ਪੰਜਾਬ ਪੁਲਿਸ ਨੇ ਨਸ਼ਾ ਤਸਕਰ ਅਤੇ ਭਗੌੜੇ ਅਪਰਾਧੀਆਂ ਨੂੰ ਕੀਤਾ ਗ੍ਰਿਫਤਾਰ 70 ਗ੍ਰਾਮ ਹੈਰੋਇਨ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਜਿੱਥੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ...

Punjab Police

ਮੋਗਾ: ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਜਿੱਥੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਪੁਲੀਸ ਨੂੰ ਸਖ਼ਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਉਥੇ ਹੀ ਅੱਜ ਬਾਘਾਪੁਰਾਣਾ ਪੁਲੀਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਬਾਘਾਪੁਰਾਣਾ ਪੁਲੀਸ ਨੇ ਇਕ ਨਸ਼ਾ ਤਸਕਰ ਨੂੰ 70 ਗ੍ਰਾਮ ਹੈਰੋਇਨ ਦੇ ਨਾਲ ਗ੍ਰਿਫਤਾਰ ਕੀਤਾ। ਅਤੇ  ਲੰਬੇ ਸਮੇਂ ਤੋਂ ਭਗੌੜੇ ਚੱਲ ਰਹੇ ਇਕ ਅਪਰਾਧੀ ਨੂੰ ਵੀ ਗ੍ਰਿਫ਼ਤਾਰ ਕੀਤਾ।

ਉੱਥੇ ਹੀ ਬਾਘਾਪੁਰਾਣਾ ਪੁਲੀਸ ਸਟੇਸ਼ਨ ਦੇ  ਅਧਿਕਾਰੀ ਹਰਮਨ ਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਦੇ ਨਾਲ ਡਰੱਗ ਤਸਕਰਾਂ ਦੇ ਨਾਲ ਇਕ ਤਲਾਸ਼ੀ ਅਭਿਆਨ ਚਲਾਇਆ। ਤਲਾਸ਼ੀ ਦੌਰਾਨ ਪਿੰਡ ਘੋਲੀਆ ਕਲਾਂ ਦੇ ਨਿਵਾਸੀ ਹਰਪ੍ਰੀਤ ਸਿੰਘ  ਪੁੱਤਰ ਅਮਰੀਕ ਸਿੰਘ ਦੇ ਕੋਲੋਂ 70 ਗ੍ਰਾਮ ਹੈਰੋਇਨ ਬਰਾਮਦ ਕੀਤੀ । ਆਰੋਪੀ ਹਰਪ੍ਰੀਤ ਸਿੰਘ ਨੂੰ ਉਕਤ ਮਾਮਲੇ ਵਿਚ 21-61-85 ਐੱਨ ਡੀ ਪੀ ਐੱਸ ਐਕਟ ਬਾਘਾਪੁਰਾਣਾ ਪੁਲੀਸ ਸਟੇਸ਼ਨ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।

ਤਲਾਸ਼ੀ ਅਭਿਆਨ ਦੌਰਾਨ ਪਿੰਡ ਫੂਲੇਵਾਲਾ ਦੇ ਚਰਨ ਸਿੰਘ ਪੁੱਤਰ ਪ੍ਰੀਤਮ ਸਿੰਘ ਦੇ ਕੋਲੋਂ ਵੀਹ ਬੋਤਲਾਂ  ਨਾਜਾਇਜ਼ ਸ਼ਰਾਬ ਅਤੇ ਜਗਸੀਰ ਸਿੰਘ ਪੁੱਤਰ ਦਰਸ਼ਨ ਸਿੰਘ ਫੂਲੇਵਾਲਾ ਕੋਲੋਂ 50 ਕਿਲੋ ਲਾਹਣ ਬਰਾਮਦ ਕੀਤੀ। ਇਸ ਤੋਂ ਅਲਾਵਾ ਆਰੋਪੀ ਗੁਰਚਰਨ ਸਿੰਘ ਉਰਫ਼ ਰਿੰਕੂ ਪੁੱਤਰ ਸੱਜਣ ਸਿੰਘ ਭਗਵਾਨਪੁਰ ਨੂੰ ਮਾਨਯੋਗ ਅਦਾਲਤ ਨੇ 09-08- 2018 ਨੂੰ 82/83 ਸੀਆਰਪੀਸੀ ਦੇ ਤਹਿਤ ਭਗੌੜਾ ਘੋਸ਼ਿਤ ਕੀਤਾ ਗਿਆ ਸੀ।

26-02-2021 ਨੂੰ ਏਐਸਆਈ ਗੁਰਤੇਜ ਸਿੰਘ ਪੁਲੀਸ ਸਟੇਸ਼ਨ ਬਾਘਾ ਪੁਰਾਣਾ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ। ਅਤੇ ਮਾਨਯੋਗ ਅਦਾਲਤ ਬਾਘਾ ਪੁਰਾਣਾ ਵਿਖੇ  ਪੇਸ਼ ਕੀਤਾ ਗਿਆ।