ਜੇ ਡੋਪ ਟੈਸਟ ਅਕਾਲੀਆਂ ਦਾ ਹੋ ਜਾਵੇ ਤਾਂ ਕਾਲਾ, ਚਿੱਟਾ, ਪੀਲਾ ਪਤਾ ਨੀ ਕੀ-ਕੀ ਨਿਕਲੂ: ਭਗਵੰਤ ਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦਾ ਕੋਈ ਮੁੱਦਾ ਅਜਿਹਾ ਨਹੀਂ ਜਿਸ ‘ਤੇ ਮੈਂ ਖੁੱਲ੍ਹ ਕੇ ਨਾ ਬੋਲਿਆ ਹੋਵਾਂ: ਭਗਵੰਤ ਮਾਨ

Bhagwant Maan

ਚੰਡੀਗੜ੍ਹ: ਹਾਲ ਹੀ ‘ਚ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਵੱਲੋਂ ਜਦੋਂ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਕੀਤੀ ਜਾ ਰਹੇ ਸੀ ਤਾਂ ਪੱਤਰਕਾਰਾਂ ਦੇ ਸਵਾਲ ਉਤੇ ਭੜਕ ਗਏ ਸਨ, ਇਸ ਨੂੰ ਲੈ ਕੇ ਭਗਵੰਤ ਮਾਨ ਨੇ ਆਪਣਾ ਪੱਖ ਦੱਸਦੇ ਹੋਏ ਕਿਹਾ ਕਿ ਮੈਨੂੰ ਕਿਸੇ ਸਵਾਲ ਦਾ ਜਵਾਬ ਦੇਣ ‘ਚ ਕੋਈ ਇਤਰਾਜ ਨਹੀਂ, ਉਨ੍ਹਾਂ ਕਿਹਾ ਕਿ ਗੁੱਸਾ ਤਾਂ ਮੈਨੂੰ ਤਾਂ ਆਵੇ ਜੇ ਮੈਂ ਕਿਸੇ ਗੱਲੋਂ ਭ੍ਰਿਸ਼ਟ ਹੋਵਾਂ ਬਲਕਿ ਮੈਂ ਤਾਂ ਇਕ ਸਵਾਲ ਦੇ ਚਾਰ-ਚਾਰ ਜਵਾਬ ਦੇ ਦਿੰਦਾ ਹਾਂ।

ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕੋਈ ਵੀ ਦੁਰਘਟਨਾ ਹੋਣ ‘ਤੇ ਅਸੀਂ ਉੱਥੇ ਪਹੁੰਚਦੇ ਹਾਂ ਤੇ ਸਰਕਾਰ ਉਤੇ ਉਨ੍ਹਾਂ ਦੀ ਮੱਦਦ ਕਰਨ ਲਈ ਦਬਾਅ ਪਾਉਂਦੇ ਹਾਂ। ਮਾਨ ਨੇ ਕਿਹਾ ਕਿ ਪੰਜਾਬ ਦਾ ਕੋਈ ਮੁੱਦਾ ਅਜਿਹਾ ਨਹੀਂ ਜਿਸ ਉਤੇ ਮੈਂ ਖੁੱਲ੍ਹ ਕੇ ਨਾ ਬੋਲਿਆ ਹੋਵਾਂ। ਇਸਦੇ ਨਾਲ ਹੀ ਮਾਨ ਨੇ ਅਕਾਲੀਆਂ 'ਤੇ ਵੀ ਨਿਸ਼ਾਨਾ ਸਾਧਿਆ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਆਪਣੀ ਹੋਂਦ ਬਚਾਉਂਦਾ ਫਿਰ ਰਿਹਾ ਹੈ, ਪਾਰਟੀ ਉਨ੍ਹਾਂ ਦੀ ਦੋਫ਼ਾੜ ਹੋ ਗਈ ਹੈ।

ਮਜੀਠੀਆ, ਦਲਜੀਤ ਚੀਮਾ ਦੀ ਕਾਂਨਫਰੰਸ ‘ਤੇ ਮਾਨ ਨੇ ਕਿਹਾ ਕਿ ਜੇ ਡੋਪ ਟੈਸਟ ਅਕਾਲੀਆਂ ਦਾ ਹੋ ਜਾਵੇ ਤਾਂ ਕਾਲਾ, ਪੀਲਾ, ਚੀਟਾ ਪਤਾ ਨੀ ਕੀ-ਕੀ ਨਿਕਲੇਗਾ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਸੁਖਬੀਰ ਬਾਦਲ ਦਾ ਡੋਪ ਟੈਸਟ ਕਰਵਾਓ, ਪੂਰੇ ਪੰਜਾਬ ਦੀ ਜਵਾਨੀ ਨੂੰ ਇਨ੍ਹਾਂ ਨੇ ਨਸ਼ੇ ਵੱਲ ਧੱਕਿਆ ਹੈ।

ਉਨ੍ਹਾਂ ਕਿਹਾ ਅਕਾਲੀ ਜਿਨਾਂ ਮਰਜ਼ੀ ਮੈਨੂੰ ਭੰਡ ਲੈਣ, ਜਦੋਂ ਤੱਕ ਲੋਕ ਮੇਰੇ ਨਾਲ ਹਨ, ਮੈਨੂੰ ਕੋਈ ਫ਼ਰਕ ਨੀ ਪੈਂਦਾ। ਇੱਥੇ ਦੱਸਣਯੋਗ ਹੈ ਕਿ ਹਾਲ ਹੀ ‘ਚ ਭਗਵੰਤ ਮਾਨ ਵੱਲੋਂ ਜਦੋਂ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਕੀਤੀ ਜਾ ਰਹੇ ਸੀ ਤਾਂ ਪੱਤਰਕਾਰਾਂ ਦੇ ਸਵਾਲ ਉਤੇ ਭੜਕ ਗਏ ਸਨ। ਇਸ ਦੌਰਾਨ ਭਗਵੰਤ ਮਾਨ ਪੱਤਰਕਾਰ ਨਾਲ ਖਹਿਬੜ ਪਏ ਅਤੇ ਹੱਥੋਪਾਈ ‘ਤੇ ਵੀ ਉਤਰ ਆਏ ਸਨ।

ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਦੌਰਾਨ ਜਦੋਂ ਭਗਵੰਤ ਮਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ਤਾਂ ਕਿਸੇ ਪੱਤਰਕਾਰ ਨੇ ਵਿਰੋਧੀ ਧਿਰ ਦੀ ਭੂਮਿਕਾ ਨੂੰ ਲੈ ਕੇ ਭਗਵੰਤ ਮਾਨ ਨੂੰ ਸਵਾਲ ਕੀਤਾ ਤਾਂ ਭਗਵੰਤ ਮਾਨ ਨੂੰ ਗੁੱਸਾ ਆ ਗਿਆ ਅਤੇ ਉਹ ਪੱਤਰਕਾਰ ਨਾਲ ਬਹਿਸਣ ਲੱਗ ਪਏ ਸੀ। ਇਸ ਦੌਰਾਨ ਗੱਲ ਇੱਥੋਂ ਤੱਕ ਵਧ ਗਈ ਸੀ ਕਿ ਭਗਵੰਤ ਮਾਨ ਆਪਣੀ ਸੀਟ ਉਤੇ ਖੜ੍ਹੇ ਹੋ ਕੇ ਗੁੱਸੇ ‘ਚ ਪੱਤਰਕਾਰ ਨੂੰ ਬੋਲਣ ਲੱਗ ਪਏ ਸਨ। ਜਿਸ ਤੋਂ ਬਾਅਦ ਭਗਵੰਤ ਮਾਨ ਸਵਾਲਾਂ ਦੇ ਜਵਾਬ ਦਿੱਤੇ ਬਿਨ੍ਹਾਂ ਹੀ ਕਮਰੇ ‘ਚੋਂ ਬਾਹਰ ਭੱਜ ਗਏ ਸੀ।