ਕਿਸਾਨੀ ਸੰਘਰਸ਼ : ਕਿਸਾਨਾਂ ਦੀਆਂ ਮਹਾਨ ਕੁਰਬਾਨੀਆਂ ਅੱਗੇ ਸਿਰ ਝੁਕਾਉਂਦਾ ਹਾਂ - ਰਾਜਾ ਵੜਿੰਗ

ਏਜੰਸੀ

ਖ਼ਬਰਾਂ, ਪੰਜਾਬ

ਸਾਡੇ ਅੰਨਦਾਤਾ ਨੇ ਨਾ ਸਿਰਫ ਆਪਣੇ ਖੇਤਾਂ 'ਤੇ ਅਧਿਕਾਰ ਪ੍ਰਾਪਤ ਕੀਤੇ ਹਨ, ਬਲਕਿ ਲੋਕਤੰਤਰ ਵਿਚ ਜਮਹੂਰੀ ਵਿਰੋਧ ਦੇ ਰੂਪਾਂ ਨੂੰ ਵੀ ਦੁਹਰਾਇਆ ਹੈ।

Amarinder Singh Raja Warring

ਚੰਡੀਗੜ੍ਹ : ਅੱਜ ਕਿਸਾਨ ਅੰਦੋਲਨ ਦੇ ਇੱਕ ਸਾਲ ਪੂਰੇ ਹੋਣ 'ਤੇ ਹਰ ਕੋਈ ਕਿਸਾਨਾਂ ਦੀ ਕੁਰਬਾਨੀ ਅਤੇ ਸੰਘਰਸ਼ ਨੂੰ ਸਲਾਮ ਕਰ ਰਿਹਾ ਹੈ। ਸਾਰੇ ਆਗੂ ਕਿਸਾਨਾਂ ਦੇ ਹੌਸਲੇ ਅਤੇ ਜਜ਼ਬੇ ਨੂੰ ਸਲਾਮ ਕਰ ਰਹੇ ਹਨ।

ਇਸ ਦੇ ਨਾਲ ਹੀ ਪੰਜਾਬ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਵੀ ਇਸੇ ਲੜੀ ਤਹਿਤ ਟਵੀਟ ਕੀਤਾ ਹੈ।  ਮੰਤਰੀ ਰਾਜਾ ਵੜਿੰਗ ਨੇ ਟਵੀਟ ਕਰਕੇ ਲਿਖਿਆ ਕਿ ਮੈਂ ਸਾਰੇ ਪੰਜਾਬੀਆਂ ਨਾਲ 3 ਸਖ਼ਤ ਕਾਨੂੰਨਾਂ ਨੂੰ ਵਾਪਸ ਲੈਣ ਲਈ ਸਾਡੇ ਕਿਸਾਨਾਂ ਵਲੋਂ ਦਿਤੀ ਮਹਾਨ ਕੁਰਬਾਨੀ ਅੱਗੇ ਸਿਰ ਝੁਕਾਉਂਦਾ ਹਾਂ। ਸਾਡੇ ਅੰਨਦਾਤਾ ਨੇ ਨਾ ਸਿਰਫ ਆਪਣੇ ਖੇਤਾਂ 'ਤੇ ਅਧਿਕਾਰ ਪ੍ਰਾਪਤ ਕੀਤੇ ਹਨ, ਬਲਕਿ ਲੋਕਤੰਤਰ ਵਿਚ ਜਮਹੂਰੀ ਵਿਰੋਧ ਦੇ ਰੂਪਾਂ ਨੂੰ ਵੀ ਦੁਹਰਾਇਆ ਹੈ।]

ਜ਼ਿਕਰਯੋਗ ਹੈ ਕਿ ਅੱਜ ਕਿਸਾਨਾਂ ਨੂੰ ਦਿੱਲੀ ਦੀਆਂ ਸਰਹੱਦਾਂ 'ਤੇ ਇਨ੍ਹਾਂ ਖੇਤੀ ਕਾਨੂੰਨਾਂ ਦਾ ਵਿਰੋਧ ਕਰਦੇ ਹੋਏ ਪੂਰਾ ਇੱਕ ਸਾਲ ਹੋ ਗਿਆ ਹੈ ਭਾਵੇਂ ਕਿ ਪ੍ਰਧਾਨ ਮੰਤਰੀ ਵਲੋਂ ਇਹ ਕਾਨੂੰਨ ਰੱਦ ਕਰਨ ਦਾ ਐਲਾਨ ਕੀਤਾ ਹੈ ਪਰ ਕਿਸਾਨ ਅਜੇ ਵੀ ਬਰਡਰਾਂ 'ਤੇ ਡਟੇ ਹੋਏ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਇਸ ਬਾਬਤ ਲਿਖ਼ਤੀ ਰੂਪ ਵਿਚ ਨਹੀਂ ਮਿਲ ਜਾਂਦਾ ਅਤੇ ਸੰਸਦ ਵਿਚ ਪਾਸ ਨਹੀਂ ਹੋ ਜਾਂਦਾ ਉਦੋਂ ਤੱਕ ਇਹ ਵਿਰੋਧ ਜਾਰੀ ਰਹੇਗਾ।