ਬਟਾਲਾ ਵਿਖੇ ਸਕੂਟੀ ਸਵਾਰ ਨੂੰ ਬਚਾਉਂਦੇ ਹੋਏ ਖੇਤਾਂ 'ਚ ਪਲਟੀ ਨਿਜੀ ਬੱਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੋ ਯਾਤਰੀ ਜ਼ਖ਼ਮੀ, ਜਾਨੀ ਨੁਕਸਾਨ ਤੋਂ ਬਚਾਅ 

Punjab News

ਬਟਾਲਾ : ਬਟਾਲਾ ਤੋਂ ਧਿਆਨਪੁਰ ਵਾਇਆ ਅਕਰਪੁਰਾ ਜਾ ਰਹੀ ਮਿੰਨੀ ਬੱਸ ਪਿੰਡ ਅਮਰਪੁਰਾ ਨੇੜੇ ਇਕ ਸਕੂਟੀ ਸਵਾਰਾਂ ਨੂੰ ਬਚਾਉਂਦਿਆਂ ਖੇਤਾਂ 'ਚ ਪਲਟ ਗਈ ਹੈ। ਬੱਸ ਪਲਟਣ ਦੇ ਨਾਲ ਦੋ ਸਵਾਰੀਆਂ ਜ਼ਖ਼ਮੀ ਹੋ ਗਈਆਂ ਜਿਨ੍ਹਾਂ 'ਚੋਂ ਇਕ ਬਜ਼ੁਰਗ ਅਤੇ ਇਕ ਔਰਤ ਹੈ।

ਇਹ ਵੀ ਪੜ੍ਹੋ:  ਹੁਣ ਤੋਂ ਪੂਰੇ ਨਾਮ ਨਾਲ ਜਾਣੀ ਜਾਵੇਗੀ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ

ਉਥੇ ਹੀ ਸਥਾਨਿਕ ਲੋਕਾਂ ਨੇ ਜ਼ਖ਼ਮੀਆਂ ਨੂੰ ਐਂਬੂਲੈਂਸ ਰਾਹੀਂ ਬਟਾਲਾ ਦੇ ਸਿਵਲ ਹਸਪਤਾਲ ਚ ਇਲਾਜ ਲਈ ਦਾਖ਼ਲ ਕਰਾਇਆ ਗਿਆ ਹੈ। ਸਥਾਨਿਕ ਲੋਕਾਂ ਨੇ ਦਸਿਆ ਕਿ ਬਸ ਕੰਡਕਟਰ ਬੱਸ ਚਲਾ ਰਿਹਾ ਸੀ। ਜਾਣਕਾਰੀ ਅਨੁਸਾਰ ਬਟਾਲਾ ਤੋਂ ਧਿਆਨਪੁਰ ਜਾ ਰਹੀ ਨਿਜੀ ਕੰਪਨੀ ਦੀ ਮਿੰਨੀ ਬੱਸ ਜਦ ਪਿੰਡ ਅਕਰਪੁਰਾ ਨੇੜੇ ਪੁੱਜੀ ਤਾਂ ਅੱਗੋਂ ਆ ਰਹੀ ਸਕੂਟੀ ਨੂੰ ਬਚਾਉਂਦਿਆਂ ਬਸ ਚਲਾ ਰਹੇ ਕੰਡਕਟਰ ਤੋਂ ਬੱਸ ਦਾ ਸੰਤੁਲਨ ਵਿਗੜ ਗਿਆ ਤੇ ਬੱਸ ਖੇਤਾਂ 'ਚ ਪਲਟ ਗਈ।

ਆਸ ਪਾਸ ਦੇ ਲੋਕਾਂ ਨੇ ਜੱਦੋਜਹਿਦ ਦੇ ਨਾਲ ਸਵਾਰੀਆਂ ਨੂੰ ਬੱਸ ਵਿਚੋਂ ਬਾਹਰ ਕੱਢਿਆ ਅਤੇ ਜ਼ਖ਼ਮੀਆਂ ਨੂੰ ਐਂਬੂਲੈਂਸ ਰਾਹੀਂ ਸਿਵਲ ਬਟਾਲਾ ਲਈ ਭੇਜਿਆ ਗਿਆ। ਜਾਣਕਾਰੀ ਅਨੁਸਾਰ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ।