ਬੁੜੈਲ ਜੇਲ ਨੇ ਸ਼ੁਰੂ ਕੀਤੀ ਆਨਲਾਈਨ ਫ਼ੂਡ ਸੇਵਾ
ਵਧਦੇ ਆਨਲਾਈਨ ਫੂਡ ਕ੍ਰੈਡਿਟ ਪੇਸ਼ੇ ਵਿਚ ਬੁੜੈਲ ਜੇਲ ਸ਼ਾਇਦ ਦੇਸ਼ ਦੀ ਪਹਿਲੀ ਜੇਲ ਬਣ ਗਈ ਹੈ। ਜੇ ਤੁਸੀ ਘਰ ਵਿਚ ਇੱਕ ਵੱਡੀ ਪਾਰਟੀ ਦੀ ਮੇਜ਼ਬਾਨੀ ਕਰਨ...
ਚੰਡੀਗੜ੍ਹ, : ਵਧਦੇ ਆਨਲਾਈਨ ਫੂਡ ਕ੍ਰੈਡਿਟ ਪੇਸ਼ੇ ਵਿਚ ਬੁੜੈਲ ਜੇਲ ਸ਼ਾਇਦ ਦੇਸ਼ ਦੀ ਪਹਿਲੀ ਜੇਲ ਬਣ ਗਈ ਹੈ। ਜੇ ਤੁਸੀ ਘਰ ਵਿਚ ਇੱਕ ਵੱਡੀ ਪਾਰਟੀ ਦੀ ਮੇਜ਼ਬਾਨੀ ਕਰਨ ਦੀ ਯੋਜਨਾ ਬਣਾਉਂਦੇ ਹੋ ਤਾਂ ਵੇਬਸਾਈਟ chdmodeljail.gov.in ਉੱਤੇ ਜਾਓ, ਭੋਜਨ ਅਤੇ ਹੋਰ ਵਿਕਲਪਾਂ ਉੱਤੇ ਕਲਿਕ ਕਰੋ ਅਤੇ ਤੁਸੀ ਅਪਣੇ ਦਰਵਾਜ਼ੇ ਉੱਤੇ ਕੈਦੀਆਂ ਵਲੋਂ ਤਿਆਰ ਕੀਤੇ ਜਾਣ ਵਾਲੇ ਸਵਾਦਿਸ਼ਟ ਸਮੋਸੇ ਜਾਂ ਰਸੀਲੇ ਗੁਲਾਬ ਜਾਮੁਨ ਜੇਲ੍ਹ ਅਧਿਕਾਰੀਆਂ ਦੇ ਹੱਥੋਂ ਪ੍ਰਾਪਤ ਕਰ ਸਕਦੇ ਹੋ।
ਇਸ ਆਨਲਾਈਨ ਫ਼ੂਡ ਆਰਡਰ ਦੀਆਂ ਕੀਮਤਾਂ ਨੂੰ ਵੀ ਠੀਕ ਠਾਕ ਰੱਖਿਆ ਗਿਆ ਹੈ। ਜੇਕਰ ਤੁਸੀ ਇੱਕ ਸੈਂਡਵਿਚ ਚਾਹੁੰਦੇ ਹੋ, ਤਾਂ ਤੁਸੀ ਇਸ ਨੂੰ ਸਿਰਫ਼ 19 ਰੁਪਏ ਵਿਚ ਹੀ ਪ੍ਰਾਪਤ ਕਰ ਸਕਦੇ ਹੋ। ਜੇ ਤੁਸੀਂ ਘੱਟੋ-ਘੱਟ 50 ਆਰਡਰ ਕਰਦੇ ਹੋ ਤਾਂ ਇਸ ਦੀ ਕੀਮਤ 13 ਰੁਪਏ ਪ੍ਰਤੀ ਪੀਸ ਹੋ ਜਾਂਦੀ ਹੈ। ਜੀਐਸਟੀ 5 % ਹੈ। ਮੇਨਿਊ ਵਿਚ ਪਹਿਲਾਂ ਹੀ ਬਹੁਤ ਕੁੱਝ ਹੈ ਅਤੇ ਸੈਕਟਰ 51 ਵਿਚ ਬੁੜੈਲ ਜੇਲ੍ਹ ਦੇ ਅਧਿਕਾਰੀਆਂ ਨੇ ਕਿਹਾ ਕਿ ਇਸ ਵਿਚ ਹੋਰ ਵੀ ਸਮੱਗਰੀ ਜੋੜੀ ਜਾਣੀ ਬਾਕੀ ਹੈ। ਓਪੀ ਮਿਸ਼ਰਾ (ਆਈਜੀ, ਜੇਲ੍ਹ) ਨੇ ਆਸ ਪ੍ਰਗਟਾਈ ਕਿ ਇਹ ਵਪਾਰ ਕਾਫ਼ੀ ਚੰਗਾ ਹੈ ਅਤੇ ਇਹ ਜ਼ਰੂਰ ਚੱਲੇਗਾ।
ਕੁਝ ਲੋਕਾਂ ਦੇ ਵਿਚਾਰ ਉਨ੍ਹਾਂ ਕੈਦੀਆਂ ਦੇ ਪ੍ਰਤੀ ਨਰਮ ਵੀ ਹਨ। ਜਿਹਨਾਂ ਦਾ ਕਹਿਣਾ ਹੈ ਕਿ ਜੇ ਉਹ ਇਸ ਉਪਰਾਲੇ ਵਿਚ ਸਾਥ ਨਿਭਾਉਣਗੇ ਤਾਂ ਸ਼ਾਇਦ ਜੇਲ੍ਹ ਚੋਂ ਰਿਹਾਅ ਹੋਏ ਕੈਦੀ ਅਪਣਾ ਵਪਾਰ ਬਾਹਰਲੀ ਦੁਨੀਆ 'ਚ ਖੋਲ੍ਹ ਸਕਦੇ ਅਤੇ ਇਕ ਚੰਗੀ ਜ਼ਿੰਦਗੀ ਬਤੀਤ ਕਰ ਸਕਦੇ ਹਨ ਅਧਿਕਾਰੀਆਂ ਨੇ ਦੱਸਿਆ ਕਿ ਮਾਹਿਰਾਂ ਦੀ ਨਿਗਰਾਨੀ ਹੇਠ ਸਿਖਲਾਈ ਪ੍ਰਾਪਤ ਕੈਦੀਆਂ ਵੱਲੋਂ ਵਿਕਰੀ 'ਤੇ ਹੋਣ ਵਾਲੇ ਸਾਰੇ ਭੋਜਨ ਉਤਪਾਦ ਤਿਆਰ ਕੀਤੇ ਗਏ ਹਨ। ਇੱਕ ਜੇਲ੍ਹ ਅਧਿਕਾਰੀ ਨੇ ਕਿਹਾ, ਉਦਾਹਰਣ ਦੇ ਲਈ,
ਜੋ ਲੋਕ ਜੇਲ੍ਹ ਵਿੱਚ ਮਠਿਆਈ ਬਣਾਉਂਦੇ ਹਨ, ਤਾਂ ਉਹ ਮਠਿਆਈ ਦੀ ਦੁਕਾਨ ਵਿਚ ਕੰਮ ਕਰ ਸਕਦੇ ਹਨ ਜਾਂ ਫਿਰ ਬਾਹਰ ਜਾਂ ਕੇ ਉਹ ਅਪਣੀ ਦੁਕਾਨ ਖੋਲ੍ਹ ਸਕਦੇ ਹਨ। ਓ ਪੀ ਮਿਸ਼ਰਾ ਨੇ ਕਿਹਾ ਕਿ ਜਿਹੜੇ ਲੋਕ ਖਾਣੇ ਦੀ ਹੋਮ ਡਿਲੀਵਰੀ ਵਿਚ ਦਿਲਚਸਪੀ ਨਹੀਂ ਰੱਖਦੇ ਪਰ ਕੈਦੀਆਂ ਵਲੋਂ ਬਣਾਈਆਂ ਚੀਜ਼ਾਂ ਖਾਣਾ ਚਾਹੁੰਦੇ ਹਨ ਤਾਂ ਉਹ ਜੇਲ੍ਹ ਵਿਚ ਸ਼ਾਪਿੰਗ-ਕਮ-ਵਿਜ਼ਿਟਰ ਕੰਪਲੈਕਸ ਵਿਚ ਜਾ ਕਿ ਇਹ ਲੁਤਫ਼ ਉਠਾ ਸਕਦੇ ਹਨ, ਯਾਨੀ ਮਾਡਲ ਜੇਲ੍ਹ ਸੈਕਟਰ 51 ਵਿਚ ਜਾ ਸਕਦੇ ਹਨ। ਦੱਸ ਦਈਏ ਕਿ ਇੱਕ ਵਿਸ਼ੇਸ਼ ਆਊਟਲੈਟ ਛੇਤੀ ਹੀ ਸੈਕਟਰ 22 ਵਿੱਚ ਆ ਰਿਹਾ ਹੈ।