Abohar Death News: ਅਬੋਹਰ 'ਚ ਸਾਲੇ ਦੇ ਵਿਆਹ 'ਚ ਆਏ ਜੀਜੇ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Abohar Death News: ਰਾਤ ਨੂੰ ਸ਼ਰਾਬ ਪੀ ਕੇ ਨੱਚਦਾ ਰਿਹਾ, ਸਵੇਰੇ ਜਗਾਇਆ ਤਾਂ ਨਹੀਂ ਖੋਲ੍ਹੀ ਅੱਖ

photo

 

Abohar Death News: ਅਬੋਹਰ ਦੇ ਪਿੰਡ ਭੰਗਾਲਾ ਦੇ ਰਹਿਣ ਵਾਲੇ ਨੌਜਵਾਨ ਦੇ ਵਿਆਹ ਦੀਆਂ ਖੁਸ਼ੀਆਂ ਅੱਜ ਮਾਤਮ ਵਿਚ ਬਦਲ ਗਈਆਂ। ਜਦੋਂ ਅੱਜ ਸਵੇਰੇ ਉਸ ਦੇ ਵਿਆਹ ਵਿੱਚ ਆਏ ਜੀਜਾ ਦੀ ਅਚਾਨਕ ਮੌਤ ਹੋ ਗਈ। ਘਟਨਾ ਤੋਂ ਬਾਅਦ ਪੂਰੇ ਪਰਿਵਾਰ 'ਚ ਸੋਗ ਦੀ ਲਹਿਰ ਦੌੜ ਗਈ। ਇਥੇ ਪੁਲਿਸ ਨੇ ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ ਵਿਚ ਰਖਵਾ ਦਿਤਾ ਹੈ। ਮੌਤ (Abohar Death News)  ਦਾ ਕਾਰਨ ਜ਼ਿਆਦਾ ਸ਼ਰਾਬ ਪੀਣਾ ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ: Amritsar Minor Murder News: ਅੰਮ੍ਰਿਤਸਰ 'ਚ ਦੁਸਹਿਰਾ ਦੇਖ ਕੇ ਆ ਰਹੇ ਨਾਬਾਲਗ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ

ਪ੍ਰਾਪਤ ਜਾਣਕਾਰੀ ਅਨੁਸਾਰ ਮਦਨ ਲਾਲ ਪੁੱਤਰ ਮਨੀਰਾਮ ਉਮਰ ਕਰੀਬ 35 ਸਾਲ ਵਾਸੀ ਵਾਰਡ ਨੰਬਰ 8 ਛਾਈਆਂ ਰਾਵਤਸਰ ਜ਼ਿਲ੍ਹਾ ਰਾਜਸਥਾਨ ਜੋ ਕਿ ਤਿੰਨ ਲੜਕੀਆਂ ਅਤੇ ਇੱਕ ਲੜਕੇ ਦਾ ਪਿਤਾ ਸੀ, ਬੀਤੇ ਦਿਨ ਆਪਣੇ ਪਰਿਵਾਰ ਨਾਲ ਸਾਲੇ ਮੰਗੀ ਲਾਲ ਦੇ ਵਿਆਹ 'ਤੇ ਆਇਆ ਸੀ।

ਇਹ ਵੀ ਪੜ੍ਹੋ: Same Sex Marriage: ਜਲੰਧਰ ਦੀਆਂ ਦੋ ਲੜਕੀਆਂ ਨੇ ਆਪਸ 'ਚ ਕਰਵਾਇਆ ਵਿਆਹ, ਸੁਰੱਖਿਆ ਲਈ ਪਹੁੰਚੀਆਂ ਹਾਈਕੋਰਟ

ਖੁਸ਼ੀ ਦੇ ਮਾਹੌਲ ਵਿਚ ਨੱਚਦੇ-ਗਾਉਂਦੇ ਹੋਏ ਉਸ ਨੇ ਜ਼ਿਆਦਾ ਸ਼ਰਾਬ ਪੀ ਲਈ। ਅੱਜ ਸਵੇਰੇ ਜਦੋਂ ਉਸ ਨੂੰ ਉਠਾਇਆ ਤਾਂ ਕੁਝ ਦੇਰ ਵਿਚ ਹੀ ਉਹ ਬੇਹੋਸ਼ ਹੋ ਗਿਆ। ਜਦੋਂ ਪਰਿਵਾਰ ਵਾਲੇ ਉਸ ਨੂੰ ਡਾਕਟਰ ਕੋਲ ਲੈ ਕੇ ਗਏ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਇਥੇ ਪੁਲਿਸ ਨੇ ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ। ਇਸ ਦਰਦਨਾਕ ਘਟਨਾ ਕਾਰਨ ਪੂਰੇ ਪਰਿਵਾਰ ਵਿਚ ਸੋਗ ਦੀ ਲਹਿਰ ਦੌੜ ਗਈ।