ਰਿਮਾਂਡ ਦੌਰਾਨ ਦੋਸ਼ੀਆ ਵੱਲੋਂ ਅੰਮ੍ਰਿਤਸਰ ਦਿਹਾਤੀ ਦੇ ਏਰੀਏ ਵਿੱਚ ਕੀਤੀ ਇਕ ਹੋਰ ਬੈਂਕ ਡਕੈਤੀ ਦਾ ਮੁਕੱਦਮਾ ਟ੍ਰੇਸ
ਵਾਰਦਾਤ ਸਮੇਂ ਪਹਿਨੇ ਕਪੜੇ, 01 ਰਿਵਾਲਵਰ ਅਤੇ 01 ਪਿਸਟਲ 32 ਬੋਰ ਸਮੇਤ 20 ਰੋਂਦ ਜਿੰਦਾ 32 ਬੋਰ ਬਰਾਮਦ
ਅੰਮ੍ਰਿਤਸਰ: ਰਿਮਾਂਡ ਦੌਰਾਨ ਦੋਸ਼ੀਆ ਵੱਲੋਂ ਅੰਮ੍ਰਿਤਸਰ ਦਿਹਾਤੀ ਦੇ ਏਰੀਏ ਵਿੱਚ ਇਕ ਹੋਰ ਬੈਂਕ ਡਕੈਤੀ ਦਾ ਮੁਕੱਦਮਾ ਟ੍ਰੇਸ ਕੀਤਾ ਗਿਆ। ਮੁਲਜ਼ਮਾਂ ਦੀ ਪਛਾਣ ਲਾਲਜੀਤ ਸਿੰਘ ਉਰਫ ਲਾਲੀ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਮੋਹਣੀਆ, ਅੰਮ੍ਰਿਤਸਰ ਤੇ ਗਗਨਦੀਪ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਰਿਸ਼ੀ ਵਿਹਾਰ, ਮਜੀਠਾ ਰੋਡ, ਅੰਮ੍ਰਿਤਸਰ ਵੱਜੋਂ ਹੋਈ।
ਪੀ.ਪੀ.ਐਸ. ਪ੍ਰਭਜੋਤ ਸਿੰਘ, ਏ.ਡੀ.ਸੀ.ਪੀ ਸਿਟੀ-2, ਅੰਮ੍ਰਿਤਸਰ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਕੰਵਲਪ੍ਰੀਤ ਸਿੰਘ, ਪੀ.ਪੀ.ਐਸ, ਏ.ਸੀ.ਪੀ ਪੱਛਮੀ ਦੀ ਅਗਵਾਹੀ ਹੇਠ ਮੁੱਖ ਅਫਸਰ ਥਾਣਾ ਕੰਨਟੋਨਮੈਂਟ, ਸਬ-ਇੰਸਪੈਕਟਰ ਖੂਸ਼ਬੂ ਸ਼ਰਮਾ ਦੀ ਨਿਗਰਾਨੀ ਹੇਠ ਏ.ਐਸ.ਆਈ ਜੰਗ ਬਹਾਦਰ ਇੰਚਾਰਜ ਪੁਲਿਸ ਚੋਕੀ, ਰਾਣੀ ਕਾ ਬਾਗ, ਅੰਮ੍ਰਿਤਸਰ ਵਲੋਂ ਸਮੇਤ ਪੁਲਿਸ ਪਾਰਟੀ ਵੱਲੋ ਦੌਰਾਨੇ ਤਫ਼ਤੀਸ਼ ਦੋਸ਼ੀਆਂ ਦੇ ਇੰਕਸ਼ਾਫ ਕੀਤਾ ਕਿ ਪੀ.ਐਨ.ਬੀ ਬ੍ਰਾਚ, ਕੱਥੂ ਨੰਗਲ, ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਵਿਖੇ ਮਿਤੀ 19-12-2022 ਨੂੰ ਹੋਈ ਬੈਂਕ ਡਕੈਤੀ ਦੀ ਵਾਰਦਾਤ ਨੂੰ ਵੀ ਇਹਨਾ ਵੱਲੋ ਹੀ ਅੰਜਾਮ ਦਿੱਤਾ ਗਿਆ ਸੀ, ਜਿਸ ਵਿੱਚ ਇਹਨਾਂ ਵੱਲੋਂ ਵਾਰਦਾਤ ਸਮੇਂ ਵਰਤੀ 01 ਐਕਟਿਵਾ(ਚੋਰੀਸ਼ੁਦਾ), ਵਾਰਦਾਤ ਸਮੇਂ ਪਹਿਨੇ ਕੱਪੜੇ, 2 ਲੱਖ 90 ਹਜ਼ਾਰ, ਲੁੱਟ ਦੇ ਪੈਸਿਆ ਤੋਂ ਖਰੀਦ ਕੀਤੀ ਜਿਪਸੀ ਅਤੇ ਮੋਬਾਇਲ ਫੋਨ ਬ੍ਰਾਮਦ ਕੀਤੇ ਗਏ।