ਆਨਲਾਈਨ ਠੱਗੀ ਦਾ ਸ਼ਿਕਾਰ ਹੋਇਆ ਕਾਲਜ ਦਾ ਵਾਈਸ-ਪ੍ਰਿੰਸੀਪਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤੇਜਿੰਦਰ ਸਿੰਘ ਨੇ ਸਾਈਬਰ ਸੈਲ ਮੋਗਾ ਵਿਖੇ ਸੰਪਰਕ ਕੀਤਾ ਤਾਂ ਫ਼ੌਰੀ ਕਾਰਵਾਈ ਤੋਂ ਬਾਅਦ 20 ਹਜ਼ਾਰ ਰੁਪਏ ਵਾਪਸ ਆ ਗਏ

Vice-principal of the college became a victim of online fraud

 

ਮੋਗਾ - ਇੱਥੋਂ ਦੇ ਇੱਕ ਨਿੱਜੀ ਕਾਲਜ ਦੇ ਵਾਈਸ ਪ੍ਰਿੰਸੀਪਲ ਨਾਲ ਦੋ ਵਿਅਕਤੀਆਂ ਵੱਲੋਂ ਕਥਿਤ ਮਿਲੀਭੁਗਤ ਕਰ ਕੇ 26, 800 ਰੁਪਏ ਦੀ ਆਨਲਾਈਨ ਠੱਗੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵੱਲੋਂ ਜਾਂਚ ਤੋਂ ਬਾਅਦ ਤੇਜਿੰਦਰ ਸਿੰਘ ਨਿਵਾਸੀ ਬਸਤੀ ਗੋਬਿੰਦਗੜ੍ਹ ਦੀ ਸ਼ਿਕਾਇਤ ’ਤੇ ਅਨਵਰ ਵਿਸ਼ਵਾਸ ਨਿਵਾਸੀ ਰਾਮ ਕ੍ਰਿਸ਼ਨਪੁਰ ਤਕੋਨਾ ਵੈਸਟ ਬੰਗਾਲ ਅਤੇ ਮਨੋਜ ਲਲਿਤ ਕਾਲੇ ਨਿਵਾਸੀ ਕਾਲੇ ਬਸਤੀ ਸਵੇਰੇ ਸੋਲਾਪੁਰ ਮਹਾਰਾਸ਼ਟਰ ਖ਼ਿਲਾਫ਼ ਧੋਖਾਧੜੀ ਅਤੇ ਹੋਰਨਾਂ ਧਾਰਾਵਾਂ ਤਹਿਤ ਥਾਣਾ ਸਿਟੀ ਮੋਗਾ ਵਿਚ ਮਾਮਲਾ ਦਰਜ ਕੀਤਾ ਗਿਆ ਹੈ।

ਸ਼ਿਕਾਇਤ ਪੱਤਰ ਵਿਚ ਤੇਜਿੰਦਰ ਸਿੰਘ ਨੇ ਕਿਹਾ ਕਿ ਉਸ ਨੇ ਕੁਝ ਜਾਣਕਾਰੀ ਹਾਸਲ ਕਰਨ ਲਈ ਪੰਜਾਬ ਨੈਸ਼ਨਲ ਬੈਂਕ ਦੇ ਕਸਟਮਰ ਕੇਅਰ ਸੈੱਲ 'ਤੇ ਸੰਪਰਕ ਕੀਤਾ ਤਾਂ ਕਥਿਤ ਦੋਸ਼ੀਆਂ ਨੇ ਆਪਣੇ ਆਪ ਨੂੰ ਕਸਟਮਰ ਕੇਅਰ ਇੰਚਾਰਜ ਦੱਸ ਕੇ ਭਰੋਸੇ ਵਿੱਚ ਲੈ ਕੇ ਓ.ਟੀ.ਪੀ. ਨੰਬਰ ਹਾਸਲ ਕਰ ਲਿਆ ਅਤੇ ਤੇਜਿੰਦਰ ਸਿੰਘ ਦੇ ਬੈਂਕ ਖਾਤੇ ਵਿਚ 46,800 ਰੁਪਏ ਕਢਵਾ ਲਏ।

ਪਤਾ ਲੱਗਣ ’ਤੇ ਤੇਜਿੰਦਰ ਸਿੰਘ ਨੇ ਸਾਈਬਰ ਸੈਲ ਮੋਗਾ ਵਿਖੇ ਸੰਪਰਕ ਕੀਤਾ ਤਾਂ ਫ਼ੌਰੀ ਕਾਰਵਾਈ ਤੋਂ ਬਾਅਦ 20 ਹਜ਼ਾਰ ਰੁਪਏ ਵਾਪਸ ਆ ਗਏ, ਜਦਕਿ 26,800 ਰੁਪਏ ਵਾਪਸ ਨਹੀਂ ਹੋਏ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਜਾਰੀ ਹੈ।