ਬਰਗਾੜੀ ਕਾਂਡ ਮੋਰਚੇ ਦਾ ਸ਼੍ਰੋਮਣੀ ਅਕਾਲੀ (ਅ) ਵਲੋਂ ਪੂਰਨ ਸਮਰਥਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੀਤੇ ਕਈ ਵਰ੍ਹਿਆਂ ਤੋਂ ਸ਼ਬਦ ਗੁਰੂ ਸ਼੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਬੇਅੱਦਬੀ ਮਾਮਲਿਆਂ ਨੂੰ ਲੈ ਕੇ ਵਾਪਰੇ ਬਰਗਾੜੀ ਕਾਂਡ......

Bhai Jarnail Singh Sakhira

ਅੰਮ੍ਰਿਤਸਰ  : ਬੀਤੇ ਕਈ ਵਰ੍ਹਿਆਂ ਤੋਂ ਸ਼ਬਦ ਗੁਰੂ ਸ਼੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਬੇਅੱਦਬੀ ਮਾਮਲਿਆਂ ਨੂੰ ਲੈ ਕੇ ਵਾਪਰੇ ਬਰਗਾੜੀ ਕਾਂਡ ਤੋਂ ਬੇਹੱਦ ਸਖਤ ਨਾਰਾਜ਼ ਸਰਬੱਤ ਖਾਲਸਾ 2015 ਦੇ ਦੌਰਾਨ ਥਾਪੇ ਗਏ ਕੌਮੀ ਜੱਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋਂ ਕੌਮੀ ਜੱਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ, ਕੌਮੀ ਜੱਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਦੇ ਸਹਿਯੋਗ ਨਾਲ 1 ਜੂਨ ਤੋਂ ਲਗਾਏ ਗਏ ਮੋਰਚੇ ਦੀ ਹਮਾਇਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਅ) ਦੇ ਜਨਰਲ ਸਕੱਤਰ ਭਾਈ ਜਰਨੈਲ ਸਿੰਘ ਸਖੀਰਾ ਨੇ ਸਮੂਹ ਸਿੱਖ ਸੰਗਤਾਂ ਪੰਥਕ ਹਿਤੈਸ਼ਿਆਂ, ਪੰਥਕ ਦਰਦੀਆਂ ਨੂੰ ਇਸ ਮੋਰਚੇ ਵਿੱਚ ਵੱਧ-ਚੱੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਹੈ

ਨਾਲ ਹੀ ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਉਸ ਸਮੇਂ ਦੇ ਉÎੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਪੁਲਿਸ ਮੁੱਖ ਸੁਮੇਧ ਸੈਣੀ ਤੇ ਵੀ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ ਹੈ। ਬਰਗਾੜੀ ਕਾਂਡ ਦੌਰਾਨ ਜੋ ਕੁੱਝ ਵੀ ਵਾਪਰਿਆ ਉਹ ਇਨ੍ਹਾਂ ਦੋਨ੍ਹਾਂ ਦੇ ਇਸ਼ਾਰੇ ਤੇ ਹੀ ਵਾਪਰਿਆ ਸੀ। ਬਰਗਾੜੀ ਕਾਂਡ ਦੌਰਾਨ ਸ਼ਹੀਦ ਹੋਏ ਸਿੰਘਾਂ ਦੇ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਤੇ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਦੇ ਵਿੱਚ ਨਜ਼ਰਬੰਦ ਸਜਾ ਪੂਰੀ ਕਰ ਚੁੱਕੇ ਸਿੰਘਾਂ ਦੀ ਰਿਹਾਈ ਨੂੰ ਲੈ ਕੇ 1 ਜੂਨ ਤੋਂ ਉਲੀਕੇ ਗਏ ਮੋਰਚੇ ਦੀ ਸ਼੍ਰੋਮਣੀ ਅਕਾਲੀ ਦਲ (ਅ) ਜਿੱਥੇ ਮੁਕੰਮਲ ਹਮਾਇਤ ਕਰਦਾ ਹੈ ਉÎੱਥੇ ਨਾਂਲ ਹੀ ਸਰਕਾਰ ਨੂੰ ਚੇਤਾਵਨੀ ਦਿੰਦਾ ਹੈ

ਕਿ ਜਦੋਂ ਤੱਕ ਮੰਗਾਂ ਪੂਰੀਆਂ ਨਾ ਹੋਈਆਂ ਉਦੋਂ ਤੱਕ ਮੋਰਚਾ ਜਾਰੀ ਰਹੇਗਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਰੜੀ ਨਿੰਦਿਆਂ ਕਰਦਿਆਂ ਕਿਹਾ ਕਿ ਸੱਤਾ ਦੇ ਕਾਬਜ਼ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਸ਼੍ਰੀ ਗੁਰੂ ਗੰ੍ਰਥ ਸਾਹਿਬ ਦੀ ਬੇਅੱਦਬੀ ਮਾਮਲਿਆਂ ਨਾਂਲ ਜੁੜੇ ਗ੍ਰਿਫਤਾਰ ਕਰ ਕੇ ਜੇਲ੍ਹਾਂ ਵਿੱਚ ਡੱਕਣ ਦੀ ਗੱਲ ਕਹੀ ਸੀ। 

ਭਾਈ ਜਰਨੈਲ ਸਿੰਘ ਸਖੀਰਾ ਨੇ ਪੰਥਕ ਦਰਦੀਆਂ, ਪੰਥਕ ਹਿਤੈਸ਼ੀਆਂ, ਵਿਦੇਸ਼ਾਂ ਵਿੱਚ ਬੈਠੀਆਂ ਸੰਗਤਾਂ ਨੂੰ ਇਸ ਮੋਰਚੇ ਵਿੱਚ ਤਨ ਮਨ ਤੇ ਧਨ ਨਾਲ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਪਹਿਲਾਂ ਤੋਂ ਹੀ ਮੋਰਚੇ 'ਚ ਅਹਿਮ ਯੋਗਦਾਨ ਪਾਉਣ ਵਾਲੇ ਪੰਥਕ ਆਗੂਆਂ, ਬੁੱਧੀਜੀਵੀਆਂ ਤੇ ਸਮਰੱਥਕਾਂ ਦਾ ਧਨਵਾਦ ਕੀਤਾ ਹੈ।