ਪੁਲਵਾਮਾ ਹਮਲੇ ਤੋਂ ਬਾਅਦ ਅਤਿਵਾਦੀਆਂ ਦੀ ਤਬਾਹੀ ਲਈ ਮੋਦੀ ਨੇ ਭੇਜੀ ਹਵਾਈ ਸੈਨਾ- ਅਮਿਤ ਸ਼ਾਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੁਲਵਾਮਾ ਅਤਿਵਾਦੀ ਹਮਲੇ ਵਿਚ 44 ਜਵਾਨ ਸ਼ਹੀਦ ਹੋਏ ਸਨ

Amit Shah

ਕ੍ਰਿਸ਼ਨ ਨਗਰ- ਭਾਜਪਾ ਦੇ ਨੇਤਾ ਅਮਿਤ ਸ਼ਾਪ ਨੇ ਕਿਹਾ ਕਿ ਇਸ ਸਾਲ ਫਰਵਰੀ ਵਿਚ ਪੁਲਵਾਮਾ ਹਮਲੇ ਤੋਂ ਬਾਅਦ ਅਤਿਵਾਦੀ ਕੈਂਪਾਂ ਨੂੰ ਤਬਾਹ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਹਵਾਈ ਸੈਨਾ ਭੇਜੀ ਸੀ। ਏਐਨਆਈ ਦੇ ਅਨੁਸਾਰ ਪੱਛਮ ਬੰਗਾਲ ਵਿਚ ਇਕ ਰੈਲੀ ਵਿਚ ਅਮਿਤ ਸ਼ਾਹ ਨੇ ਕਿਹਾ ਕਿ, 'ਪੁਲਵਾਮਾ ਅਤਿਵਾਦੀ ਹਮਲੇ ਵਿਚ 44 ਜਵਾਨ ਸ਼ਹੀਦ ਹੋਏ ਸਨ। ਇਸ ਤੋਂ ਪਹਿਲਾਂ ਅਜਿਹੀਆਂ ਘਟਨਾਵਾਂ ਤੋਂ ਬਾਅਦ ਕੁੱਝ ਨਹੀਂ ਕੀਤਾ ਜਾਦਾਂ ਸੀ ਪਰ ਪੁਲਵਾਮਾ ਹਮਲੇ ਤੋਂ 13 ਦਿਨ ਬਾਅਦ ਮੋਦੀ ਨੇ ਆਪਣੀ ਹਵਾਈ ਸੈਨਾ ਅਤੇ ਸਾਡੇ ਹਵਾਈ ਜ਼ਹਾਜਾਂ ਨੂੰ ਪਾਕਿਸਤਾਨ ਵਿਚ ਅਤਿਵਾਦੀਆਂ ਨੂੰ ਢੇਰ ਕਰਨ ਲਈ ਭੇਜ ਦਿੱਤਾ।

ਅਮਿਤ ਸ਼ਾਹ ਦਾ ਇਹ ਬਿਆਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਸੈਨਾ ਬਲਾਂ ਨੂੰ 'ਮੋਦੀ ਜੀ ਦੀ' ਸੈਨਾ ਸੰਬੋਥਨ ਕਰਨ ਤੋਂ ਕੁੱਝ ਹਫ਼ਤੇ ਬਾਅਦ ਆਇਆ। ਉਨ੍ਹਾਂ ਦੇ ਇਸ ਬਿਆਨ ਤੇ ਚੋਣ ਕਮਿਸ਼ਨ ਨੇ ਉਨ੍ਹਾਂ ਨੂੰ ਨੋਟਿਸ ਦਿੱਤਾ ਸੀ ਅਤੇ ਭਵਿੱਖ ਵਿਚ ਅਜਿਹਾ ਬਿਆਨ ਦੇਣ ਤੋਂ ਬਚਣ ਦੀ ਚਿਤਾਵਨੀ ਦਿੱਤੀ ਸੀ। ਭਾਜਪਾ ਦੇ ਨੇਤਾ ਅਮਿਤ ਸ਼ਾਹ ਨੇ ਦਾਅਵਾ ਕੀਤਾ ਕਿ 26 ਫਰਵਰੀ ਨੂੰ ਸੀਮਾ ਪਾਰ ਕਰ ਕੇ ਪਾਕਿਸਤਾਨ ਵਿਚ ਅਤਿਵਾਦੀ ਕੈਪਾਂ ਉੱਤੇ ਏਅਰ ਸਟ੍ਰਾਈਕ ਤੋਂ ਬਾਅਦ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਚਿਹਰੇ ਦੇ ਰੰਗ ਉੱਡ ਗਏ ਸਨ।

ਉਨ੍ਹਾਂ ਨੇ ਕਿਹਾ ਕਿ ਮਮਤਾ ਜੀ ਅਤੇ ਰਾਹੁਲ ਗਾਂਧੀ ਅਤਿਵਾਦੀਆਂ ਨਾਲ ਗੱਲਬਾਤ ਕਰਨ ਦੀ ਮੰਗ ਕਰ ਰਹੇ ਹਨ। ਸ਼ਾਹ ਨੇ ਕਿਹਾ ਕਿ ਮਮਤਾ ਜੀ ਜੇ ਤੁਸੀਂ ਅਤਿਵਾਦੀਆਂ ਨਾਲ ਈਲੂ-ਈਲੂ ਖੇਡਣਾ ਚਾਹੁੰਦੇ ਹੋ ਤਾਂ ਤੁਸੀਂ ਖੇਡੋ ਇਹ ਭਾਜਪਾ ਸਰਕਾਰ ਹੈ ਜੇ ਓਧਰੋਂ ਗੋਲੀ ਆਵੇਗੀ ਤਾਂ ਇਧਰੋਂ ਗੋਲਾ ਜਾਵੇਗਾ। ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਲੀਡਰਸ਼ਿਪ ਵਾਲੀ ਸਰਕਾਰ ਨੇ ਅਤਿਵਾਦੀਆਂ ਨੂੰ ਪਾਕਿਸਤਾਨ ਵਿਚ ਵੜ ਕੇ ਖਤਮ ਕਰਨ ਦਾ ਫੈਸਲਾ ਲੈ ਲਿਆ ਹੈ। ਸ਼ਾਹ ਨੇ ਕਿਹਾ ਕਿ ਤ੍ਰਿਣਮੂਲ ਕਾਂਗਰਸ ਨੇ ਸਾਰਦਾ ਅਤੇ ਰੋਜ਼ ਵੈਲੀ ਚਿਟ ਫੰਡ ਵਿਚ ਕਰੋੜਾਂ ਰੁਪਇਆ ਦਾ ਘੁਟਾਲਾ ਕੀਤਾ, ਜੇ ਭਾਜਪਾ ਸੱਤਾ ਵਿਚ ਆਈ ਤਾਂ ਚਿਟ ਫੰਡ ਦੇ ਘੋਟਾਲੇ ਵਿਚ ਸ਼ਾਮਲ ਲੋਕਾਂ ਨੂੰ ਜੇਲ ਭੇਜੇਗੀ। 

ਉਨ੍ਹਾਂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਰਾਜ ਦੇ ਲੋਕਾਂ ਦੇ ਸਨਮਾਨ ਵਿਚ ਸਾਬਕਾ ਰਾਸ਼ਟਰਪਤੀ ਪ੍ਰਣਮ ਮੁਖਰਜੀ ਨੂੰ ਭਾਰਤ ਰਤਨ ਦੇ ਨਾਲ ਮਾਣ ਬਖ਼ਸ਼ਿਆ। ਦੱਸ ਦਈਏ ਕਿ 42 ਲੋਕ ਸਭਾ ਸੀਟਾਂ ਵਾਲੇ ਪੱਛਮੀ ਬੰਗਾਲ ਵਿਚ ਸੱਤ ਪੜਾਵਾਂ ਵਿਚ ਵੋਟਾਂ ਪੈਣੀਆਂ ਹਨ। 11 ਅਪ੍ਰੈਲ ਅਤੇ 18 ਅਪ੍ਰੈਲ ਨੂੰ ਦੋ ਪੜਾਵਾਂ ਵਿਚ ਹੋਈਆੰ ਚੋਣਾਂ ਵਿਚ ਪੰਜ-ਪੰਜ ਸੀਟਾਂ ਤੇ ਵੋਟਾਂ ਪਈਆਂ 19 ਮਈ ਨੂੰ ਆਖਰੀ ਪੜਾਅ ਵਿਚ ਵੋਟਾਂ ਪੈਣਗੀਆਂ ਅਤੇ 23 ਮਈ ਨੂੰ ਵੋਟਾਂ ਦੀ ਗਿਣਤੀ ਹੋਵੇਗੀ।