ਤੰਦਰੁਸਤ ਪੰਜਾਬ ਮੁਹਿੰਮ ਤਹਿਤ ਸੰਗਲਾ 'ਚ 200 ਬੂਟੇ ਲਗਾਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚਲਾਈ ਮੁਹਿੰਮ ਤੰਦਰੁਸਤ ਪੰਜਾਬ ਤਹਿਤ ਅੱਜ ਪਿੰਡ ਸੰਗਲਾ ਵਿਖੇ.....

Planted Saplings in Sangla

ਧਰਮਕੋਟ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚਲਾਈ ਮੁਹਿੰਮ ਤੰਦਰੁਸਤ ਪੰਜਾਬ ਤਹਿਤ ਅੱਜ ਪਿੰਡ ਸੰਗਲਾ ਵਿਖੇ ਬਲਾਕ ਪ੍ਰਧਾਨ ਗੁਰਬੀਰ ਸਿੰਘ ਗੋਗਾ ਦੀ ਅਗਵਾਈ ਹੇਠ ਪਿੰਡ ਨੂੰ ਹਰਿਆ-ਭਰਿਆ ਬਣਾਉਣ ਲਈ ਨਿੰਮ ਤੇ ਸੁਖਚੈਨ ਦੇ 200 ਬੂਟੇ ਲਗਾਏ ਗਏ ਤੇ ਇਸ ਦੀ ਸ਼ੁਰੂਆਤ ਗੁਰਦੁਆਰਾ ਸਾਹਿਬ ਵਿਖੇ ਬੂਟਾ ਲਗਾ ਕੇ ਕੀਤੀ ਗਈ ਤੇ ਸਾਰੇ ਪਿੰਡ 'ਚ ਹਰ ਘਰ ਦੋ-ਦੋ ਬੂਟੇ ਵੰਡੇ ਗਏ।

ਇਸ ਮੌਕੇ ਗੁਰਬੀਰ ਸਿੰਘ ਗੋਗਾ ਨੇ ਪਿੰਡ ਵਾਸੀਆਂ ਨੂੰ ਕਿਹਾ ਕਿ ਆਪਣੇ ਸਾਰਿਆਂ ਦਾ ਫਰਜ ਬਣਦਾ ਹੈ ਕਿ ਪਿੰਡ 'ਚ ਸਫਾਈ ਰੱਖੀਏ ਤੇ ਵਾਤਾਵਰਣ ਨੂੰ ਸ਼ੁਧ ਕਰਨ ਲਈ ਵੱਧ ਤੋਂ ਵੱਧ ਬੂਟੇ ਲਗਾਈਏ। ਇਸ ਮੌਕੇ ਲਹਿਬਰ ਸਿੰਘ, ਜਤਿੰਦਰ ਸਿੰਘ ਬੰਟੀ, ਬੇਅੰਤ ਸਿੰਘ, ਸਰਬਜੀਤ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਪਿੰਡ ਵਾਸੀ ਹਾਜਰ ਸਨ।