ਠੱਗੀ ਹੋਈ ਹੱਦੋਂ ਪਾਰ, ਕਾਲਾ ਰੰਗ ਕਰਕੇ ਵੇਚਿਆ ‘ਘੋੜਾ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

) ਫਰੀਦਕੋਟ ਵਿਚ ਇਕ ਵਕੀਲ ਨਾਲ ਬਹੁਤ ਵੱਡੀ ਠੱਗੀ ਦੀ ਘਟਨਾ ਸਾਹਮਣੇ ਆਈ ਹੈ। ਠੱਗੀ ਦਾ ਸ਼ਿਕਾਰ ਹੋਏ ...

Black Horse

ਫਰੀਦਕੋਟ (ਭਾਸ਼ਾ) : ਫਰੀਦਕੋਟ ਵਿਚ ਇਕ ਵਕੀਲ ਨਾਲ ਬਹੁਤ ਵੱਡੀ ਠੱਗੀ ਦੀ ਘਟਨਾ ਸਾਹਮਣੇ ਆਈ ਹੈ। ਠੱਗੀ ਦਾ ਸ਼ਿਕਾਰ ਹੋਏ ਵਕੀਲ ਦਾ ਕਹਿਣਾ ਹੈ ਕਿ ਮਹਿੰਗੀ ਨਸਲ ਦੇ ਘੋੜੇ ਖਰੀਦਣ ਦਾ ਸ਼ੌਕੀਨ ਵਕੀਲ ਕਰਨਵੀਰ ਇੰਦਰ ਸਿੰਘ ਸੇਖੋਂ ਨੇ ਇਕ ਵਿਅਕਤੀ ਤੋਂ 17.50 ਲੱਖ ਵਿਚ ਕਾਲੇ ਰੰਗ ਦਾ ਖੋੜਾ ਖਰੀਦਿਆ ਸੀ। ਪਰ ਬਦਕਿਸਮਤੀ ਨਾਲ ਵਕੀਲ ਨਾਲ ਬਹੁਤ ਵੱਡੀ ਠੱਗੀ ਹੋ ਗਈ ਅਤੇ ਕੁਝ ਹੀ ਦਿਨਾਂ ਵਿਚ ਉਸ ਕਾਲੇ ਘੋੜੇ ਦਾ ਰੰਗ ਫਿੱਟਣ ਲੱਗ ਗਿਆ ਅਤੇ ਹੇਠਾਂ ਵਾਲਾ ਅਸਲੀ ਰੰਗ ਚਿੱਟਾ ਨਿਕਲਣ ਲੱਗ ਗਿਆ। ਠੱਗੀ ਦਾ ਸ਼ਿਕਰਾ ਹੋਏ ਵਕੀਲ ਨੇ ਥਾਣਾ ਸਿਟੀ ਫਰੀਦਕੋਟ ਵਿਚ ਸ਼ਿਕਾਇਤ ਦਰਜ ਕਰਵਾਈ ਹੈ।

ਕਰਨਵੀਰ ਨੇ ਕਿਹਾ ਕਿ ਦੋਸ਼ੀ ਨੇ ਉਸ ਨੂੰ ਕਾਲਾ ਘੋੜਾ ਦਿਖਾਇਆ ਅਤੇ ਉਸ ਨੂੰ ਇਸ ਦੀ ਕੀਮਤ 24 ਲੱਖ ਰੁਪਏ ਦੱਸੀ ਅਤੇ ਬਾਅਦ ਵਿ, ਇਹ ਸੌਦਾ 17.50 ਲੱਖ ਵਿਚ ਤੈਅ ਕਰਕੇ ਖਰੀਦਿਆ। ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਵਿਚ ਪੀੜਤ ਨੇ ਕਿਹਾ ਕਿ ਉਹ ਮਹਿੰਗੇ ਘੋੜਿਆਂ ਦੀਆਂ ਨਸਲਾਂ ਖਦੀਰਣ ਦੇ ਸ਼ੌਂਕੀਨ ਹਨ। ਇਸ ਵਾਰ ਵੀ ਬਰਨਾਲਾ ਲਈ ਇਕ ਘੋੜਾ ਮਿਲਿਆ ਹੈ। ਉਥੇ, ਠੱਗ ਦੋਸ਼ੀ ਮੇਵਾ ਸਿੰਘ ਅਤੇ ਉਸ ਦੇ ਮਾਤਾ ਪਿਤਾ ਸਮੇਤ ਅੱਠ ਲੋਕਾਂ ਨੇ ਇਕ ਕਾਲਾ ਘੋੜਾ ਲਿਆਂਦਾ ਅਤੇ ਇਸ ਨੂੰ 17.50 ਲੱਖ ਵਿਚ ਵੇਚ ਦਿੱਤਾ। ਵਕੀਲ ਨੇ ਪੁਲਿਸ ਨੂੰ ਦੱਸਿਆ ਕਿ ਉਸ ਨਾਲ ਬਹੁਤ ਵੱਡਾ ਧੋਖਾ ਕੀਤਾ ਗਿਆ ਸੀ। ਵਕੀਲ ਦੀ ਸ਼ਿਕਾਇਤ ‘ਤੇ ਪੁਲਿਸ ਨੇ ਮਾਮਲੇ ਨੂੰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।