ਟਿਕਟ ਨਾ ਮਿਲਣ ’ਤੇ BJP ਵਰਕਰ ਨੇ ਜਤਾਇਆ ਰੋਸ, 'ਜੇ ਸੀਟ ਨਾ ਮਿਲੀ ਤਾਂ ਖੁਦਕੁਸ਼ੀ ਕਰ ਲਵਾਂਗਾ'
ਹਰਗੋਬਿੰਦ ਸਾਹਿਬ ਤੋਂ ਭਾਜਪਾ ਦੇ ਵਰਕਰ ਜਤਿੰਦਰ ਸਿੰਘ ਕਲਿਆਣ ਟਿਕਟ ਨਾ ਮਿਲਣ ਕਾਰਨ ਪਾਰਟੀ ਤੋਂ ਨਾਰਾਜ਼ ਦਿਖਾਈ ਦੇ ਰਹੇ ਹਨ।
ਜਲੰਧਰ: ਹਰਗੋਬਿੰਦ ਸਾਹਿਬ ਤੋਂ ਭਾਜਪਾ ਦੇ ਵਰਕਰ ਜਤਿੰਦਰ ਸਿੰਘ ਕਲਿਆਣ ਟਿਕਟ ਨਾ ਮਿਲਣ ਕਾਰਨ ਪਾਰਟੀ ਤੋਂ ਨਾਰਾਜ਼ ਦਿਖਾਈ ਦੇ ਰਹੇ ਹਨ। ਇਸ ਦੇ ਚਲਦਿਆਂ ਅੱਜ ਉਹਨਾਂ ਨੇ ਜਲੰਧਰ ਵਿਚ ਭਾਜਪਾ ਦੇ ਦਫਤਰ ਵਿਚ ਹੰਗਾਮਾ ਕੀਤਾ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਭਾਜਪਾ ਹਾਈ ਕਮਾਂਡ ਨੇ ਉਹਨਾਂ ਦੀ ਗੱਲ ਨਾ ਸੁਣੀ ਤਾਂ ਉਹ ਖੁਦਕੁਸ਼ੀ ਕਰ ਲੈਣਗੇ।
Jatinder Kalyan
ਜਤਿੰਦਰ ਕਲਿਆਣ ਦਾ ਕਹਿਣਾ ਹੈ ਕਿ ਉਹ ਸ਼ੁਰੂ ਤੋਂ ਪਾਰਟੀ ਲਈ ਕੰਮ ਕਰਦੇ ਆਏ ਹਨ ਪਰ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਗਈ। ਉਹਨਾਂ ਕਿਹਾ ਕਿ ਉਹਨਾਂ ਨੇ ਦਿਨ-ਰਾਤ ਇਕ ਕਰਕੇ ਮਿਹਨਤ ਕੀਤੀ ਹੈ। ਭਾਜਪਾ ਨੇ ਉਸ ਵਿਅਕਤੀ ਨੂੰ ਟਿਕਟ ਦਿੱਤੀ ਹੈ, ਜਿਸ ਨੇ ਕੋਈ ਕੰਮ ਨਹੀਂ ਕੀਤਾ। ਭਾਜਪਾ ਨੇ ਬਾਲਮੀਕ ਸਮਾਜ ਨੂੰ ਨਜ਼ਰਅੰਦਾਜ਼ ਕੀਤਾ ਹੈ। ਉਹਨਾਂ ਕਿਹਾ ਕਿ ਉਹ ਪਾਰਟੀ ਕੋਲੋਂ ਅਪਣਾ ਹੱਕ ਮੰਗਣ ਆਏ ਹਨ ਪਰ ਉਹਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ। ਜਤਿੰਦਰ ਕਲਿਆਣ ਦਾ ਕਹਿਣਾ ਹੈ ਕਿ ਉਹ ਪਾਰਟੀ ਤੋਂ ਜਵਾਬ ਲੈਣ ਆਏ ਹਨ।