ਬਟਾਲਾ ਧਮਾਕੇ ‘ਚ ਹੋਏ ਨੁਕਸਾਨ ਦਾ 'ਖਾਲਸਾ ਏਡ' ਨੇ ਚੁੱਕਿਆ ਬੀੜਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੁਕਾਨਾਂ, ਘਰਾਂ ਅਤੇ ਗੁਰਦੁਆਰਾ ਸਾਹਿਬ ਦੀ ਮੁਰੰਮਤ ਕਰਵਾਈ ਸ਼ੁਰੂ 

khalsa aid organisation helping victims of the batala blast

ਗੁਰਦਾਸਪੁਰ: 'ਖਾਲਸਾ ਏਡ' ਵਿਸ਼ਵ ਭਰ ਵਿਚ ਇਕ ਉਹ ਨਾਮ ਬਣ ਚੁੱਕਿਆ ਹੈ ਕਿ ਤਕਲੀਫ਼ ਅਤੇ ਦਰਦ ਚ ਘਿਰਿਆ ਕੋਈ ਵੀ ਵਿਅਕਤੀ ਜਦੋਂ ਇਸ ਨਾਮ ਨੂੰ ਸੁਣਦਾ ਹੈ ਤਾਂ ਉੁਹ ਸਮਝ ਜਾਂਦਾ ਹੈ ਕਿ ਹੁਣ ਮੁਸੀਬਤਾਂ ਦਾ ਹੱਲ ਬਹੁਤੀ ਦੂਰ ਨਹੀਂ। ਦਰਅਸਲ ਖਾਲਸਾ ਏਡ ਦੀ ਟੀਮ ਵੱਲੋਂ ਬਟਾਲਾ ਫੈਕਟਰੀ ‘ਚ ਹੋਏ ਧਮਾਕੇ ਦੌਰਾਨ ਜਿਨ੍ਹਾਂ ਦੁਕਾਨਾਂ ਘਰਾਂ ਅਤੇ ਗੁਰਦੁਆਰਾ ਸਾਹਿਬ ਦਾ ਨੁਕਸਾਨ ਹੋਇਆ ਹੈ, ਉਹਨਾਂ ਦੀ ਮੁਰੰਮਤ ਕਰਵਾਉਣ ਦਾ ਬੀੜਾ ਚੁੱਕਿਆ ਗਿਆ ਹੈ।

ਉੱਥੇ ਹੀ ਬਟਾਲਾ ਫੈਕਟਰੀ ਧਮਾਕੇ ਤੋਂ ਪੀੜਤ ਲੋਕਾਂ ਨੇ ਖਾਲਸਾ ਏਡ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਖਾਲਸਾ ਏਡ ਟੀਮ ਵੱਲੋਂ ਜਿਨਾਂ ਘਰਾਂ ਦੁਕਾਨਾਂ ਦਾ ਨੁਕਸਾਨ ਹੋਇਆ ਹੈ, ਸਾਰਿਆ ਦੀ ਮੁਰੰਮਤ ਕਰਵਾਈ ਜਾ ਰਹੀ ਹੈ। ਇਸ ਮੌਕੇ ਉਹਨਾਂ ਕੈਪਟਨ ਸਰਕਾਰ ‘ਤੇ ਇਲਜ਼ਾਮ ਲਗਾਉਦਿਆ ਕਿਹਾ ਕਿ ਉਹਨਾਂ ਵੱਲੋਂ ਪਵਿਤ ਲੋਕਾਂ ਦੀ ਕੋਈ ਸਾਰ ਨਹੀਂ ਲਈ ਗਈ

ਜ਼ਿਕਰਯੋਗ ਹੈ ਕਿ ਬਟਾਲਾ ‘ਚ ਪਟਾਕਾ ਫੈਕਟਰੀ ‘ਚ ਧਮਾਕਾ ਹੋਣ ਕਾਰਨ 25 ਲੋਕਾਂ ਦੀ ਮੌਤ ਹੋ ਗਈ ਸੀ। ਇਸ ਮੌਕੇ ਤੇ ਖਾਲਸਾ ਏਡ ਦੀ ਟੀਮ ਵੱਲੋਂ ਅੱਗੇ ਆ ਕੇ ਪੀੜਤ ਲੋਕਾਂ ਦੀ ਮੱਦਦ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਪੰਜਾਬ ‘ਚ ਆਏ ਹੜ੍ਹਾਂ ਦੌਰਾਨ ਵੀ ਖਾਲਸਾ ਏਡ ਦੀ ਟੀਮ ਵੱਲੋਂ ਪੀੜਤ ਲੋਕਾਂ ਦੀ ਮੱਦਦ ਕੀਤੀ ਗਈ ਸੀ।

ਦੇਖੋ ਵੀਡੀਓ:

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।