ਟੈਕਸੀ ਡਰਾਈਵਰ ਕੋਲੋਂ 16 ਕਿਲੋ ਹੈਰੋਇਨ ਬਰਾਮਦ, ਜੰਮੂ-ਕਸ਼ਮੀਰ ਤੋਂ ਪੰਜਾਬ ’ਚ ਕੀਤੀ ਜਾਣੀ ਸੀ ਸਪਲਾਈ
ਮੁਲਜ਼ਮ ਆਪਣੀ ਟੈਕਸੀ ਚਿੱਟੀ ਇਨੋਵਾ ਨੰਬਰ (PB01A6708) ਵਿਚ ਇਸ ਖੇਪ ਨਾਲ ਜੰਮੂ-ਕਸ਼ਮੀਰ ਤੋਂ ਰਵਾਨਾ ਹੋਇਆ ਸੀ।
ਅੰਮ੍ਰਿਤਸਰ: ਅੰਮ੍ਰਿਤਸਰ ਦਿਹਾਤੀ ਪੁਲਿਸ ਹੈਰੋਇਨ ਦੀ ਇਕ ਹੋਰ ਖੇਪ ਨੂੰ ਫੜਨ ਵਿਚ ਸਫ਼ਲ ਹੋਈ ਹੈ। ਇਕ ਟੈਕਸੀ ਡਰਾਈਵਰ (Taxi Driver) ਹੈਰੋਇਨ ਦੀ ਇਹ ਖੇਪ ਜੰਮੂ -ਕਸ਼ਮੀਰ ਤੋਂ ਪੰਜਾਬ ਨੂੰ ਸਪਲਾਈ ਕਰਨ ਲਈ ਲਿਆ ਰਿਹਾ ਸੀ। ਪੁਲਿਸ ਨੇ ਮੁਲਜ਼ਮ ਦੀ ਕਾਰ ਵਿਚੋਂ 16 ਕਿਲੋ (16 Kilo Heroin recovered) ਹੈਰੋਇਨ ਵੀ ਬਰਾਮਦ ਕੀਤੀ ਹੈ, ਜਿਨ੍ਹਾਂ ਨੂੰ 12 ਪੈਕਟਾਂ ਵਿਚ ਰੱਖਿਆ ਗਿਆ ਸੀ।
ਇਹ ਵੀ ਪੜ੍ਹੋ: ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨ ਲਈ ਅੱਜ ਦਿੱਲੀ ਰਵਾਨਾ ਹੋਣਗੇ ਹਰੀਸ਼ ਰਾਵਤ
ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ (Accused Arrested) ਕਰ ਲਿਆ ਹੈ ਅਤੇ ਫਿਲਹਾਲ ਉਸ ਤੋਂ ਪੁੱਛਗਿੱਛ ਕਰ ਰਹੀ ਹੈ। DGP ਦਿਨਕਰ ਗੁਪਤਾ ਨੇ ਪੁਲਿਸ ਨੂੰ ਇਸ ਸਫ਼ਲਤਾ ਲਈ ਵਧਾਈ ਵੀ ਦਿੱਤੀ ਹੈ। ਜਾਣਕਾਰੀ ਅਨੁਸਾਰ, ਮੁਲਜ਼ਮ ਆਪਣੀ ਟੈਕਸੀ ਚਿੱਟੀ ਇਨੋਵਾ (White Innova) ਨੰਬਰ (PB01A6708) ਵਿਚ ਇਸ ਖੇਪ ਨਾਲ ਜੰਮੂ-ਕਸ਼ਮੀਰ ਤੋਂ ਰਵਾਨਾ ਹੋਇਆ ਸੀ। ਇਸ ਦੀ ਜਾਣਕਾਰੀ ਪੁਲਿਸ ਨੂੰ ਸਮੇਂ ਸਿਰ ਹੀ ਮਿਲ ਗਈ ਸੀ। ਦੋਸ਼ੀ ਜੰਮੂ -ਕਸ਼ਮੀਰ ਤੋਂ ਇੱਧਰ-ਉੱਧਰ ਨਾ ਹੋ ਜਾਵੇ, ਇਸ ਲਈ ਪੁਲਿਸ ਟੀਮ ਨੇ ਮਾਧੋਪੁਰ (Madhopur) ਵਿਖੇ ਹੀ ਡੇਰਾ ਲਾ ਲਿਆ।
ਇਹ ਵੀ ਪੜ੍ਹੋ: ਲਾਕਡਾਊਨ ਦੌਰਾਨ ਭਾਰਤ 'ਚ ਫਸੇ ਪਾਕਿਸਤਾਨੀ ਹਿੰਦੂ ਪਰਿਵਾਰਾਂ ਦੇ 46 ਲੋਕ ਪਰਤੇ ਵਤਨ
ਇਹ ਵੀ ਪੜ੍ਹੋ: ਤਾਲਿਬਾਨ ਨੇ ਕਾਬੁਲ ਵਿੱਚ ਟੋਲੋ ਨਿਊਜ਼ ਦੇ ਪੱਤਰਕਾਰ ਦੀ ਕੀਤੀ ਹੱਤਿਆ
ਜਦੋਂ ਚਿੱਟੀ ਇਨੋਵਾ ਕਾਰ ਮਾਧੋਪੁਰ ਨਾਕੇ ਦੇ ਕੋਲ ਪਹੁੰਚੀ ਤਾਂ ਕਾਰਵਾਈ ਕਰਦੇ ਹੋਏ ਪੁਲਿਸ ਨੇ ਇਨੋਵਾ ਕਾਰ ਨੂੰ ਕਬਜ਼ੇ ਵਿਚ ਲੈ ਲਿਆ ਅਤੇ ਕਾਰ ਦੀ ਚੈਕਿੰਗ ਕੀਤੀ ਗਈ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਅੰਮ੍ਰਿਤਸਰ (Amritsar) ਦਾ ਵਸਨੀਕ ਹੈ। ਫਿਲਹਾਲ ਉਸ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਪਰ ਜਲਦ ਹੀ ਪੁੱਛਗਿੱਛ ਮੁਕੰਮਲ ਹੋਣ ਤੋਂ ਬਾਅਦ ਦੋਸ਼ੀਆਂ ਦੀ ਜਾਣਕਾਰੀ ਵੀ ਜਨਤਕ ਕਰ ਦਿੱਤੀ ਜਾਵੇਗੀ।