ਏਅਰ ਚੀਫ਼ ਮਾਰਸ਼ਲ ਧਨੋਆ ਨੇ ਬਠਿੰਡਾ 'ਚ ਉਡਾਇਆ 'ਮਿਗ-21'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਾਰਗਿਲ ਯੁੱਧ ਦੀ 20ਵੀਂ ਵਰ੍ਹੇਗੰਢ ਮੌਕੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

Birender Singh Dhanoa

ਬਠਿੰਡਾ- ਦੇਸ਼ ਵਿਚ ਕਾਰਗਿਲ ਯੁੱਧ ਦੀ 20ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ। ਇਸ ਮੌਕੇ 'ਤੇ ਭਾਰਤੀ ਹਵਾਈ ਫ਼ੌਜ ਦੇ ਮੁਖੀ ਏਅਰ ਚੀਫ਼ ਮਾਰਸ਼ਲ ਬੀਐਸ ਧਨੋਆ ਨੇ ਬਠਿੰਡਾ ਦੇ ਭਸਿਆਣਾ ਏਅਰ ਫੋਰਸ ਸਟੇਸ਼ਨ ਤੋਂ ਮਿਗ-21 ਨੂੰ ਉਡਾ ਕੇ ਸ਼ਹੀਦ ਫ਼ੌਜੀਆਂ ਨੂੰ ਸ਼ਰਧਾਂਜਲੀ ਦਿੱਤੀ।

ਇਸ ਮੌਕੇ 'ਤੇ ਏਅਰ ਚੀਫ਼ ਮਾਰਸ਼ਲ ਬੀਐਸ ਧਨੋਆ ਨੇ ਸਕੁਇਰਡਨ ਲੀਡਰ ਅਜੇ ਅਹੂਜਾ ਨੂੰ ਸ਼ਰਧਾਂਜਲੀ ਦਿੱਤੀ ਜੋ 1999 ਵਿਚ ਹੋਈ ਕਾਰਗਿਲ ਜੰਗ ਸਮੇਂ ਅਪਰੇਸ਼ਨ ਸਫ਼ੈਦ ਸਾਗਰ ਦੌਰਾਨ ਸ਼ਹੀਦ ਹੋ ਗਏ ਸਨ। ਇਸ ਦੌਰਾਨ ਹਵਾਈ ਫ਼ੌਜ ਦੇ ਭਸਿਆਣਾ ਏਅਰ ਸਟੇਸ਼ਨ 'ਤੇ ਮਿਗ-21 ਜਹਾਜ਼ਾਂ ਨਾਲ 'ਮਿਸਿੰਗ ਮੈਨ' ਆਕ੍ਰਿਤੀ ਬਣਾਈ ਗਈ।

ਇਸ ਉਡਾਨ ਵਿਚ ਧਨੋਆ ਦੇ ਨਾਲ-ਨਾਲ ਏਅਰ ਮਾਰਸ਼ਲ ਆਰ ਨਾਂਬੀਆਰ ਨੇ ਵੀ ਹਿੱਸਾ ਲਿਆ। ਦਸ ਦਈਏ ਕਿ ਬਠਿੰਡਾ ਨੇੜੇ ਪੈਂਦੇ ਹਵਾਈ ਫੌਜ ਦੇ ਇਸ ਏਅਰ ਸਟੇਸ਼ਨ 'ਤੇ ਕਾਰਗਿਲ ਜੰਗ ਦੀ 20ਵੀਂ ਵਰ੍ਹੇਗੰਢ ਮੌਕੇ ਸ਼ਹੀਦ ਹੋਏ ਹਵਾਈ ਫ਼ੌਜ ਦੇ ਜਵਾਨਾਂ ਦੀ ਯਾਦ ਵਿਚ ਇਕ ਪ੍ਰੋਗਰਾਮ ਕਰਵਾਇਆ ਗਿਆ ਸੀ।