ਪਿੰਡ ਮਹਿਸ ਵਿਖੇ ਨਸ਼ਿਆਂ ਵਿਰੁਧ ਮੁਹਿੰਮ ਸ਼ੁਰੂ
ਨਸ਼ਿਆ ਖਿਲਾਫ ਪੰਜਾਬ ਪੁਲਿਸ ਵੱਲੋਂ ਪਿੰਡ ਪਿੰਡ ਜਾਕੇ ਸੈਮੀਨਾਰ ਵੀ ਕਰਵਾਏ ਜਾ ਰਹੇ ਹਨ ਪਰ ਨਸ਼ਿਆ ਦੇ ਕਾਰੋਬਾਰ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ...
ਨਾਭਾ: ਨਸ਼ਿਆ ਖਿਲਾਫ ਪੰਜਾਬ ਪੁਲਿਸ ਵੱਲੋਂ ਪਿੰਡ ਪਿੰਡ ਜਾਕੇ ਸੈਮੀਨਾਰ ਵੀ ਕਰਵਾਏ ਜਾ ਰਹੇ ਹਨ ਪਰ ਨਸ਼ਿਆ ਦੇ ਕਾਰੋਬਾਰ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਕਾਰਵਾਈ ਨਹੀਂ ਕੀਤੀ ਜਾ ਰਹੀ। ਜਿਸ ਸਦਕਾਂ ਹੁਣ ਪਿੰਡ ਦੇ ਲੋਕਾਂ ਨੇ ਖੁਦ ਬੀੜਾ ਚੁੱਕ ਲਿਆ ਹੈਕਿ ਉਹ ਆਪਣੇ ਪਿੰਡ ਨੂੰ ਨਸ਼ਿਆ ਦੀ ਦਲਦਲ ਤੋਂ ਬਾਹਰ ਕੱਢਣਗੇ। ਨਾਭਾ ਦੇ ਪਿੰਡ ਮੈਹਸ ਵਿਖੇ ਨਸ਼ਾ ਵੇਚਣ ਵਾਲਿਆਂ ਵਿਰੁਧ ਪੁਲਿਸ ਵਲੋਂ ਕਾਰਵਾਈ ਨਾ ਕਰਨ ਕਰ ਕੇ ਪਿੰਡ ਵਾਸੀਆਂ ਨੇ ਖਾਸ ਤੌਰ ਤੇ ਪਿੰਡ ਦੇ ਨੌਜਵਾਨਾਂ ਨੇ ਨਸ਼ਿਆਂ ਵਿਰੁਧ ਇਕ ਮੁਹਿੰਮ ਸੁਰੂ ਕੀਤੀ ਹੈ
ਜਿਨ੍ਹਾਂ ਪਿੰਡ ਵਿਚ ਨਸ਼ੇ ਵੇਚਣ ਵਾਲੇ ਤਸਕਰਾਂ ਨੂੰ ਖੁਦ ਫੜ ਕੇ ਪੁਲਿਸ ਦੇ ਹਵਾਲੇ ਕਰ ਦਿਤਾ ਅਤੇ ਦੁਬਾਰਾ ਪਿੰਡ ਵਿੱਚ ਨਸ਼ਿਆ ਨੂੰ ਵੇਚਣ 'ਤੇ ਪੂਰੀ ਪਾਬੰਦੀ ਲਾਉਣ ਦਾ ਪ੍ਰਣ ਕੀਤਾ।ਜਾਣਕਾਰੀ ਅਨੁਸਾਰ ਪਿੰਡ ਵਾਸੀਆ ਨੇ ਨਸ਼ਾ ਵੇਚਣ ਵਾਲਿਆ ਕੋਲ ਪਹਿਲਾਂ ਪਿੰਡ ਦੇ ਕੁਝ ਨੌਜਵਾਨਾਂ ਵੱਲੋ ਨਸ਼ੇ ਦੇ ਕੁਝ ਪੱਤੇ ਮੰਗਵਾਏ ਅਤੇ ਬਾਅਦ ਵਿੱਚ ਮੌਕੇ ਤੇ ਪੁਲਿਸ ਨੂੰ ਬੁਲਾਕੇ ਡਾਕਟਰੀ ਦੀ ਦੁਕਾਨ ਕਰਨਵਾਲੇ ਇੱਕ ਵਿਅਕਤੀ ਅਤੇ ਇੱਕ ਕਰਿਆਣਾ ਦੇ ਦੁਕਾਨ ਕਰਨ ਵਾਲਾ ਨਸ਼ਾ ਤਸਕਰ ਗ੍ਰਿਫਤਾਰ ਕਰਵਾਇਆ। ਕਈ ਘੰਟੇ ਬੀਤ ਜਾਣ ਦੇ ਬਾਵਜੂਦ ਸਦਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਿਸ ਤੋਂ ਇਹ ਸਪੱਸ਼ਟ ਹੁੰਦਾ ਹੈ
ਕਿ ਪੁਲਿਸ ਦੀ ਢਿੱਲੀ ਕਾਰਵਾਈ ਦਾਲ ਵਿੱਚਕੁਝ ਨਾ ਕੁਝ ਕਾਲਾ ਜਰੂਰ ਹੈ। ਇਸ ਸਬੰਧੀ ਸਦਰ ਥਾਣਾ ਦੇ ਐਸ.ਐਚ.ਓ ਬਿੱਕਰ ਸਿੰਘ ਸੋਹੀ ਜੋ ਕੈਬਨਿਟ ਮੰਤਰੀ ਧਰਮਸੋਤ ਦੇ ਧਰਨੇ ਦੌਰਾਨ ਮੌਜੂਦ ਸਨ ਮਾਮਲੇ ਬਾਰੇ ਗੱਲਬਾਤ ਕਰਨੀ ਚਾਹੀ ਤਾਂ ਉਨਾਂ ਕੁਝ ਵੀ ਕਹਿਣ ਤੋਂ ਸਾਫ ਇਨਕਾਰ ਕਰਦੇ ਚਲੇ ਗਏ। ਇਸ ਸਾਰੇ ਮਾਮਲੇ ਸਬੰਧੀ ਜਦੋਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਪੁਲਿਸ ਵੱਲੋਂ ਜਿਹੜੇ ਦੋਵੇ ਵਿਅਕਤੀ ਗ੍ਰਿਫ਼ਤਾਰ ਕੀਤੇ ਹਨ ਜੇਕਰ ਉਨਾਂ ਕੋਲੋ ਕੋਈ ਨਸ਼ਾ ਬਰਾਮਦ ਹੋਵੇਗਾ ਤਾਂ ਉਨਾਂ ਖਿਲਾਫ ਸਖਤ ਕਾਰਵਾਈ ਕੀਤੀਜਾਵੇਗੀ ਪਰ ਜੇਕਰ ਉਨਾਂ ਕੋਲੋ ਕੋਈ ਨਸ਼ਾ ਨਹੀਂ ਮਿਲਦਾ ਤਾਂ ਉਨਾਂ ਨੂੰ ਛੱਡ ਦਿਤਾ ਜਾਵੇਗਾ।