ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਤੋਂ ਵਿਜੀਲੈਂਸ ਨੇ ਮੁੜ ਕੀਤੀ ਪੁੱਛਗਿੱਛ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿਚ ਕਰੀਬ 3 ਘੰਟੇ ਹੋਏ ਸਵਾਲ-ਜਵਾਬ

Vigilance again questioned former Congress MLA Kushaldeep Singh Kikki Dhillon

ਮੇਰਾ ਸਾਰਾ ਕਾਰੋਬਾਰ ਰਿਕਾਰਡ ਵਿਚ ਹੈ ਅਤੇ ਕੁਝ ਵੀ ਲੁੱਕਿਆ ਹੋਇਆ ਨਹੀਂ : ਕੁਸ਼ਲਦੀਪ ਸਿੰਘ ਢਿੱਲੋਂ

ਫ਼ਰੀਦਕੋਟ : ਫ਼ਰੀਦਕੋਟ ਦੇ ਸਾਬਕਾ ਕਾਂਗਰਸੀ ਵਿਧਾਇਕ ਤੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਮੁੜ ਅੱਜ ਫ਼ਰੀਦਕੋਟ ਵਿਜੀਲੈਂਸ ਦਫ਼ਤਰ ਵਿਚ ਕਰੀਬ 3 ਘੰਟੇ ਤੱਕ ਪੁੱਛਗਿੱਛ ਹੋਈ। ਹਾਲਾਂਕਿ ਸਾਬਕਾ ਵਿਧਾਇਕ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਦੀ ਸਾਰੀ ਜਾਇਦਾਦ ਪਿਤਾ-ਪੁਰਖੀ ਹੈ ਅਤੇ ਅਤੇ ਇਸ ਸਬੰਧੀ ਉਹਨਾਂ ਵਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਹਲਫ਼ਨਾਮਾ ਵੀ ਚੋਣ ਕਮਿਸ਼ਨ ਕੋਲ ਦਿੱਤਾ ਗਿਆ ਸੀ। ਉਨ੍ਹਾਂ ਵਿਜੀਲੈਂਸ ਦੀ ਸਾਰੀ ਕਾਰਵਾਈ ਨੂੰ ਸਿਆਸਤ ਤੋਂ ਪ੍ਰੇਰਿਤ ਦਸਿਆ।

ਇਹ ਵੀ ਪੜ੍ਹੋ:  ਦਾਜ ਦੀ ਬਲੀ ਚੜੀ ਇੱਕ ਹੋਰ ਧੀ! ਗਰਭਵਤੀ ਕੁੜੀ ਨੇ ਪੱਖੇ ਨਾਲ ਲਗਾਇਆ ਫਾਹਾ

ਕੁਸ਼ਲਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਵਿਜੀਲੈਂਸ ਵਿਭਾਗ ਵਲੋਂ ਉਹਨਾਂ ਤੋਂ ਕੁਝ ਦਸਤਾਵੇਜ਼ ਮੰਗੇ ਗਏ ਸਨ ਜੋ ਉਨ੍ਹਾਂ ਵਲੋਂ ਜਮ੍ਹਾ ਕਰਵਾਏ ਗਏ ਸਨ ਉਹਨਾਂ ਵਿਚ ਕੁਝ ਤੱਥ ਸਮਝ ਨਹੀਂ ਸਨ ਆ ਰਹੇ ਉਹੀ ਪੁੱਛਣ ਲਈ ਬੁਲਾਇਆ ਗਿਆ ਸੀ।

ਇਸ ਸਬੰਧੀ ਗੱਲਬਾਤ ਕਰਦਿਆਂ DSP ਵਿਜੀਲੈਂਸ ਜਸਵਿੰਦਰ ਸਿੰਘ ਨੇ ਦੱਸਿਆ ਕਿ ਆਮਦਨ ਤੋਂ ਵੱਧ ਜਾਇਦਾਦ ਨੂੰ ਲੈ ਕੇ ਵਿਜੀਲੈਂਸ ਵਿਭਾਗ ਵਲੋਂ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਖ਼ਿਲਾਫ਼ ਜਾਂਚ ਚੱਲ ਰਹੀ ਹੈ ਜਿਸ ਨੂੰ ਲੈ ਕੇ ਅੱਜ ਉਨ੍ਹਾਂ ਨੂੰ ਪੁੱਛਗਿੱਛ ਲਈ ਦਫ਼ਤਰ ਬੁਲਾਇਆ ਗਿਆ।