ਕੋਰੋਨਾ ਨੇ ਕੀਤਾ ਸਿੱਖਿਆ ਤੋਂ ਦੂਰ, ਪਿਤਾ ਦੀ ਆਮਦਨੀ ਹੋਈ ਘਟ ਤਾਂ ਬੱਚੇ ਸਬਜ਼ੀ ਵੇਚਣ ਨੂੰ ਮਜ਼ਬੂਰ

ਏਜੰਸੀ

ਖ਼ਬਰਾਂ, ਪੰਜਾਬ

ਇਹਨਾਂ ਕੋਲ ਸਮਾਰਟਫੋਨ...

Poor kids in Ludhiana unable to study online without a smartphone

ਲੁਧਿਆਣਾ: ਕੋਰੋਨਾ ਮਹਾਂਮਾਰੀ ਦੇ ਕਾਰਨ ਸਕੂਲ-ਕਾਲਜ ਬੰਦ ਹਨ। ਬਹੁਤ ਸਾਰੇ ਬੱਚੇ ਘਰ ਬੈਠੇ ਆਨਲਾਈਨ ਪੜ੍ਹਾਈ ਕਰ ਰਹੇ ਹਨ। ਪਰ ਕੁੱਝ ਅਜਿਹੇ ਬੱਚੇ ਵੀ ਹਨ ਜੋ ਕਿ ਕੋਰੋਨਾ ਕਾਲ ਵਿਚ ਪੜ੍ਹਾਈ ਤੋਂ ਵਾਂਝੇ ਹਨ। ਚਾਂਦ ਸਿਨੇਮਾ ਕੋਲ ਰਹਿਣ ਵਾਲੇ ਕ੍ਰਿਸ਼ਣ ਅਤੇ ਰੂਪਾ ਵੀ ਉਹਨਾਂ ਵਿਚੋਂ ਇਕ ਹਨ।

ਇਹਨਾਂ ਕੋਲ ਸਮਾਰਟਫੋਨ ਨਹੀਂ ਹਨ। ਪਿਤਾ ਰਿਕਸ਼ਾ ਚਾਲਕ ਹਨ ਅਤੇ ਅੱਜ ਕੱਲ੍ਹ ਉਹਨਾਂ ਦੀ ਆਮਦਨੀ ਵੀ ਪਹਿਲਾਂ ਦੀ ਤਰ੍ਹਾਂ ਨਹੀਂ ਰਹੀ। ਮਾਂ ਘਰ ਦਾ ਖਰਚ ਚਲਾਉਣ ਲਈ ਸਬਜ਼ੀ ਵੇਚਣ ਲਈ ਮਜ਼ਬੂਰ ਹੈ। ਘਰ ਵਿਚ ਸਮਾਰਟ ਫੋਨ ਨਾ ਹੋਣ ਕਾਰਨ ਬੱਚਿਆਂ ਦੀ ਆਨਲਾਈਨ ਪੜ੍ਹਾਈ ਨਹੀਂ ਹੋ ਪਾ ਰਹੀ। ਉਹ ਹੁਣ ਮਾਂ ਨਾਲ ਸਬਜ਼ੀ ਵੇਚਣ ਦੇ ਕੰਮ ਵਿਚ ਹੱਥ ਵਟਾ ਰਹੇ ਹਨ।

ਪਰਿਵਾਰ ਰੋਜ਼ਾਨਾ ਰੇਹੜੀ ਲੈ ਕੇ ਮੰਡੀ ਜਾਂਦਾ ਹੈ ਅਰੂਪਤੇ ਉੱਥੋਂ ਸਬਜ਼ੀ ਲਿਆ ਕੇ ਚਾਂਦ ਸਿਨੇਮਾ ਦੇ ਆਸ-ਪਾਸ ਵੇਚਦਾ ਹੈ। ਇਸ ਸਮੇਂ ਉਹਨਾਂ ਦੇ ਘਰ ਦਾ ਖਰਚ ਇਸ ਤੋਂ ਹੀ ਚਲ ਰਿਹਾ ਹੈ। ਬੱਚੀ ਰੂਪਾ ਨੇ ਦਸਿਆ ਕਿ ਉਹ ਪੰਜਵੀਂ ਜਮਾਤ ਵਿਚ ਪੜ੍ਹਦੀ ਹੈ ਅਤੇ ਉਸ ਦਾ ਭਰਾ ਕ੍ਰਿਸ਼ਣ ਦੂਜੀ ਜਮਾਤ ਵਿਚ ਹੈ। ਕੋਰੋਨਾ ਦੇ ਕਾਰਨ ਸਕੂਲ ਬੰਦ ਹਨ। ਮੋਬਾਇਲ ਨਾ ਹੋਣ ਕਾਰਨ ਆਨਲਾਈਨ ਪੜ੍ਹਾਈ ਨਹੀਂ ਹੋ ਸਕੀ।

ਮਾਂ ਗੰਗੇ ਦੇਵੀ ਨੇ ਦਸਿਆ ਕਿ ਉਸ ਦੇ 6 ਬੱਚੇ ਹਨ। ਪਤੀ ਮਦਨ ਰਿਕਸ਼ਾ ਚਾਲਕ ਹੈ। ਕੋਰੋਨਾ ਕਾਲ ਵਿਚ ਉਹਨਾਂ ਦੀ ਆਮਦਨੀ ਘਟ ਹੋ ਗਈ ਹੈ। ਹੁਣ 6 ਬੱਚਿਆਂ ਦੇ ਘਰ ਦਾ ਖਰਚ ਚਲਾਉਣਾ ਮੁਸ਼ਕਿਲ ਹੋ ਗਿਆ ਹੈ। ਇਸ ਲਈ ਮਜ਼ਬੂਰੀ ਵਿਚ ਸਬਜ਼ੀ ਵੇਚਣੀ ਪੈ ਰਹੀ ਹੈ। ਸਮਾਰਟਫੋਨ ਨਾ ਹੋਣ ਕਾਰਨ ਬੱਚਿਆਂ ਦੀ ਪੜ੍ਹਾਈ ਨਹੀਂ ਹੋ ਪਾ ਰਹੀ। 2 ਸਮੇਂ ਦੀ ਰੋਟੀ ਵੀ ਬਹੁਤ ਮੁਸ਼ਕਿਲ ਨਾਲ ਨਸੀਬ ਹੋ ਰਹੀ ਹੈ।