ਭਾਜਪਾ ਉਮੀਦਵਾਰ ਤੇ ਫਿਲਮੀ ਸਟਾਰ ਸੰਨੀ ਦਿਓਲ ਕੱਲ੍ਹ ਆਉਣਗੇ ਪੰਜਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਤੇ ਫਿਲਮੀ ਸਟਾਰ ਸੰਨੀ ਦਿਓਲ 28 ਅਪ੍ਰੈਲ ਨੂੰ ਪੰਜਾਬ ਆਣਗੇ...

Sunny Deol

ਚੰਡੀਗੜ : ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਤੇ ਫਿਲਮੀ ਸਟਾਰ ਸੰਨੀ ਦਿਓਲ 28 ਅਪ੍ਰੈਲ ਨੂੰ ਪੰਜਾਬ ਆਣਗੇ। ਉਹ ਸਿੱਧੇ ਸ਼੍ਰੀ ਹਰਿਮੰਦਰ ਸਾਹਿਬ ਅਤੇ ਦੁਰਗਿਆਣਾ ਮੰਦਰ ਵਿੱਚ ਮੱਥਾ ਟੇਕਣ ਜਾਣਗੇ। ਇਸ ਤੋਂ ਬਾਅਦ 29 ਅਪ੍ਰੈਲ ਨੂੰ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ਭਾਜਪਾ ਦੇ ਸਾਰੇ ਲੀਡਰ ਸੰਨੀ ਦਿਓਲ ਦਾ ਜੋਰ-ਸ਼ੋਰ ਨਾਲ ਸਵਾਗਤ ਕਰਨਗੇ। ਭਾਜਪਾ ਨੇਤਾਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਹੈਡਕੁਆਰਟਰ ਪਠਾਨਕੋਟ ਹੋਵੇਗਾ।

ਉਥੋਂ ਹੀ ਉਹ ਆਪਣਾ ਚੋਣ ਅਭਿਆਨ ਚਲਾਉਣਗੇ। ਭਾਜਪਾ ਮੰਨ ਰਹੀ ਹੈ ਕਿ ਸੰਨੀ ਦਿਓਲ ਦੇ ਆਉਣ ਨਾਲ ਗੁਰਦਾਸਪੁਰ ਸੀਟ ‘ਤੇ ਸਮੀਕਰਨ ਬਦਲ ਗਏ ਹਨ ਅਤੇ ਭਾਜਪਾ ਵਿੱਚ ਜੋਸ਼ ਆ ਗਿਆ ਹੈ 'ਤੇ ਸੰਨੀ ਦਿਓਲ ਦੇ ਚੋਣ ਲੜਨ ਦਾ ਅਸਰ ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਸੀਟ ‘ਤੇ ਵੀ ਪਵੇਗਾ। ਭਾਜਪਾ ਦੇ ਸੀਨੀਅਰ ਸੂਤਰਾਂ ਦਾ ਕਹਿਣਾ ਹੈ ਕਿ ਕੋਈ ਵੀ ਨੇਤਾ ਬਾਗੀ ਨਹੀਂ ਹੋਵੇਗਾ। ਸਭ ਚੋਣ ਪ੍ਰਚਾਰ ਵਿੱਚ ਲੱਗ ਜਾਣਗੇ। ਇਸ ਵਾਰ ਜਿੱਤ ਦਾ ਫ਼ਰਕ ਕਾਫ਼ੀ ਹੋਵੇਗਾ। ਇਸ ਸਮੇਂ ਮੌਜੂਦਾ ਸਰਕਾਰ ਨੂੰ ਲੈ ਕੇ ਲੋਕਾਂ ਵਿੱਚ ਥੋੜ੍ਹਾ ਰੋਸ਼ ਹੈ। ਉਥੇ ਹੀ ਭਾਜਪਾ ਵਿੱਚ ਵੀ ਟਿਕਟ ਵੰਡਣ ਨੂੰ ਲੈ ਕੇ ਘਮਾਸਾਨ ਸ਼ੁਰੂ ਹੋ ਗਿਆ ਹੈ।

ਮਰਹੂਮ ਫਿਲਮ ਸਟਾਰ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਨੂੰ ਵੀ ਟਿਕਟ ਨਾ ਮਿਲਣ ਤੋਂ ਕਾਫ਼ੀ ਨਰਾਜ਼ ਚੱਲ ਰਹੀ ਹੈ। ਉਨ੍ਹਾਂ ਨੇ ਆਜ਼ਾਦ ਚੋਣ ਲੜਨ ਦਾ ਫੈਸਲਾ ਕਰ ਲਿਆ ਹੈ। ਇਸ ਲਈ ਇਸ ਸੀਟ ‘ਤੇ ਸੰਨੀ ਦਿਓਲ ਲਈ ਮੁਸੀਬਤਾਂ ਵੱਧ ਗਈਆਂ ਹਨ। ਭਾਜਪਾ ਨੇ ਇਸ ਸਮੇਂ ਕਿਸੇ ਵੀ ਨੇਤਾ ਨੂੰ ਮਨਾਉਣ ਦੀ ਕੋਸ਼ਿਸ਼ ਨਹੀਂ ਕੀਤੀ ਹੈ। ਭਾਜਪਾ ਦੇ ਕੋਈ ਵੀ ਨੇਤਾ ਇਨ੍ਹਾਂ ਨਾਲ ਸੰਪਰਕ ਨਹੀਂ ਕਰ ਰਿਹਾ ਹੈ ਪਰ ਭਾਜਪਾ ਦੇ ਸੀਨੀਅਰ ਸੂਤਰਾਂ ਦਾ ਕਹਿਣਾ ਹੈ ਕਿ ਇਹਨਾਂ ਵਿਚੋਂ ਕੋਈ ਨੇਤਾ ਬਾਗੀ ਨਹੀਂ ਹੋਵੇਗਾ। ਜੇਕਰ ਹੁੰਦਾ ਹੈ ਤਾਂ ਇਹ ਜ਼ਿਆਦਾ ਨੁਕਸਾਨ ਨਹੀਂ ਕਰ ਸਕਣਗੇ।

ਸੰਨੀ ਦਿਓਲ ਦੇ ਆਉਣ ਨਾਲ ਮੁਕਾਬਲਾ ਕਾਫ਼ੀ ਫਸਵਾਂ ਹੋ ਗਿਆ ਹੈ। ਸੰਨੀ ਦਿਓਲ ਦੇ ਨਾਲ ਉਨ੍ਹਾਂ ਦੇ ਪਿਤਾ ਧਰਮੇਂਦਰ ਅਤੇ ਬੌਬੀ ਦਿਓਲ ਵੀ ਉਨ੍ਹਾਂ ਦੇ ਲਈ ਪ੍ਰਚਾਰ ਕਰਨਗੇ ਅਤੇ ਸੰਨੀ ਦਿਓਲ ਇਸ ਸੀਟ ਕਰ ਕਾਬਜ਼ ਹੋ ਜਾਣਗੇ।