ਬਠਿੰਡਾ ਦੇ ਜੰਗਲ 'ਚੋਂ ਮਿਲੀ ਸੜੀ ਹੋਈ ਲਾਸ਼, ਬਦਬੂ ਆਉਣ 'ਤੇ ਪਿਆ ਰੌਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮ੍ਰਿਤਕ ਨੌਜਵਾਨ ਕੋਲੋ ਮਿਲਿਆ ਨਸ਼ੇ ਦਾ ਟੀਕਾ

photo

 

ਬਠਿੰਡਾ: ਬਠਿੰਡਾ ਜ਼ਿਲ੍ਹੇ ਦੇ ਪਿੰਡ ਨਥਾਣਾ ਦੇ ਜੰਗਲ ਵਿਚੋਂ ਇਕ ਨੌਜਵਾਨ ਦੀ ਸੜੀ ਹੋਈ ਲਾਸ਼ ਮਿਲੀ ਹੈ। ਨੌਜਵਾਨ ਦਾ ਮੋਬਾਈਲ ਫ਼ੋਨ ਸਵਿੱਚ ਆਫ਼ ਹੈ ਅਤੇ ਇੱਕ ਇੰਜੈਕਸ਼ਨ ਮਿਲਿਆ ਹੈ, ਜਿਸ ਤੋਂ ਜਾਪਦਾ ਹੈ ਕਿ ਨੌਜਵਾਨ ਨੇ ਨਸ਼ੇ ਦਾ ਟੀਕਾ ਲਗਾਇਆ ਹੋਵੇਗਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਲਾਸ਼ 'ਚੋਂ ਬਦਬੂ ਦੂਰ-ਦੂਰ ਤੱਕ ਫੈਲਣ ਦਾ ਪਤਾ ਕਿਸੇ ਰਾਹਗੀਰ ਨੂੰ ਲੱਗਾ ਤਾਂ ਉਸ ਨੇ ਪੁਲਿਸ ਨੂੰ ਸੂਚਨਾ ਦਿਤੀ।

ਇਹ ਵੀ ਪੜ੍ਹੋ: 2 ਮਹੀਨੇ ਪਹਿਲਾ ਹੀ ਕੈਨੇਡਾ ਗਈ ਪੰਜਾਬਣ ਦੀ ਸੜਕ ਹਾਦਸੇ 'ਚ ਮੌਤ

ਜਿਸ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚ ਗਈ। ਘਟਨਾ ਦੀ ਸੂਚਨਾ ਮਿਲਣ ਦੇ ਬਾਅਦ ਮੌਕੇ 'ਤੇ ਪੁੱਜੀ ਪੁਲਿਸ ਨੇ ਸੰਸਥਾ ਦੇ ਮੈਂਬਰਾਂ ਦੀ ਮਦਦ ਨਾਲ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਰਾਮਪੁਰਾ ਵਿਖੇ ਪਹੁੰਚਾਇਆ। ਯੂਥ ਵੈਲਫੇਅਰ ਸੁਸਾਇਟੀ ਦੇ ਮੁਖੀ ਸੋਨੂੰ ਨੇ ਦੱਸਿਆ ਕਿ ਪਿੰਡ ਨਥਾਣਾ ਵਿੱਚ ਸਰਹਿੰਦ ਨਹਿਰ ਨੇੜੇ ਜੰਗਲ ਵਿਚ ਇਕ ਨੌਜਵਾਨ ਦੀ ਸੜੀ ਹੋਈ ਲਾਸ਼ ਪਈ ਹੋਣ ਦੀ ਸੂਚਨਾ ਮਿਲੀ ਸੀ।

ਇਹ ਵੀ ਪੜ੍ਹੋ: ਅਸਮਾਨੀ ਬਿਜਲੀ ਡਿੱਗਣ ਨਾਲ ਮੱਝ ਦੀ ਹੋਈ ਮੌਤ, ਪੀੜਤ ਨੇ ਬੈਂਕ ਤੋਂ ਕਰਜ਼ਾ ਲੈ ਕੇ ਖਰੀਦੀ ਸੀ ਮੱਝ  

ਜਿਸ ਤੋਂ ਬਾਅਦ ਵਲੰਟੀਅਰ ਹਰਸ਼ਿਤ ਚਾਵਲਾ, ਵਰਕਰ ਸਤਨਾਮ ਸਿੰਘ, ਮਾਨਿਕ ਸਿੰਘ ਅਤੇ ਥਾਣਾ ਸਿਟੀ ਰਾਮਪੁਰਾ ਦੀ ਪੁਲਿਸ ਬਠਿੰਡਾ ਨੌਜਵਾਨ ਵੈਲਫੇਅਰ ਸੋਸਾਇਟੀ ਦੀ ਟੀਮ ਮੌਕੇ 'ਤੇ ਪਹੁੰਚ ਗਈ | ਨੌਜਵਾਨ ਦੀ ਲਾਸ਼ ਕਰੀਬ 15 ਦਿਨ ਪੁਰਾਣੀ ਲੱਗਦੀ ਹੈ ਤੇ ਬੁਰੀ ਤਰ੍ਹਾਂ ਸੜੀ ਹੋਈ ਹੈ। ਲਾਸ਼ ਵਿਚ ਕੀੜੇ ਪੈ ਗਏ, ਚਮੜੀ ਪਿਘਲ ਚੁੱਕੀ ਸੀ ਅਤੇ ਬਦਬੂ ਦੂਰ-ਦੂਰ ਤੱਕ ਫੈਲ ਰਹੀ ਸੀ। ਲਾਸ਼ ਕੋਲੋਂ ਇਕ ਟੀਕਾ ਬਰਾਮਦ ਹੋਇਆ, ਜਿਸ ਵਿਚ ਕੁਝ ਤਰਲ ਪਦਾਰਥ ਵੀ ਸੀ, ਜਿਸ ਤੋਂ ਲੱਗਦਾ ਸੀ ਕਿ ਮ੍ਰਿਤਕ ਨੇ ਚਿੱਟਾ ਦਾ ਟੀਕਾ ਲਗਾਇਆ ਹੋਵੇਗਾ ਤੇ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੇ ਨੀਲੀ ਜੀਨਸ ਦੀ ਪੈਂਟ, ਜੁੱਤੀ ਅਤੇ ਟੀ-ਸ਼ਰਟ ਤੋਂ ਇਲਾਵਾ ਖੱਬੇ ਹੱਥ ਵਿੱਚ ਘੜੀ, ਹਲਕੇ ਭੂਰੇ ਰੰਗ ਦੀ ਬੈਲਟ ਪਾਈ ਹੋਈ ਸੀ।