਨਜ਼ੂਰੀ ਦਿਤੀ। ਕਾਂਗਰਸ ਮਣੀਪੁਰ ਦੇ ਮੁੱਦੇ 'ਤੇ ਚਰਚਾ ਚਾਹੁੰਦੀ ਹੈ। ਪਾਰਟੀ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮੁੱਦੇ 'ਤੇ ਸਦਨ 'ਚ ਜਵਾਬ ਦੇਣਾ ਚਾਹੀਦਾ ਹੈ।

ਇਹ ਵੀ ਪੜ੍ਹੋ:  ਅਜਨਾਲਾ ਕੋਰਟ ਕੰਪਲੈਕਸ ਨੇੜਿਓਂ ਮਿਲੀ ਬਜ਼ੁਰਗ ਦੀ ਲਾਸ਼ 

ਸਪੀਕਰ ਨੇ ਕਿਹਾ ਕਿ ਬੇਭਰੋਸਗੀ ਮਤੇ 'ਤੇ ਬਹਿਸ ਦਾ ਸਮਾਂ ਸਾਰੀਆਂ ਪਾਰਟੀਆਂ ਨਾਲ ਗੱਲਬਾਤ ਤੋਂ ਬਾਅਦ ਤੈਅ ਕੀਤਾ ਜਾਵੇਗਾ। ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਨਾਅਰੇਬਾਜ਼ੀ ਕੀਤੀ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਸਦਨ ਵਿਚ ਮੌਜੂਦ ਹੋਣ। ਹੰਗਾਮੇ ਤੋਂ ਬਾਅਦ ਲੋਕ ਸਭਾ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿਤੀ ਗਈ।

ਇਹ ਵੀ ਪੜ੍ਹੋ: ਤਹਿਸੀਲਦਾਰਾਂ ਦੀ ਹੜਤਾਲ ਜਾਰੀ, ਦੂਜੇ ਦਿਨ ਨਹੀਂ ਹੋ ਸਕੀਆਂ ਕਰੀਬ 2 ਹਜ਼ਾਰ ਰਜਿਸਟਰੀਆਂ

ਇਸ ਤੋਂ ਪਹਿਲਾਂ ਮਣੀਪੁਰ ਦੇ ਮੁੱਦੇ 'ਤੇ ਲੋਕ ਸਭਾ ਅਤੇ ਰਾਜ ਸਭਾ 'ਚ ਹੰਗਾਮਾ ਹੋਇਆ ਅਤੇ ਦੋਵਾਂ ਸਦਨਾਂ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿਤੀ ਗਈ ਸੀ। ਲੋਕ ਸਭਾ ਦੀ ਕਾਰਵਾਈ ਮੁੜ ਸ਼ੁਰੂ ਹੋਣ 'ਤੇ ਕਾਂਗਰਸ ਸੰਸਦ ਗੌਰਵ ਗੋਗੋਈ ਨੇ ਬੇਭਰੋਸਗੀ ਮਤਾ ਪੇਸ਼ ਕੀਤਾ। ਦੂਜੇ ਪਾਸੇ ਰਾਜ ਸਭਾ ਵਿਚ ਵੀ ਕਾਰਵਾਈ ਮੁੜ ਸ਼ੁਰੂ ਹੋ ਗਈ ਪਰ ਵਿਰੋਧੀ ਧਿਰ ਦੇ ਸੰਸਦ ਮੈਂਬਰ ਲਗਾਤਾਰ 'ਸਾਨੂੰ ਨਿਆਂ ਚਾਹੀਦਾ ਹੈ, ਪੀਐਮ ਮੋਦੀ ਜਵਾਬ ਦਿਓ' ਦੇ ਨਾਅਰੇ ਲਗਾ ਰਹੇ ਹਨ।