ਰਾਜ ਬਰਾੜ ਦੀ ਧੀ ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਹੋ ਰਹੀ ਹੈ ਸਰਗਰਮ 

ਏਜੰਸੀ

ਮਨੋਰੰਜਨ, ਪਾਲੀਵੁੱਡ

ਸਵੀਤਾਜ ਬਰਾੜ ਕਈ ਫ਼ਿਲਮਾਂ ਵਿਚ ਵੀ ਕੰਮ ਕਰ ਰਹੀ ਹੈ।

Raj brar daughter sweetaj brar featuring in the song of prabh gill

ਜਲੰਧਰ: ਅਪਣੇ ਸਮੇਂ ਦੇ ਮਸ਼ਹੂਰ ਪੰਜਾਬੀ ਗਾਇਕ ਰਾਜ ਬਰਾੜ ਦੀ ਧੀ ਸਵੀਤਾਜ ਬਰਾੜ ਅੱਜ ਕੱਲ੍ਹ ਚਰਚਾ ਵਿਚ ਹੈ। ਰਾਜ ਬਰਾੜ ਦੀ ਧੀ ਸਵੀਤਾਜ ਬਰਾੜ ਵੀ ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਸਰਗਰਮ  ਹੋ ਰਹੀ ਹੈ। ਹਾਲ ਹੀ ਵਿਚ ਉਹ ਗਾਇਕ ਪ੍ਰਭ ਗਿੱਲ ਦੇ ਗੀਤ ਲਵ ਯੂ ਓਏ ਵਿਚ ਨਜ਼ਰ ਆਈ ਹੈ। ਇਸ ਗੀਤ ਦੀ ਫੀਚਰਿੰਗ ਵਿਚ ਉਹ ਦਿਖਾਈ ਦੇ ਰਹੀ ਹੈ। ਉਸ ਨੇ ਅਪਣੇ ਸੋਸ਼ਲ ਮੀਡੀਆ ਅਕਾਉਂਟ ਇੰਸਟਾਗ੍ਰਾਮ ਇਕ ਪੋਸਟਰ ਵੀ ਸਾਂਝਾ ਕੀਤਾ ਹੈ।

ਇਸ ਤੋਂ ਇਲਾਵਾ ਸਵੀਤਾਜ ਬਰਾੜ ਨੇ ਕਈ ਹੋਰ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ ਜਿਹਨਾਂ ਵਿਚ ਉਹ ਕਾਫੀ ਖੂਬਸੂਰਤ ਨਜ਼ਰ ਆ ਰਹੀ ਹੈ। ਉਸ ਦੀਆਂ ਤਸਵੀਰਾਂ ਫੈਨਜ਼ ਵੱਲੋਂ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਹਨ। ਦਸ ਦਈਏ ਕਿ ਸਵੀਤਾਜ ਬਰਾੜ ਕਈ ਫ਼ਿਲਮਾਂ ਵਿਚ ਵੀ ਕੰਮ ਕਰ ਰਹੀ ਹੈ। ਉਸ ਦੇ ਪਿਤਾ ਰਾਜ ਬਰਾੜ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਪੰਜਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ।

ਰਾਜ ਬਰਾੜ ਆਪ ਲਿਖਦੇ ਵੀ ਸੀ ਤੇ ਗਾਇਕੀ ਵੀ ਬਹੁਤ ਸ਼ਾਨਦਾਰ ਸੀ। ਉਹਨਾਂ ਨੇ ਅਪਣੀ ਸੁਰੀਲੀ ਆਵਾਜ਼ ਨਾਲ ਸਰੋਤਿਆਂ ਦੇ ਦਿਲਾਂ ਵਿਚ ਖ਼ਾਸ ਥਾਂ ਬਣਾਈ ਸੀ। ਉਹਨਾਂ ਦਾ ਹਰੇਕ ਗੀਤ ਇਕ ਸੁਨੇਹਾ ਦਿੰਦਾ ਸੀ। ਰਾਜ ਬਰਾੜ ਅੱਜ ਵੀ ਲੋਕਾਂ ਦੇ ਦਿਲਾਂ ਤੇ ਰਾਜ ਕਰ ਰਿਹਾ ਹੈ ਕਿਉਂਕਿ ਉਸ ਦੇ ਗੀਤ ਅਮਰ ਹਨ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।