ਹੜ੍ਹ ਪੀੜਤਾਂ ਦਾ ਜਾਇਜ਼ਾ ਲੈਣ ਪਹੁੰਚੇ MLA ਨਵਤੇਜ ਚੀਮਾ ਖੁਦ ਫੱਸੇ ਮੁਸੀਬਤ ‘ਚ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੁਰੱਖਿਆਂ ਕਰਮੀਆਂ ਨੇ ਸਮਾਂ ਰਹਿੰਦਿਆਂ ਸੁਰੱਖਿਅਤ ਕੱਢਿਆ ਬਾਹਰ

ਹੜ੍ਹ ਪੀੜਤਾਂ ਦਾ ਜਾਇਜ਼ਾ ਲੈਣ ਪਹੁੰਚੇ MLA ਨਵਤੇਜ ਚੀਮਾ ਖੁਦ ਫੱਸੇ ਮੁਸੀਬਤ ‘ਚ 

ਸੁਲਤਾਨਪੁਰ ਲੋਧੀ(ਕਸ਼ਮੀਰ ਸਿੰਘ ਭੰਡਾਲ) -ਪੰਜਾਬ ‘ਚ ਜਿੱਥੇ ਤੇਜ਼ ਬਾਰਿਸ਼ ਨੇ ਵੱਖ-ਵੱਖ ਇਲਾਕਿਆ ਵਿਚ ਤਬਾਹੀ ਮਚਾਈ ਹੋਈ ਹੈ। ਉੱਥੇ ਹੀ ਕਈ ਲੀਡਰਾਂ ਵੱਲੋਂ ਹੜ੍ਹ ਪੀੜਤਾਂ ਦੀ ਮੱਦਦ ਕੀਤੀ ਜਾ ਰਹੀ ਹੈ। ਇਸ ਮੌਕੇ ‘ਤੇ ਕਪੂਰਥਲਾ ‘ਚ  ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਉਸ ਵੇਲੇ ਹਾਦਸੇ ਦਾ ਸ਼ਿਕਾਰ ਹੋਣੋ ਬਚ ਗਏ। ਜਦੋਂ ਉਹ ਸਾਬਕਾ ਕੈਬਨਿਟ ਮੰਤਰੀ ਜੋਗਿੰਦਰ ਸਿੰਘ ਮਾਨ ਅਤੇ ਹੋਰ ਅਧਿਕਾਰੀਆਂ ਸਮੇਤ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨ ਲਈ ਪਹੁੰਚੇ।

ਦਰਅਸਲ ਨਵਤੇਜ ਸਿੰਘ ਚੀਮਾ ਹੜ੍ਹ ਪੀੜਤਾਂ ਦਾ ਜ਼ਾਇਜਾ ਲੈਣ ਲਈ ਪਹੁੰਚੇ ਤਾਂ ਉਹਨਾਂ ਦਾ ਟਰੈਕਟਰ ਹੜ੍ਹ ਦੇ ਡੂੰਘੇ ਪਾਣੀ ਵਿਚ ਬੁਰੀ ਤਰਾਂ ਫੱਸਣ ਕਾਰਨ ਪਲਟਣ ਤੋਂ ਬੱਚ ਗਿਆ ਪਰ ਸਮਾਂ ਰਹਿੰਦੇ ਹੀ ਐੱਸ. ਐੱਚ. ਓ. ਫੱਤੂਢੀਂਗਾ ਅਤੇ ਸੁਰੱਖਿਆ ਕਰਮੀਆਂ ਵੱਲੋਂ ਨਵਤੇਜ ਸਿੰਘ ਚੀਮਾ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਕਾਬਲੇਗੌਰ ਹੈ ਕਿ  ਪਾਣੀ ਘੱਟ ਹੋਣ ਕਾਰਨ ਉਥੇ ਕਿਸ਼ਤੀ ਦਾ ਜਾਣਾ ਮੁਸ਼ਕਲ ਸੀ, ਜਿਸ ਕਾਰਨ ਉਨ੍ਹਾਂ ਨੂੰ ਟਰੈਕਟਰ ਰਾਹੀਂ ਜਾ ਕੇ ਹੜ੍ਹ ਪ੍ਰਭਾਵਿਤ ਪਿੰਡਾਂ ਤੱਕ ਪਹੁੰਚਣਾ ਪਿਆ।

ਸੜਕ ਦੀ ਚੌੜਾਈ ਘੱਟ ਹੋਣ ਕਾਰਨ ਟਰੈਕਟਰ ਕੱਚੇ ਰਸਤੇ ਵਿਚ ਧੱਸ ਗਿਆ ਸੀ ਅਤੇ ਗਨੀਮਤ ਰਹੀ ਕੇ ਵੱਡਾ ਨੁਕਸਾਨ ਹੋਣ ਤੋਂ ਬੱਚ ਗਿਆ। ਦੱਸ ਦੇਈਏ ਕਿ ਭਾਖਵਾ ਡੈਮ ‘ਚ ਪਾਣੀ ਛੱਡੇ ਜਾਣ ਤੋਂ ਬਾਅਦ ਸਤਲੁਜ ਦਰਿਆ ਵਿਚ ਪਾੜ ਪੈ ਗਿਆ ਹੈ ਜਿਸ ਕਾਰਨ ਕਈ ਪਿੰਡ ਢਹਿ ਢੇਰੀ ਹੋ ਗਏ ਹਨ ਅਤੇ ਬਹੁਤ ਸਾਰੇ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿੰਨਾਂ ਦੀ ਵੱਖ-ਵੱਖ ਜੱਥੇਬੰਦੀਆਂ ਵੱਲੋਂ ਮੱਦਦ ਕੀਤੀ ਜਾ ਰਹੀ ਹੈ।