ਹੀਰੋ ਬਣੇ ਥਾਣੇਦਾਰ ‘ਹਰਜੀਤ ਸਿੰਘ’ ਨੂੰ ਸਨਮਾਨਿਤ ਕਰਨ ਲਈ, ਪੰਜਾਬ ਪੁਲਿਸ ਨੇ ਚਲਾਈ ਕੰਪੇਨ
ਅੱਜ ਪੂਰੇ ਸੂਬੇ ਵਿਚ ਥਾਣੇਦਾਰ ਹਰਜੀਤ ਸਿੰਘ ਨੂੰ ਸਨਮਾਨਿਤ ਕਰਨ ਲਈ ਪੰਜਾਬ ਪੁਲਿਸ ਦੇ ਵੱਲੋਂ ਇਕ ਕੰਪੇਨ ਚਲਾਈ ਗਈ ਹੈ।
ਚੰਡੀਗੜ੍ਹ : ਅੱਜ ਪੂਰੇ ਸੂਬੇ ਵਿਚ ਪੰਜਾਬ ਪੁਲਿਸ ਦੇ ਵੱਲੋਂ ਥਾਣੇਦਾਰ ਹਰਜੀਤ ਸਿੰਘ ਨੂੰ ਸਨਮਾਨਿਤ ਕਰਨ ਲਈ ਇਕ ਕੈਪੇਨ ਚਲਾਈ ਗਈ ਹੈ। ਜਿਸ ਤਹਿਤ ਸੂਬੇ ਦੇ ਸਾਰੇ ਪੁਲਿਸ ਕਰਮੀ ਅਤੇ ਡੀਜੀਪੀ ਦਿਨਕਰ ਗੁਪਤਾ ਸਮੇਤ ਆਪਣੇ ਨਾ ਤੇ ਮੈਂ ਹਾਂ ਹਰਜੀਤ ਸਿੰਘ ਦੀ ਨੇਮ ਪਲੇਟ ਲਗਾ ਕੇ ਘੁੰਮ ਰਹੇ ਹਨ। ਇਸ ਤੋਂ ਇਲਾਵਾ ਇਹ ਵੀ ਦੱਸ ਦੱਈਏ ਕਿ ਪੰਜਾਬ ਸਰਕਾਰ ਨੇ ਹਰਜੀਤ ਸਿੰਘ ਦੀ ਇਮਾਨਦਾਰੀ ਅਤੇ ਬਹਾਦਰੀ ਨਾਲ ਡਿਊਟੀ ਕਰ ਤੇ ਉਸ ਨੂੰ ਪ੍ਰਮੋਟ ਕਰਦਿਆਂ ਸਭ ਇੰਸਪੈਕਟਰ ਬਣਾ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨ ਪਹਿਲਾਂ ਪਟਿਆਲਾ ਵਿਖੇ ਡਿਊਟੀ ਦੌਰਾਨ ਨਿੰਗਾ ਵੱਲੋਂ ਹੋਏ ਹਮਲੇ ਵਿਚ ਹਰਜੀਤ ਸਿੰਘ ਦਾ ਹੱਥ ਵੱਡਿਆ ਗਿਆ ਸੀ ਪਰ ਜਿਸ ਤੋਂ ਬਾਅਦ ਚੰਡੀਗੜ੍ਹ ਪੀਜੀਆਈ ਦੇ ਡਾਕਟਰਾਂ ਦੇ ਵੱਲੋਂ ਸਰਜਰੀ ਕਰਕੇ ਉਨ੍ਹਾਂ ਦੇ ਹੱਥ ਨੂੰ ਜੋੜਿਆ ਗਿਆ ਸੀ। ਇਸ ਤੋਂ ਬਾਅਦ ਉਹ ਲੋਕਾਂ ਦੇ ਲਈ ਇਕ ਹੀਰੋ ਬਣ ਕੇ ਉਭਰੇ ਹਨ।
ਫਿਲਹਾਲ ਅਜੇ ਉਹ ਹਸਪਤਾਲ ਵਿਚ ਹੀ ਦਾਖਿਲ ਹਨ ਅਤੇ ਹੁਣ ਉਨ੍ਹਾਂ ਦੀ ਸਿਹਤ ਵਿਚ ਪਹਿਲਾਂ ਨਾਲੋਂ ਕਾਫੀ ਸੁਧਾਰ ਦੱਸਿਆ ਜਾ ਰਿਹਾ ਹੈ। ਅੱਜ ਪੰਜਾਬ ਪੁਲਿਸ ਵੱਲੋਂ ਹਸਪਤਾਲ ਵਿਚ ਦਾਖਲ ਹਰਜੀਤ ਸਿੰਘ ਨੂੰ ਇਕ ਵੱਖੇ ਤਰੀਕੇ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਜਿਸ ਵਿਚ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਸਮੇਂ 80 ਹਜ਼ਾਰ ਦੇ ਕਰੀਬ ਪੁਲਿਸ ਮੁਲਾਜ਼ਮਾਂ ਦੀ ਨੇਮ ਪਲੇਟ ਤੇ ਅੱਜ ਮੈਂ ਹਾਂ ਹਰਜੀਤ ਸਿੰਘ ਲਿਖਿਆ ਗਿਆ ਹੈ।
ਦੱਸ ਦੱਈਏ ਕਿ ਇਸ ਮੁਹਿੰਮ ਦਾ ਅਸਰ ਹਰਿਆਣਾ ਵਿਚ ਵੀ ਵੇਖਣ ਨੂੰ ਮਿਲ ਰਿਹਾ ਹੈ। ਇਥੇ ਰੇਵਾੜੀ ਵਿਚ ਪੁਲਿਸ ਨਾਕਿਆਂ ਤੇ ਖੜੇ ਮੁਲਾਜ਼ਮ ਵੀ ਮੈਂ ਹਾਂ ਹਰਜੀਤ ਸਿੰਘ ਦਾ ਸਲੋਗਨ ਲਿਖ ਕੇ ਡਿਊਟੀ ਕਰ ਰਹੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।