ਗੁਰਪ੍ਰੀਤ ਕੌਰ ਮਾਨਸਾ ਨੇ ਜਿੱਤਿਆ ‘ਧੀ ਪੰਜਾਬ ਦੀ’ ਦਾ ਖ਼ਿਤਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਪ੍ਰਤੀ ਚੇਤਨਾ ਪੈਦਾ ਕਰਨ ਲਈ ਨੈਸ਼ਨਲ ਯੂਥ ਵੈਲਫੇਅਰ ਕਲੱਬ...

Gurpreet Kaur Mansa

ਚੰਡੀਗੜ੍ਹ: ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਪ੍ਰਤੀ ਚੇਤਨਾ ਪੈਦਾ ਕਰਨ ਲਈ ਨੈਸ਼ਨਲ ਯੂਥ ਵੈਲਫੇਅਰ ਕਲੱਬ ਫਰੀਦਕੋਟ ਸਬੰਧੀ ਜਵਾਨ ਸੇਵਾਵਾਂ ਵਿਭਾਗ ਫਰੀਦਕੋਟ ਵੱਲੋਂ 19ਵਾਂ ਰਾਜ ਪੱਧਰ ਸਭਿਆਚਾਰਕ ਮੁਕਾਬਲਾ “ਧੀ ਪੰਜਾਬ ਦੀ” ਕਲੱਬ ਦੇ ਸੀਨੀਅਰ ਮੈਂਬਰ ਸਵ. ਨਰਿੰਦਰ ਸਿੰਘ ਮੁਖੀਆ ਡੀਡ ਰਾਇਟਰ ਦੀ ਯਾਦ ਨੂੰ ਸਮਰਪਿਤ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਦੇ ਸ਼ਾਨਦਾਰ ਆਡੀਟੋਰਿਅਮ ‘ਚ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਗੁਰਜੀਤ ਸਿੰਘ ਐਡੀਸ਼ਨਲ ਡਿਪਟੀ ਕਮਿਸ਼ਨਰ ਜਨਰਲ ਫਰੀਦਕੋਟ ਸ਼ਾਮਲ ਹੋਏ।

ਉਨ੍ਹਾਂ ਨੇ ਪ੍ਰਬੰਧਕਾਂ ਨੂੰ ਇਸ ਸ਼ਾਨਦਾਰ ਪ੍ਰਬੰਧ ਦੀ ਵਧਾਈ ਦਿੰਦੇ ਕਿਹਾ ਕਿ ਕਾਮਯਾਬੀ ਲਈ ਸਿੱਖਿਅਤ ਅਤੇ ਸਭਿਆਚਾਰ ਦੀ ਜਾਣਕਾਰੀ ਹੋਣਾ ਜਰੂਰੀ ਹੈ। ਸਮਾਗਮ ਦੀ ਪ੍ਰਧਾਨਗੀ ਅਜੈਪਾਲ ਸਿੰਘ  ਸੰਧੂ ਜਿਲਾ ਪ੍ਰਧਾਨ ਕਾਂਗਰਸ ਕਮੇਟੀ ਫਰੀਦਕੋਟ ਨੇ ਕੀਤੀ। ਉਨ੍ਹਾਂ ਨੇ ਇਤਹਾਸ ਨਾਲ ਜੁੜੀਆਂ ਘਟਨਾਵਾਂ ਦਾ ਜਿਕਰ ਕਰਦੇ ਹੋਏ ਮਹਾਨ ਵਿਰਾਸਤ ਦੇ ਨਾਲ ਜੁੜਣ ਲਈ ਪ੍ਰੇਰਿਤ ਕੀਤਾ।  ਸਮਾਗਮ ਦਾ ਉਦਘਾਟਨ ਜਗਜੀਤ ਸਿੰਘ ਚਾਹਲ ਸਹਾਇਕ ਡਾਇਰੈਕਟਰ ਜਵਾਨ ਸੇਵਾਵਾਂ ਵਿਭਾਗ ਫਰੀਦਕੋਟ ਨੇ ਕੀਤਾ। ਉਨ੍ਹਾਂ ਨੇ ਕਲੱਬ ਮੈਂਬਰਾਂ ਨੂੰ ਲਗਾਤਾਰ 19 ਸਾਲਾਂ ਤੋਂ ਇਹ ਕੋਸ਼ਿਸ਼ ਕਰਨ ‘ਤੇ ਵਧਾਈ ਦਿੱਤੀ।

ਇਸ ਦੌਰਾਨ 4 ਰਾਊਂਡਜ ‘ਚ ਧੀ ਪੰਜਾਬ ਦਿੱਤੀ ਲਈ ਮੁਕਾਬਲਾ ਕਰਵਾਇਆ ਗਿਆ। ਮੁਕਾਬਲੇ ‘ਚ ਗੁਰਪ੍ਰੀਤ ਕੌਰ ਮਾਨਸਾ ਨੇ ਧੀ ਪੰਜਾਬ ਦਿੱਤੀ ਇਨਾਮ ਜਿੱਤਿਆ, ਜਿਸਨੂੰ ਸੋਣੇ ਦੀ ਸੱਗੀ,  ਪ੍ਰਮਾਣ ਪੱਤਰ, ਯਾਦਗਾਰੀ ਚਿੰਨ੍ਹ, ਸੋਣੇ ਦਾ ਕੋਕਾ ਅਤੇ ਫੁਲਕਾਰੀ ਦੇ ਕੇ ਸਨਮਾਨਿਤ ਕੀਤਾ ਗਿਆ।  ਦੂਜਾ ਸਥਾਨ ਇੱਜ਼ਤ ਦੀ ਰਜਨਦੀਪ ਕੌਰ ਨੇ ਜਿੱਤੀਆ, ਜਿਸਨੂੰ ਸੋਣੇ ਦਾ ਟਿੱਕਾ, ਸੋਣੇ ਦਾ ਕੋਕਾ,  ਯਾਦਗਾਰੀ ਚਿੰਨ੍ਹ, ਫੁਲਕਾਰੀ, ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।

ਤੀਸਰੇ ਸਥਾਨ ‘ਤੇ ਰਹਿਣ ਵਾਲੀ ਆਉਸ਼ੀ ਕਾਮਰਾ ਫਿਰੋਜਪੁਰ ਨੂੰ ਸੋਣੇ ਦੀ ਜੁਗਨੀ,  ਸੋਣੇ ਦਾ ਕੋਕਾ,  ਫੁਲਕਾਰੀ,  ਯਾਦਗਾਰੀ ਚਿੰਨ੍ਹ, ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਫਾਇਨਲ ਮੁਕਾਬਲੇ ਵਿੱਚ ਭਾਗ ਲੈਣ ਵਾਲੀ 15 ਹੋਰ ਨੂੰ ਸੋਣੇ ਦਾ ਕੋਕਾ, ਯਾਦਗਾਰੀ ਚਿੰਨ੍ਹ, ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।