ਰੁਕ-ਰੁਕ ਕੇ ਪੈ ਰਹੀ ਬਾਰਸ਼ ਨੇ ਪੰਜਾਬ 'ਚ ਵਧਾਈ ਠੰਢ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੀਤੀ ਰਾਤ ਤੋਂ ਕਈ ਥਾਵਾਂ ਉਤੇ ਰੁਕ-ਰੁਕ ਕੇ ਪੈ ਰਹੀ ਬਾਰਸ਼ ਨੇ ਪੰਜਾਬ ਨੂੰ ਠੰਢਾ-ਠੰਢਾ ਕੂਲ-ਕੂਲ

Rain brings cold in Punjab

ਮਾਨਸਾ (ਨਾਨਕ ਸਿੰਘ ਖੁਰਮੀ) : ਪੰਜਾਬ ਵਿਚ ਬੀਤੀ ਰਾਤ ਤੋਂ ਕਈ ਥਾਵਾਂ ਉਤੇ ਰੁਕ-ਰੁਕ ਕੇ ਪੈ ਰਹੀ ਬਾਰਸ਼ ਨੇ ਪੰਜਾਬ ਨੂੰ ਠੰਢਾ-ਠੰਢਾ ਕੂਲ-ਕੂਲ ਕਰ ਦਿਤਾ ਹੈ। ਜਿਸ ਨੂੰ ਲੈ ਕੇ ਪੰਜਾਬ ਵਿਚ ਤਾਪਮਾਨ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ ਤੇ ਇਸ ਮੀਂਹ ਨੇ ਕਿਸਾਨਾਂ ਦੀ ਚਿੰਤਾ ਵਿਚ ਹੋਰ ਵਾਧਾ ਕਰ ਦਿਤਾ।

ਕੱਲ੍ਹ ਸਵੇਰੇ ਤੋਂ ਇਲਾਕੇ ਵਿਚ ਬੱਦਲਵਾਈ ਤੋਂ ਬਾਅਦ ਦੁਪਹਿਰ ਕਰੀਬ 12.30 ਵਜੇ ਮੀਂਹ ਪੈਣ ਨਾਲ ਅੱਗੇ ਨਾਲੋਂ ਠੰਢ ਵੀ ਵੱਧ ਗਈ ਅਤੇ ਜਿਸਨੇ ਕਿਸਾਨਾਂ ਦੀਆਂ ਫ਼ਸਲਾਂ ਵਿਛ ਗਈਆਂ, ਅਤੇ ਪਸ਼ੂਆਂ ਦਾ ਹਰਾ-ਚਾਰਾ ਨਸ਼ਟ ਕਰ ਦਿਤਾ। ਜਿਸ ਕਰ ਕੇ ਕਿਸਾਨਾਂ ਦੀ ਚਿੰਤਾ ਹੋਰ ਵੱਧ ਗਈ।

ਜਾਣਕਾਰੀ ਮਿਲੀ ਹੈ ਕਿ ਪਹਾੜੀ ਇਲਾਕਿਆਂ ਵਿਚ ਭਾਰੀ ਬਰਫ਼ਬਾਰੀ ਹੋਣ ਕਾਰਣ ਹੀ ਇਹ ਠੰਢ ਵੱਧ ਗਈ ਹੈ। ਜਿਸ ਨਾਲ ਤਾਮਮਾਨ ਵਿਚ ਭਾਰੀ ਗਿਰਾਵਟ ਦਰਜ ਕੀਤੀ ਗਈ। ਮਾਨਸਾ ਵਿਚ ਉਚ ਤਾਪਮਾਨ 18 ਡਿਗਰੀ ਤੇ ਨਿਚਲਾ ਤਾਪਮਾਨ 10 ਡਿਗਰੀ ਮਾਪਿਆ ਗਿਆ।

ਬੁਧਵਾਰ ਨੂੰ ਆਏ ਇਸ ਬੇ-ਮੌਸਮੀ ਮੀਂਹ ਨੇ ਕਿਸਾਨਾਂ ਲਈ ਵੀ ਆਫ਼ਤਾਂ ਖੜੀਆਂ ਕਰ ਦਿਤੀਆਂ ਉਥੇ ਹੀ ਆਮ ਜਨਜੀਵਨ ਵੀ ਠੰਢ ਦੀ ਚਪੇਟ 'ਚ ਆਉਣ ਕਾਰਣ ਜਕੜਨ ਬਣੀ ਰਹੀ। ਇਸ ਮੀਂਹ ਕਾਰਣ ਕਿਸਾਨਾਂ ਦੀਆਂ ਫ਼ਸਲਾਂ ਵਿਛ ਗਈਆਂ ਅਤੇ ਪਸ਼ੂਆਂ ਦਾ ਹਰਾ-ਚਾਰਾ ਨਸ਼ਟ ਕਰ ਦਿਤਾ। ਜਿਸ ਕਰ ਕੇ ਕਿਸਾਨਾਂ ਦੀ ਚਿੰਤਾ ਹੋਰ ਵੱਧ ਗਈ ਹੈ।

ਦੂਜੇ ਪਾਸੇ ਕਪੜਾ ਵਪਾਰੀਆਂ ਵਿਚ ਇਸ ਠੰਢ ਨੂੰ ਲੈ ਕੇ ਖ਼ੁਸ਼ੀ ਦੇਖਣ ਨੂੰ ਮਿਲ ਰਹੀ ਹੈ। ਇਹ ਠੰਢ ਉਨ੍ਹਾਂ ਲਈ ਵਧੀਆ ਬਿਜਨੈਸ ਲੈ ਕੇ ਆਈ ਹੈ। ਤੇ ਹਰ ਇਕ ਦੁਕਾਨ 'ਤੇ ਠੰਢ ਦੇ ਕਪੜਿਆਂ ਦੀ ਖ਼ਰੀਦਦਾਰੀ ਵਧ ਗਈ।