ਸੁਖਪਾਲ ਖਹਿਰਾ ਨੂੰ ਵਿਰੋਧੀ ਧਿਰ ਦੇ ਨੇਤਾ ਤੋਂ ਹਟਾਉਣ ਦਾ ਅਸਰ 2019 ਦੀਆਂ ਚੋਣਾਂ 'ਚ ਪਵੇਗਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਪ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਦੇ ਨੇਤਾ ਵਜੋ ਹਾਈ ਕਮਾਂਡ ਵੱਲੋ ਹਟਾਉਣ ਨਾਲ ਖਹਿਰਾ ਵਿਰੋਧੀ ਬਾਗੋ—ਬਾਗ ਦੇ ਹਿਮਾਇਤੀ ਸਦਮੇ ਚ ਚਲੇ ਗਏ ਹਨ............

Sukhpal Singh Khaira

ਅੰਮ੍ਰਿਤਸਰ : ਆਪ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਦੇ ਨੇਤਾ ਵਜੋ  ਹਾਈ ਕਮਾਂਡ ਵੱਲੋ ਹਟਾਉਣ ਨਾਲ ਖਹਿਰਾ ਵਿਰੋਧੀ ਬਾਗੋ—ਬਾਗ ਦੇ ਹਿਮਾਇਤੀ ਸਦਮੇ ਚ ਚਲੇ ਗਏ ਹਨ । ਸਿਆਸੀ ਹਲਕਿਆਂ ਅਨੁਸਾਰ ਸਭ ਤੋ ਜਿਆਦਾ ਖੁਸ਼ੀ ਕਾਂਗਰਸ ਆਗੂ ਰਾਣਾ ਗੁਰਜੀਤ ਸਿੰਘ ਸਾਬਕਾ ਮੰਤਰੀ , ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ  ਪ੍ਰਬੰਧਕ ਕਮੇਟੀ , ਬਾਦਲ— ਮਜੀਠੀਆ ਪਰਿਵਾਰ ਨੂੰ ਹੋਈ ਹੈ । ਪਾਰਟੀ ਅੰਦਰ ਇਸ ਵੇਲੇ ਤੂਫਾਨ  ਆਇਆ ਹੈ । ਆਪ ਦੇ ਅੰਦਰੂਨੀ ਸੂਤਰਾਂ ਅਨੁਸਾਰ ਮੁਤਾਬਕ 2019 ਦੀਆਂ ਚੋਣਾਂ ਵਿੱਚ ਇਸ ਦਾ ਬੜਾ ਡੂੰਘਾ ਅਸਰ ਪਵੇਗਾ ।

ਇਸ ਤੋ ਪਹਿਲਾਂ ਪਾਰਟੀ ਵੀ ਦੋਫਾੜ ਹੋ ਸਕਦੀ ਹੈ । ਤੇਜ ਤਰਾਰ ਆਗੂ ਵਜੋ ਜਾਣੇ ਜਾਂਦੇ ਸੁਖਪਾਲ ਸਿੰਘ ਖਹਿਰਾ ਵਿਰੋਧੀ ਧਿਰ ਦੇ ਨੇਤਾ ਮਿਲਣ ਬਾਅਦ ਬੁਲੰਦੀਆਂ ਛੂ ਰਹੇ  ਸਨ। ਸਰਕਾਰ ਨੂੰ ਬਾਹਰ ਤੇ ਅੰਦਰ ਪੰਜਾਬ ਵਿਧਾਨ ਸਭਾ ਵਿੱਚ ਘੇਰਨ ਦੀ ਸਿਆਸੀ ਸੂਝ ਤੇ ਕਲਾ ਸੁਖਪਾਲ ਸਿੰਘ ਖਹਿਰਾ ਕੋਲ ਹੀ ਸੀ ਜਿਸ ਦਾ ਵਜੂਦ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਵੀ ਸੀ । ਸੁਖਪਾਲ ਸਿੰਘ ਖਹਿਰਾ  ਬਾਪ ਸੁਖਜਿੰਦਰ ਸਿੰਘ ਸਾਬਕਾ ਵਿਦਿਆ ਮੰਤੀਰ ਸ਼੍ਰੋਮਣੀ ਅਕਾਲ ਦਲ ਦਾ ਕੇਦਰੀ ਬਿੰਦੂ ਸੀ ਜਿਸ ਨੂੰ ਪ੍ਰਕਾਸ਼ ਸਿੰਘ ਬਾਦਲ  ਨਾਲ ਡਿਪਲੋਮੈਟਿਕ ਸਬੰਧ ਸਨ ਪਰ ਉਹ ਅੰਦਰੋ ਗਰਮ ਖਿਆਲੀ ਨੇਤਾ ਸੀ

ਜਿਸ ਨੇ ਇਕ ਵਿਧਾਇਕ ਵਜੋ ਖਾਲਸਤਾਨ ਦੀ ਮੰਗ ਵਿਧਾਨ ਸਭਾ ਚ ਕੀਤੀ ਸੀ , ਉਸ ਸਮੇ  ਦਰਬਾਰਾ  ਸਿੰਘ ਦੀ ਪੰਜਾਬ ਵਿੱਚ ਹਕੂਮਤ ਸੀ  । ਲੋਕ ਚਰਚਾ ਹੈ ਕਿ ਖਹਿਰਾ ਤੇ ਉਸ ਦੇ ਹਿਮਾਇਤੀ ਚੁੱਪ ਕਰਕੇ ਨਹੀ ਬੈਠਣਗੇ ਸਗੋ ਬਗਾਵਤ ਦਾ ਰੁਖ ਅਖਤਿਆਰ ਕਰਨਗੇ । ਆਪ ਦੇ ਅੰਦਰੂਨੀ ਸੂਤਰਾਂ ਅਨੁਸਾਰ ਅਰਵਿੰਦਰ ਕੇਜਰੀਵਾਲ ਤੇ ਮੁਨੀਸ਼ ਸਿਸੋਦੀਆਂ ਨੂੰ ਸੁਖਪਾਲ ਸਿੰਘ ਖਹਿਰਾ ਵਰਗੇ ਤੇਜ ਤਰਾਰ ਤੇ ਪਾਰਟੀ ਤੇ ਕਬਜਾ ਕਰਨ ਦੀ ਸਮਰਥਾ ਰਖਣ ਵਾਲੇ ਨੇਤਾ ਨੂੰ ਪਸਦ ਨਹੀ ਕਰਦੇ । ਸੂਤਰਾਂ ਅਨੁਸਾਰ ਸਿਆਸੀ ਤੇ ਕਾਨੂੰਨੀ ਕਾਰਨਾ ਕਰਕੇ ਅਜੇ ਅੰਦਰਖਾਤੇ ਹੀ ਆਪ ਦੀਆਂ ਜੜਾ ਕੁਤਰਨਗੇ ।

ਆਪ ਚ ਸੁਖਪਾਲ ਸਿੰਘ ਖਹਿਰਾ ਨੇ ਆਪਣਾ ਗਰੁਪ ਕਾਇਮ ਕਰ ਲਿਆਂ ਹੈ ਤੇ ਕੁਝ ਵਿਧਾਇਕ ਵੀ ਉਸਦਾ ਸਾਥ ਅੰਦਰਖਾਤੇ ਦੇਣਗੇ। ਆਪ ਦੀ ਅੰਦਰੂਨੀ ਫੁੱਟ ਦਾ ਲਾਭ ਕਾਂਗਰਸ ਹਕੂਮਤ , ਸ਼੍ਰੋਮਣੀ ਅਕਾਲੀ ਨੂੰ ਹੋਣਾ ਸਪੱਸ਼ਟ ਹੈ । ਸੁਖਪਾਲ ਸਿੰਘ ਖਹਿਰਾ ਜਿਸ ਤਰਾਂ ਵਿਧਾਨ ਸਭਾ ਦੇ ਅੰਦਰ ਭੱਖਦੇ ਮੁੱਦੇ ਚੁਕਦੇ ਸਨ , ਉਸ ਤੋ  ਸਤਾਧਾਰੀ ਦੁੱਖੀ ਸਨ । ਵਿਧਾਨ ਸਭਾ ਚ ਰਾਣਾ ਗੁਰਜੀਤ ਸਿੰਘ ਤੇ ਸੁਖਪਾਲ ਸਿੰਘ ਖਹਿਰਾ ਦੀਆਂ ਹੁੰਦੀਆਂ ਝੜਪਾਂ ਵੇਖਣਯੋਗ  ਹੁੰਦੀਆਂ ਸਨ

ਜੋ ਇਕੋ ਜਿਲੇ ਕਪੂਰਥਲਾ ਨਾਲ ਸਬੰਧਤ ਸਨ । ਸੁਖਪਾਲ ਸਿੰਘ ਖਹਿਰਾ , ਸਰਕਾਰ ਤੇ ਆਪ ਹਾਈ ਕਮਾਂਡ ਦੀਆਂ ਅੱਖਾਂ ਵਿਚ ਰੜਕਦੇ ਸਨ ।  ਬੀਬੀ ਜਗੀਰ  ਕੌਰ  ਖੁਸ਼ੀਆਂ ਮਨਾਦਿਆਂ ਕਿਹਾ  ਹੈ ਕਿ ਉਹ ਕਿਸੇ ਪਾਰਟੀ ਦਾ ਵਫਾਦਰ ਨਹੀ  ਤੇ ਆਪ ਦਾ ਝਾੜੂ ਪੰਜਾਬ ਚ ਤੀਲਾ—ਤੀਲਾ ਹੋ ਜਾਵੇਗਾ ।