ਬਜਟ ਇਜਲਾਸ - 5ਵਾਂ ਦਿਨ ਵੀ ਚੜ੍ਹਿਆ ਹੰਗਾਮੇ ਦੀ ਭੇਟ 

ਏਜੰਸੀ

ਖ਼ਬਰਾਂ, ਪੰਜਾਬ

ਅੱਜ ਵਿਧਾਨ ਸਭਾ ਸ਼ੈਸ਼ਨ ਦਾ ਪੰਜਵਾਂ ਦਿਨ ਹੈ ਅਤੇ ਉਹ ਵੀ ਹੰਗਾਮੇ ਦੀ ਭੇਟ ਚੜ੍ਹ ਗਿਆ ਹੈ। ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਸਵੇਰੇ ਸਵੇਰੇ ਸਦਨ ਦੇ ਬਾਹਰ ਪਹੁੰਚ ਗਏ

File Photo

ਚੰਡੀਗੜ੍ਹ- ਅੱਜ ਵਿਧਾਨ ਸਭਾ ਸ਼ੈਸ਼ਨ ਦਾ ਪੰਜਵਾਂ ਦਿਨ ਹੈ ਅਤੇ ਉਹ ਵੀ ਹੰਗਾਮੇ ਦੀ ਭੇਟ ਚੜ੍ਹ ਗਿਆ ਹੈ। ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਸਵੇਰੇ ਸਵੇਰੇ ਸਦਨ ਦੇ ਬਾਹਰ ਪਹੁੰਚ ਗਏ ਅਤੇ ਆਪਣਾ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਅਕਾਲੀ ਦਲ ਨੇ ਕੈਪਟਨ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਹੈ ਅਤੇ ਹੱਥਾਂ ਵਿਚ ਹਰ ਇਕ ਮੁੱਦੇ ਦੀਆਂ ਤਖਤੀਆਂ ਬਣਾ ਕੇ ਜੋਰਦਾਰ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ।

ਦੱਸ ਦਈਏ ਕਿ ਪੰਜਾਬ ਵਿਧਾਨ ਸਭਾ ਵਿਚ ਰਾਜਪਾਲ ਦੇ ਭਾਸ਼ਣ 'ਤੇ ਬਹਿਸ ਕੱਲ੍ਹ ਮੁਕੰਮਲ ਹੋਣ ਤੋਂ ਬਾਅਦ ਧੰਨਵਾਦ ਮਤਾ ਪਾਸ ਹੋ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸੰਘ ਨੇ ਮਤਾ ਪਾਸ ਹੋਣ ਤੋਂ ਪਹਿਲਾਂ ਬਹਿਸ ਦਾ ਜਵਾਬ ਦਿੰਦਿਆਂ ਕਈ ਅਹਿਮ ਐਲਾਨ ਕੀਤੇ। ਪਾਣੀਆਂ ਦੇ ਮੁੱਦੇ 'ਤੇ ਕੱਲ੍ਹ ਤਿੱਖਾ ਰੁਖ਼ ਅਖ਼ਤਿਆਰ ਕਰਦਿਆਂ ਕਿਹਾ ਹੈ ਕਿ ਪੰਜਾਬ ਕੋਲ ਕਿਸੇ ਹੋਰ ਰਾਜ ਨੂੰ ਦੇਣ ਲਈ ਪਾਣੀ ਦੀ ਇਕ ਬੂੰਦ ਵੀ ਵਾਧੂ ਨਹੀਂ ਹੈ।

ਉਨ੍ਹਾਂ ਕਿਹਾ ਕਿ ਰਿਪੇਰੀਅਨ ਲਾਅ ਮੁਤਾਬਕ ਵੀ ਰਾਜ ਵਿਚ ਵਗਦੇ ਪਾਣੀ 'ਤੇ ਸਾਡਾ ਹੱਕ ਹੈ। ਉਨ੍ਹਾਂ ਪੰਜਾਬ ਤੋਂ ਨਦੀਆਂ ਦਾ ਪਾਣੀ ਮੰਗਣ ਵਾਲੇ ਗੁਆਂਢੀ ਰਾਜ ਹਰਿਆਣਾ ਨੂੰ ਚੇਤਾਵਨੀ ਦੇ ਲਹਿਜੇ ਵਿਚ ਬੜੇ ਹੀ ਤਿੱਖੇ ਸ਼ਬਦਾਂ ਵਿਚ ਕਿਹਾ ਕਿ ਭਾਵੇਂ ਸ਼ਹੀਦ ਹੋ ਜਾਈਏ ਪਰ ਪਾਣੀ ਨਹੀਂ ਦਿਆਂਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।