ASI ਗੁਰਬਚਨ ਸਿੰਘ ਨੇ ਨਸ਼ਿਆਂ ਖ਼ਿਲਾਫ਼ ਕੀਤਾ ਨਵੇਂ ਤਰੀਕੇ ਦੀ ਜੰਗ ਦਾ ਆਗਾਜ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਪੂਰਥਲਾ ਜ਼ਿਲ੍ਹੇ ਦੇ ਇਕ ਏਐਸਆਈ ਨੇ ਨਸ਼ੀਲੇ ਪਦਾਰਥਾਂ ਅਤੇ ਵਾਤਾਵਰਨ ਪ੍ਰਦੂਸ਼ਣ ਦੇ ਖਿਲਾਫ ਆਪਣੇ ਵਿਲੱਖਣ ਕੰਮ ਲਈ "ਹਰੇ ਥਨੇਦਾਰ" ਦਾ ਨਾਂ ਕਮਾਇਆ ਹੈ।

ASI Gurbachan Singh Anti Drug Unique War Begin

ਕਪੂਰਥਲਾ ਜ਼ਿਲ੍ਹੇ ਦੇ ਇਕ ਏਐਸਆਈ ਨੇ ਨਸ਼ੀਲੇ ਪਦਾਰਥਾਂ ਅਤੇ ਵਾਤਾਵਰਨ ਪ੍ਰਦੂਸ਼ਣ ਦੇ ਖਿਲਾਫ ਆਪਣੇ ਵਿਲੱਖਣ ਕੰਮ ਲਈ "ਹਰੇ ਥਨੇਦਾਰ" ਦਾ ਨਾਂ ਕਮਾਇਆ ਹੈ। ਏਐਸਆਈ ਗੁਰਬਚਨ ਸਿੰਘ ਨੇ ਉਨ੍ਹਾਂ ਹਜ਼ਾਰਾਂ ਲੋਕਾਂ ਦੇ ਪਰਿਵਾਰਾਂ ਨੂੰ ਪੱਤਰ ਲਿਖੇ ਹਨ, ਜਿਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਨਸ਼ਾਖੋਰੀ ਜਾਂ ਸੜਕ ਹਾਦਸਿਆਂ ਵਿੱਚ ਗੁਆ ਦਿੱਤੀਆਂ ਹਨ। ਇਸ ਤੋਂ ਇਲਾਵਾ, ਉਸਨੇ ਲੋਕਾਂ ਨੂੰ ਨਸ਼ਾਖੋਰੀ ਖਿਲਾਫ ਸਿੱਖਿਆ ਦੇਣ ਲਈ ਅਤੇ ਇਹ ਮਾੜੀ ਆਦਤ ਨੂੰ ਤਿਆਗਣ ਲਈ ਇਕ ਲੱਖ ਤੋਂ ਵੱਧ ਲੋਕਾਂ ਨੂੰ ਪੈਂਫਲੇਟ ਵੰਡੇ।