ਹੁਣ ਬਣੇਗਾ 'ਨਵਾਂ ਅਕਾਲੀ ਦਲ', 5 ਪਾਰਟੀਆਂ ਦਾ ਹੋਵੇਗਾ ਸੁਮੇਲ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਰਗਾੜੀ ਵਿਖੇ ਮੁਤਵਾਜ਼ੀ ਜਥੇਦਾਰਾਂ ਨੇ ਹੁਣ ਨਵਾਂ ਅਕਾਲੀ ਦਲ ਬਣਾਉਣ ਦੀ ਗੱਲ ਕਹੀ ਹੈ। ਜਥੇਦਾਰ ਧਿਆਨ ਸਿੰਘ ਮੰਡ ਨੇ ਛੇਤੀ ਹੀ...

ਧਿਆਨ ਸਿੰਘ ਮੰਡ ਤੇ ਦਾਦੂਵਾਲ

ਅੰਮ੍ਰਿਤਸਰ (ਭਾਸ਼ਾ) :  ਬਰਗਾੜੀ ਵਿਖੇ ਮੁਤਵਾਜ਼ੀ ਜਥੇਦਾਰਾਂ ਨੇ ਹੁਣ ਨਵਾਂ ਅਕਾਲੀ ਦਲ ਬਣਾਉਣ ਦੀ ਗੱਲ ਕਹੀ ਹੈ। ਜਥੇਦਾਰ ਧਿਆਨ ਸਿੰਘ ਮੰਡ ਨੇ ਛੇਤੀ ਹੀ ਨਵਾਂ ਅਕਾਲੀ ਦਲ ਬਣਾਉਣ ਵੱਲ ਇਸ਼ਾਰਾ ਕੀਤਾ। ਜਾਣਕਾਰੀ ਮੁਤਾਬਕ ਇਹ ਨਵਾਂ ਅਕਾਲੀ ਦਲ 5 ਪਾਰਟੀਆਂ ਨੂੰ ਮਿਲਾ ਕੇ ਬਨਾਇਆ ਸਕਦਾ ਹੈ। ਇਨ੍ਹਾਂ ‘ਚ ਦਲ ਖਾਲਸਾ, ਯੂਨਾਈਟਡ ਅਕਾਲੀ ਦਲ, ਅਕਾਲੀ ਦਲ (1920), ਸੁਤੰਤਰ ਅਕਾਲੀ ਦਲ ਤੇ ਸਿਮਰਜੀਤ ਮਾਨ ਦਾ ਅਕਾਲੀ ਦਲ ਅੰਮ੍ਰਿਤਸਰ ਸ਼ਾਮਿਲ ਹੋਵੇਗਾ। ਹਾਲਾਂਕਿ ਇਸ ਬਾਰੇ ਆਖਿਰੀ ਫ਼ੈਸਲਾ ਧਿਆਨ ਸਿੰਘ ਮੰਡ ਕਰਨਗੇ।

 

ਦਰਅਸਲ ਬਰਗਾੜੀ ਵਿਖੇ ਮੋਰਚੇ ‘ਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਕਰਵਾਏ ਜਾ ਰਹੇ ਨੇ ਜਿੱਥੇ ਭਾਰੀ ਗਿਣਤੀ ਸੰਗਤਾਂ ਆਪਣੀ ਹਾਜ਼ਰੀ ਲਗਵਾਉਣ ਲਈ ਪਹੁੰਚੀਆਂ। ਸੂਤਰਾਂ ਮੁਤਾਬਕ ਬਰਗਾੜੀ ਵਿਖੇ ਹੋ ਰਹੀ ਸਭਾ ਦੌਰਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੁਖੀ ਸਿਮਰਜੀਤ ਸਿੰਘ ਮਾਨ ਨੇ ਵੀ ਇੱਕ ਪਲੇਟਫ਼ਾਰਮ ਥੱਲੇ ਆਉਣ ਦੀ ਗੱਲ ਮੰਨ ਲਈ ਹੈ। ਹੁਣ ਛੇਤੀ ਹੀ ਪੰਥਕ ਧਿਰਾਂ ਵੱਲੋਂ ਨਵਾਂ ਅਕਾਲੀ ਦਲ ਬਣਾਉਣ ਦਾ ਐਲਾਨ ਹੋ ਸਕਦਾ ਹੈ।